ਇਸ ਸ਼ੁੱਕਰਵਾਰ ਯਾਨੀਕਿ ਕੱਲ• ਦੋ ਪੰਜਾਬੀ ਫ਼ਿਲਮਾਂ ‘ਕੰਡੇ’ ਅਤੇ ‘ਰੇਡੂਆ’ ਰਿਲੀਜ਼ ਹੋ ਰਹੀਆਂ ਹਨ। ‘ਕੰਡੇ’ ਫ਼ਿਲਮ ਸਮਾਜਿਕ ਮੁੱਦੇ ‘ਤੇ ਅਧਾਰਿਤ ਹੈ। ਜਦਕਿ ਰੇਡੂਆ ਪੰਜਾਬੀ ਦੀ ਪਹਿਲੀ ਸਾਇੰਸ ਅਧਾਰਿਤ ਫ਼ਿਲਮ ਹੈ। ਕੰਡੇ ਦਾ ਨਿਰਦੇਸ਼ਕ ਕਵੀ ਰਾਜ ਹੈ। ਜਦਕਿ ਰੇਡੂਆ ਨੂੰ ਫ਼ਿਲਮ ਦੇ ਹੀਰੋ ਯਾਨੀਕਿ ਨਵ ਬਾਜਵਾ ਨੇ ਹੀ ਡਾਇਰੈਕਟ ਕੀਤਾ ਹੈ। ਦੋਵਾਂ ਫ਼ਿਲਮਾਂ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਫ਼ਿਲਮ ਦੇ ਪ੍ਰਚਾਰ ‘ਚ ਜੁਟੀ ਹੋਈ ਹੈ। ਆਓ ਮਾਰਦੇ ਹਾਂ ਇਨ•ਾਂ ਫ਼ਿਲਮਾਂ ‘ਤੇ ਮੋਟੀ ਜਿਹੀ ਨਜ਼ਰ
ਰੇਡੂਆ : ਇਹ ਫ਼ਿਲਮ ਨਵ ਬਾਜਵਾ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਉਹ ਹੀ ਇਸ ਫ਼ਿਲਮ ਦਾ ਹੀਰੋ ਹੈ। ਫ਼ਿਲਮ ‘ਚ ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ ਤੇ ਸਤਿੰਦਰ ਸੱਤੀ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ। ਇਹ ਫ਼ਿਲਮ ਸਾਇੰਸ ਅਧਾਰਿਤ ਫ਼ਿਲਮ ਹੈ। ਫ਼ਿਲਮ ‘ਚ ਅੱਜ ਦਾ ਦੌਰ ਅਤੇ 50 ਸਾਲ ਪਹਿਲਾਂ ਦਾ ਦੌਰ ਦਿਖਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਜੇ ਅੱਜ ਦਾ ਇਨਸਾਨ 50 ਸਾਲ ਪਹਿਲਾਂ ਦੀ ਦੁਨੀਆ ‘ਚ ਚਲਾ ਜਾਵੇ ਤਾਂ ਕੀ ਹੋਵੇਗਾ। ਇਸ ਫ਼ਿਲਮ ਦਾ ਖਾਸ ਅਕਰਸ਼ਣ ਇਸ ਫ਼ਿਲਮ ਦੀ ਕਹਾਣੀ ਹੈ।
ਕੰਡੇ : ਇਹ ਫ਼ਿਲਮ ਨਿਰਦੇਸ਼ਕ ਕਵੀ ਰਾਜ ਨੇ ਡਾਇਰੈਕਟ ਕੀਤੀ ਹੈ। ਫ਼ਿਲਮ ‘ਚ ਪ੍ਰੀਤ ਬਾਠ ਅਤੇ ਕਮਲ ਵਿਰਕ ਮੁੱਖ ਭੂਮਿਕਾ ‘ਚ ਹਨ। ਦੋਵੇਂ ਨਵੇਂ ਕਲਾਕਾਰ ਹਨ ਅਤੇ ਦੋਵਾਂ ਦੀ ਪਹਿਲੀ ਫ਼ਿਲਮ ਹੈ। ਯੋਗਰਾਜ ਸਿੰਘ ਤੇ ਸੁਨੀਤਾ ਧੀਰ ਫ਼ਿਲਮ ਦਾ ਅਹਿਮ ਧੁਰਾ ਹਨ। ਇਹ ਫ਼ਿਲਮ ਸਮਾਜਿਕ ਮੁੱਦਿਆਂ ‘ਤੇ ਅਧਾਰਿਤ ਹੈ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਨਸ਼ਿਆਂ ਵਰਗੀ ਗੰਭੀਰ ਅਲਾਮਤ ‘ਤੇ ਕਟਾਕਸ਼ ਕਰਦੀ ਹੈ।ਇਹ ਦੋਵੇਂ ਫ਼ਿਲਮਾਂ ਇਕੋ ਦਿਨ ਰਿਲੀਜ਼ ਹੋ ਰਹੀਆਂ ਹਨ, ਸੋ ਦਰਸ਼ਕਾਂ ਨੂੰ ਆਪਸ਼ਨ ਮਿਲ ਗਈ ਹੈ ਕਿ ਉਹ ਕਿਹੜੀ ਫ਼ਿਲਮ ਦੇਖਣ। ਅਸੀਂ ਦੋਵੇਂ ਹੀ ਫ਼ਿਲਮਾਂ ਦੀ ਟੀਮ ਨੂੰ ਸ਼ੁਭ ਕਾਮਨਾਵਾਂ ਆਖਦੇ ਹਾਂ।
in News
ਕੱਲ• ਰਿਲੀਜ਼ ਹੋਣਗੀਆਂ ਦੋ ਪੰਜਾਬੀ ਫ਼ਿਲਮਾਂ ‘ਕੰਡੇ’ ਤੇ ‘ਰੇਡੂਆ’


