ਪੰਜਾਬੀ ਗਾਇਕ ਸਿਮਰ ਗਿੱਲ ਨੂੰ ਅਜੇ ਸੰਗੀਤ ਦੀ ਦੁਨੀਆਂ ਦਾ ਹਿੱਸਾ ਬਣੇ ਥੋੜਾ ਸਮਾਂ ਹੀ ਹੋਇਆ ਹੈ, ਪਰ ਉਸ ਨੇ ਬਹੁਤ ਘੱਟ ਸਮੇਂ ‘ਚ ਕਿਸੇ ਸਿਆਣੇ ਤੇ ਕਾਬਲ ਗਾਇਕ ਵਾਂਗ ਆਪਣੇ ਆਪ ਨੂੰ ਸਥਾਪਤ ਕਰ ਲਿਆ ਹੈ। ਉਹ ਆਪਣੇ ਹਰ ਗੀਤ ਨਾਲ ਸਫ਼ਲਤਾ ਦੀ ਉਸ ਚੋਟੀ ਵੱਲ ਵੱਧ ਰਿਹਾ ਹੈ, ਜਿਥੇ ਪਹੁੰਚਣਾ ਹਰ ਗਾਇਕ ਦਾ ਸੁਪਨਾ ਹੁੰਦਾ ਹੈ। ਲੁਧਿਆਣਾ ਸ਼ਹਿਰ ਦਾ ਇਹ ਗਾਇਕ ਆਪਣੇ ਘਰ ਤੋਂ ਗਾਇਕੀ ਦੀ ਅਜਿਹੀ ਸਿੱਖਿਆ ਲੈ ਕੇ ਨਿਕਲਿਆ ਹੈ ਕਿ ਉਸਦੇ ਆਵਾਜ਼ ਤੇ ਅੰਦਾਜ਼ ਹਰ ਇਨਸਾਨ ਦੇ ਦਿਲ ਨੂੰ ਟੁੰਬਦਾ ਹੈ। ਅੱਜ ਕੱਲ• ਆਪਣੇ ਨਵੇਂ ਗੀਤ ‘ਰੋਟੀ’ ਨਾਲ ਹਰ ਪਾਸੇ ਚਰਚਾ ‘ਚ ਸਿਮਰ ਇਸ ਗੀਤ ਦੀ ਸਫ਼ਲਤਾ ਤੋਂ ਬੇਹੱਦ ਖੁਸ਼ ਹੈ। ਉਸਦਾ ਇਹ ਮਨ ਨੂੰ ਸਕੂਨ ਪਹੁੰਚਾਉਂਦਾ। ਹੈ। ਇਹ ਗੀਤ ਨਾ ਸਿਰਫ ਆਪਣੇ ਟਾਈਟਲ ਤੋਂ ਸਾਰਥਿਕ ਜਾਪਦਾ ਹੈ, ਬਲਕਿ ਇਸ ਗੀਤਾ ਕੱਲਾ ਕੱਲਾ ਬੋਲ ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰਦਾ ਹੋਇਆ ਰੂਹ ਨੂੰ ਸਕੂਨ ਦਿੰਦਾ ਹੈ।
‘ਨਾ ਭੁੱਕੀ ਨਾ ਸਮੈਕ’, ‘ਪੈੱਗ ਪੌਣ ਵੇਲੇ’ ਅਤੇ ‘ਡਾਲਰ’ ਵਰਗੇ ਗੀਤਾਂ ਸਦਕਾ ਪੰਜਾਬੀ ਗਾਇਕੀ ਦੇ ਖੇਤਰ ‘ਚ ਪੈਰ ਧਰਾਵਾ ਕਰਨ ਵਾਲੇ ਸਿਮਰ ਗਿੱਲ ਲਈ ‘ਸੋਸਲ ਮੀਡੀਆ’ ਰੱਬ ਬਣਕੇ ਬਹੁੜਿਆ ਸੀ। ਯੂ ਟਿਊਬ ‘ਤੇ ਉਸ ਵੱਲੋਂ ਪਾਏ ਇਕ ਗੀਤ ਨੇ ਸੁਣਨ ਵਾਲਿਆਂ ਨੂੰ ਅਜਿਹਾ ਪ੍ਰਭਾਵਤ ਕੀਤਾ ਸੀ ਕਿ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਦੀਪਕ ਠਾਕੁਰ ਸਿਮਰ ਦਾ ਸੰਪਰਕ ਨੰਬਰ ਲੱਭ ਕੇ ਉਸ ਨੂੰ ਫ਼ੋਨ ਕਰਨ ਲਈ ਮਜਬੂਰ ਹੋ ਗਏ। ਦੀਪਕ ਠਾਕੁਰ ਨੇ ਜਦੋਂ ਸਿਮਰ ਨੂੰ ਸੁਣਿਆ ਤਾਂ ਉਹਨਾਂ ਆਪਣੇ ਦੋਸਤ ਹਰਦੀਪ ਸਿੰਘ ਨੂੰ ਆਪਣੀ ਮਿਊਜ਼ਿਕ ਕੰਪਨੀ ਜ਼ਰੀਏ ਸਿਮਰ ਨੂੰ ਮਾਰਕੀਟ ‘ਚ ਉਤਾਰਣ ਲਈ ਕਿਹਾ।
ਸਿਮਰ ਦੱਸਦਾ ਹੈ ਕਿ ਉਹ ਲੁਧਿਆਣਾ ਸ਼ਹਿਰ ਦਾ ਜੰਮਪਲ ਹੈ। ਉਸਦੇ ਪਿਤਾ ਗੁਰੂ ਘਰ ‘ਚ ਕੀਰਤਨੀਏ ਹੋਣ ਕਾਰਨ ਸੰਗੀਤ ਨਾਲ ਉਸਦਾ ਵਾਸਤਾ ਬਚਪਨ ‘ਚ ਹੀ ਪੈ ਗਿਆ ਸੀ। ਹਾਰਮੋਨੀਅਮ ਤੋਂ ਲੈ ਕੇ ਰਾਗ ਵਿੱਦਿਆ ਤੱਕ ਸਭ ਕੁਝ ਉਸ ਨੇ ਆਪਣੇ ਪਿਤਾ ਤੋਂ ਹੀ ਸਿੱਖਿਆ ਹੈ। ਸਕੂਲ ਪੜ•ਦਿਆਂ ਪਹਿਲਾਂਂ ਉਸ ਨੂੰ ਗੀਤ ਲਿਖਣ ਦਾ ਸ਼ੌਕ ਪਿਆ ਸੀ, ਪਰ ਜਦੋਂ ਉਹ ਨਾਲ ਨਾਲ ਗੁਣਗਾਉਣ ਲੱਗਾ ਤਾਂ ਸਭ ਨੇ ਉਸ ਨੂੰ ਲਿਖਣ ਦੀ ਥਾਂ ਗਾਉਣ ਦੀ ਸਲਾਹ ਦਿੱਤੀ। ਸ਼ੁਰੂਆਤੀ ਦੌਰ ‘ਚ ਉਸਨੂੰ ਆਰਥਿਕ ਮਜਬੂਰੀਆਂ ਨੇ ਜਕੜੀ ਰੱਖਿਆ, ਪਰ ਉਹ ਸੰਘਰਸ਼ ਕਰਦਾ ਰਿਹਾ। ਸੋਸ਼ਲ ਮੀਡੀਆ ਨੇ ਉਸ ਨੂੰ ਸਹਾਰਾ ਦਿੱਤਾ। ਐਮੀ ਵਿਰਕ ਦੇ ਗਾਏ ਗੀਤ ‘ਚੰਡੀਗੜ• ਸ਼ਹਿਰ ਦੀਆਂ ਕੁੜੀਆਂ’ ਦਾ ਉਸਨੇ ਜਦੋਂ ਆਪਣੀ ਆਵਾਜ਼ ਤੇ ਗੀਤ ਨਾਲ ਜੁਆਬ ਦਿੱਤਾ ਤਾਂ ਦਰਸ਼ਕਾਂ ਨੇ ਉਸ ਨੂੰ ਪ੍ਰਚਲਤ ਕਰ ਦਿੱਤਾ। ਪੇਸ਼ਾਵਾਰ ਗਾਇਕ ਦੇ ਤੌਰ ‘ਤੇ ਜਦੋਂ ਉਸਦਾ ਗੀਤ ‘ਡਾਲਰ’ ਆÎਇਆ ਤਾਂ ਹਰ ਪਾਸੇ ਖੂਬ ਵੱਜਿਆ। ਇਸ ਮਗਰੋਂ ਆਏ ਉਸਦੇ ਗੀਤ ‘ਤਜਰਬਾ’ ਨੇ ਉਸ ਨੂੰ ਹੋਰ ਮਕਬੂਲੀਅਤ ਦਿੱਤੀ। ਜ਼ਿੰਦਗੀ ਦੇ ਸੰਘਰਸ਼ਮਈ ਪਲਾਂ ਦੀ ਦਾਸਤਾਨ ਇਸ ਗੀਤ ਤੋਂ ਬਾਅਦ ਉਸਨੇ ਡਾਲਰ ਤੇ ਸਮੈਕ ਤੇ ਪੋਕਮੈਨ ਸਮੇਤ ਅੱਧੀ ਦਰਜਨ ਗੀਤਾਂ ਨਾਲ ਆਪਣਾ ਦਾਇਰਾ ਵਿਸ਼ਾਲ ਕੀਤਾ ਅੱਜਕੱਲ• ਉਸਦਾ ਨਵਾਂ ਗੀਤ ‘ਰੋਟੀ’ ਸਭ ਦੀ ਪਸੰਦ ਬਣਿਆ ਹੋਇਆ ਹੈ। ਸਮੁੱਚੀ ਦੁਨੀਆਂ ਰੋਟੀ ਖ਼ਾਤਰ ਓਹੜ ਪੋਹੜ ਕਰ ਰਹੀ ਹੈ ਤੇ ਇਹ ਰੋਟੀ ਆਮ ਇਨਸਾਨ ਤੋਂ ਕੀ ਕੁਝ ਕਰਵਾਉਂਦੀ ਹੈ, ਇਹ ਉਸਨੇ ਇਸ ਗੀਤ ‘ਚ ਪੇਸ਼ ਕੀਤਾ ਹੈ। ਇਸ ਗੀਤ ਨੇ ਉਸ ਨੂੰ ਹਰ ਉਮਰ ਦੇ ਸਰੋਤਿਆਂ ਤੋਂ ਸਾਬਾਸ਼ੀ ਦਿਵਾਈ ਹੈ। ਲੋਕਾਂ ਵੱਲੋਂ ਮਿਲਦਾ ਪਿਆਰ ਹੀ ਉਸਦੀ ਅਸਲ ਕਮਾਈ ਹੈ। ਇਸ ਕਮਾਈ ਖ਼ਾਤਰ ਉਹ ਭਵਿੱਖ ‘ਚ ਵੀ ਅਜਿਹੇ ਗੀਤ ਲੈ ਕੇ ਆਉਂਦਾ ਰਹੇਗਾ।