22 ਜੂਨ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਅਸੀਸ’ ਦਾ ਟ੍ਰੇਲਰ ਰਿਲੀਜ਼ ਹੋਇਆ। ਟ੍ਰੇਲਰ ਜਿਵੇਂ ਹੀ ਸੋਸ਼ਲ ਮੀਡੀਆ ‘ਤੇ ਆਇਆ। ਲੋਕਾਂ ਨੇ ਹੱਥਾਂ ‘ਤੇ ਚੁੱਕ ਲਿਆ। ਅਦਾਕਾਰ ਤੇ ਲੇਖਕ ਰਾਣਾ ਰਣਬੀਰ ਦੀ ਨਿਰਦੇਸ਼ਕ ਵਜੋਂ ਇਹ ਪਲੇਠੀ ਫ਼ਿਲਮ ਹੈ। ਕੈਨੇਡਾ ਵੱਸਦੇ ਨਿਰਮਾਤਾ ਲਵਪ੍ਰੀਤ ਉਰਫ ਲੱਕੀ ਸੰਧੂ ਵੱਲੋਂ ਬਣਾਈ ਗਈ ਇਹ ਫ਼ਿਲਮ ਮਨੁੱਖੀ ਰਿਸ਼ਤਿਆਂ ਤੇ ਜਜ਼ਬਾਤਾਂ ਦੀ ਕਹਾਣੀ ਹੈ। ਫ਼ਿਲਮ ‘ਚ ਮਾਂ ਅਤੇ ਪੁੱਤ ਦੇ ਰਿਸ਼ਤੇ ਨੂੰ ਬੜੀ ਖੂਬਸੂਰਤੀ ਨਾਲ ਪਰਦੇ ‘ਤੇ ਉਤਾਰਣ ਦਾ ਯਤਨ ਕੀਤਾ ਗਿਆ ਹੈ। ਉਂਝ ਭਾਵੇ ਪੰਜਾਬੀ ਦੇ ਇਕ ਵੱਡੇ ਸਟਾਰ ਨੇ ਫ਼ਿਲਮ ‘ਚ ਮਹਿਮਾਨ ਭੂਮਿਕਾ ਨਿਭਾਈ ਹੈ, ਪਰ ਫ਼ਿਲਮ ‘ਚ ਕੋਈ ਵੀ ਉਹ ਚਿਹਰਾ ਨਹੀਂ ਹੈ, ਜਿਸ ਨੂੰ ਫ਼ਿਲਮ ਇੰਡਸਟਰੀ ‘ਸਟਾਰ’ ਦਾ ਦਰਜਾ ਦਿੰਦੀ ਹੈ। ਫ਼ਿਲਮ ‘ਚ ਪੰਜਾਬੀ ਦੇ ਦਿੱਗਜ ਅਤੇ ਮੰਝੇ ਹੋਏ ਅਦਾਕਾਰਾਂ ਨੇ ਕੰਮ ਕੀਤਾ ਹੈ।
ਫ਼ਿਲਮ ਦੇ ਟ੍ਰੇਲਰ ਨੂੰ ਨਾ ਸਿਰਫ਼ ਦਰਸ਼ਕਾਂ ਨੇ ਸ਼ਾਨਦਾਰ ਹੁੰਗਾਰਾ ਦਿੱਤਾ ਹੈ ਕਿ ਬਲਕਿ ਟ੍ਰੇਲਰ ਦੇਖ ਕੇ ਆਪਣੇ ਦਿਲ ਦੀਆਂ ਗੱਲਾਂ ਵੀ ਜਨਤਕ ਤੌਰ ‘ਤੇ ਸਾਂਝੀਆਂ ਕੀਤੀਆਂ ਹਨ। ਅਕਸਰ ਲੋਕ ਆਪਣੀ ਫ਼ਿਲਮ ਦਾ ਟ੍ਰੇਲਰ ਜਾਂ ਗੀਤ ਸ਼ੇਅਰ ਕਰਵਾਉਣ ਲਈ ਫ਼ੇਸਬੁੱਕ ‘ਤੇ ਮਿੰਨਤਾਂ ਕਰਦੇ ਹਨ, ਪਰ ਇਹ ਟ੍ਰੇਲਰ ਲੋਕਾਂ ਨੇ ਆਪਣਾ ਫਰਜ਼ ਸਮਝਕੇ ਇਕ ਦੂਜੇ ਨਾਲ ਸਾਂਝਾ ਕੀਤਾ ਹੈ। ਇਹ ਪੰਜਾਬੀ ਸਿਨੇਮੇ ਅਤੇ ਉਸਾਰੂ ਫ਼ਿਲਮਾਂ ਬਣਾਉਣ ਵਾਲਿਆਂ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ।
ਅਸੀਸ ਟ੍ਰੇਲਰ ਤੋਂ ਨਿਰੋਲ ਰੂਪ ‘ਚ ਇਕ ਪਰਿਵਾਰਕ ਫ਼ਿਲਮ ਸਾਬਤ ਹੁੰਦੀ ਹੈ, ਜਿਸ ਨੇ ਪੰਜਾਬੀਆਂ ਦਾ ਖ਼ਾਕਾ ਅਤੇ ਰਿਸ਼ਤਿਆਂ ਦਾ ਤਾਣਾ ਬਾਣਾ ਨਜ਼ਰ ਆਉਂਦਾ ਹੈ। ਜੇ ਪੰਜਾਬੀ ਸਿਨੇਮੇ ‘ਤੇ ਪਿਛਲਝਾਂਤ ਮਾਰੀਏ ਤਾਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਦਰਸ਼ਕਾਂ ਨੇ ਸਿਰਫ਼ ਪਰਿਵਾਰਕ ਫ਼ਿਲਮਾਂ ਨੂੰ ਹੀ ਦਿਲ ਖੋਲ• ਕੇ ਹੁੰਗਾਰਾ ਦਿੱਤਾ ਹੈ। ਇਸ ਲਈ ਇਸ ਫ਼ਿਲਮ ਦੀ ਸਫ਼ਲਤਾ ਲਈ ਖੁਦ ਬ ਖੁਦ ਰਾਹ ਖੁੱਲ• ਗਏ ਹਨ। ਜੇ ਇਹ ਫ਼ਿਲਮ ਸਫ਼ਲ ਹੁੰਦੀ ਹੈ ਤਾਂ ਬਿਨਾਂ ਸ਼ੱਕ ਪੰਜਾਬੀ ਸਿਨੇਮੇ ਦੀ ਮੌਜੂਦਾ ਸਥਿਤੀ ਤੋਂ ਘਬਰਾਏ ਤੇ ਪੈਰ ਪਿਛਾਂਹ ਪੁੱਟ ਚੁੱਕੇ ਫ਼ਿਲਮ ਮੇਕਰ ਮੁੜ ਤੋਂ ਹੌਸਲਾ ਕਰਕੇ ਪਰਿਵਾਰਕ ਸਿਨੇਮੇ ਵੱਲ ਪਰਤਣਗੇ।
Ñਲਓ ਤੁਸੀਂ ਵੀ ਮਾਰੋ ਇਕ ਨਜ਼ਰ ਫ਼ਿਲਮ ਦੇ ਟ੍ਰੇਲਰ ‘ਤੇ।



