in

ਹਸਾਉਣ ਦੇ ਨਾਲ ਨਾਲ ਪੰਜਾਬੀਆਂ ਦੀਆਂ ਅੱਖਾਂ ਵੀ ਖੋਲ•ੇਗੀ ‘ਜੱਟ ਵਰਸਿਜ ਆਈਲੇਟਸ’

ਐਂਕਰ ਅਤੇ ਗਾਇਕ ਵਜੋਂ ਨਾਮਣਾ ਖੱਟ ਰਿਹਾ ਨੌਜਵਾਨ ਰਵਨੀਤ ਸਿੰਘ ਬਤੌਰ ਹੀਰੋ ਆਪਣੀ ਫ਼ਿਲਮੀ ਪਾਰੀ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਜੱਟ ਵਰਸਿਜ ਆਈਲੇਟਸ’ ਤੋਂ ਕਰਨ ਜਾ ਰਿਹਾ ਹੈ। ਇਸ ਫ਼ਿਲਮ ਸਬੰਧੀ ਅੱਜ ਉਹ ਚੰਡੀਗੜ• ‘ਚ ਮੀਡੀਆ ਦੇ ਮੁਖ਼ਾਤਬ ਹੋਇਆ। ਇਸ ਮੌਕੇ ਫ਼ਿਲਮ ਦੇ ਨਿਰਮਾਤਾ ਮਾਲਵਿੰਦਰ ਸਿੰਘ ਸਿੱਧੂ, ਪਾਲਮੀਤ ਸਿੱਧੂ, ਨਵਦੀਪ ਭਿੰਡਰ, ਨਿਰਦੇਸ਼ਕ ਤੇ ਲੇਖਕ ਦੇਤੀ ਦੱਤ, ਅਦਾਕਾਰਾ ਖੁਸ਼ੀ ਮਲਹੋਤਰਾ ਅਤੇ ਦੀਪ ਸਹਿਗਲ ਵੀ ਹਾਜ਼ਰ ਸਨ। ਇਸ ਮੌਕ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਸ ਫ਼ਿਲਮ ‘ਚ ਰਵਨੀਤ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਮਨਦੀਪ ਘਈ, ਸੁਖਬੀਰ ਬਾਠ, ਨਵਨੀਤ ਵਾਲੀਆ, ਜਸਵੰਤ ਮਿੰਟੂ ਸਮੇਤ ਕੁਝ ਨਵੇਂ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਇਕ ਫ਼ਿਲਮ ਪਰਿਵਾਰਕ ਫ਼ਿਲਮ ਹੈ, ਜੋ ਕਾਮੇਡੀ ਦੇ ਨਾਲ ਨਾਲ ਪੰਜਾਬ ਦੇ ਨੌਜਵਾਨਾਂ ‘ਚ ਲੱਗੀ ਵਿਦੇਸ਼ ਜਾਣ ਦੀ ਹੋੜ ‘ਤੇ ਕਟਾਕਸ਼ ਕਰਦੀ ਹੋਈ ਪੰਜਾਬ ‘ਚ ਖੁੱਲ•ੇ ਆਈਲੇਟਸ ਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਪੋਲ ਖੋਲ•ੇਗੀ। ਇਸ ਮੌਕੇ ਨਿਰਦੇਸ਼ਕ ਦੇਵੀ ਦੱਤ ਨੇ ਕਿਹਾ ਕਿ ਪੰਜਾਬ ‘ਚ ਕਿਸੇ ਪਰਿਵਾਰ ਦੇ ਬੱਚੇ ਲਈ ਆਈਲੇਟਸ ‘ਚ ਬੈਂਡ ਲੈਣਾ, ਇਸ ਤਰ•ਾਂ ਹੈ ਜਿਸ ਤਰ•ਾਂ ਇਹ ਦੁਨੀਆਂ ਦੀ ਸਭ ਤੋਂ ਵੱਡੀ ਜਿੱਤ ਹੋਵੇ। ਆਈਲੇਟਸ ‘ਚ ਬੈਂਡ ਆਉਣ ਅਤੇ ਬੈਂਡ ਘੱਟ ਆਉਣ ਤੋਂ ਬਾਅਦ ਵਿਦੇਸ਼ ਜਾਣ ਦੀ ਅਸਲ ਜੰਗ ਸ਼ੁਰੂ ਹੁੰਦੀ ਹੈ। ਪੰਜਾਬ ਦੇ ਬਹੁਤੇ ਨੌਜਵਾਨ, ਜਿਹੜੇ ਲੋੜੀਦਾ ਬੈਂਡ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ, ਉਹ ਫਿਰ ਵਿਦੇਸ਼ ਜਾਣ ਲਈ ਜੁਗਾੜ ਲੜਾਉਂਦੇ ਹਨ। ਇਨ•ਾਂ ਜੁਗਾੜਾਂ ਕਾਰਨ ਹੀ ਅੱਜ ਪੰਜਾਬ ‘ਚ ਵੱਡੇ ਪੱਧਰ ‘ਤੇ ਇਮੀਗ੍ਰੇਸ਼ਨ ਸੈਂਟਰ ਖੁੱਲ ਚੁੱਕੇ ਹਨ, ਜੋ ਅਜਿਹੇ ਨੌਜਵਾਨਾਂ ਦਾ ਖੂਬ ਫ਼ਾਇਦਾ ਉਠਾਉਂਦੇ ਹਨ। ਇਸ ਮੌਕੇ ਰਵਨੀਤ ਨੇ ਕਿਹਾ ਕਿ ਉਸ ਨੂੰ ਆਪਣੇ ਚਹੁਣ ਵਾਲਿਆਂ ਦਾ ਭਰਪੂਰ ਪਿਆਰ ਹਾਸਲ ਹੋ ਰਿਹਾ ਹੈ। ਉਸ ਨੂੰ ਆਸ ਹੈ ਕਿ ਉਸਦੇ ਫ਼ੈਨ ਉਸ ਦੀ ਇਸ ਫ਼ਿਲਮ ਨੂੰ ਪਸੰਦ ਕਰਨਗੇ। 22 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਕਾਮੇਡੀਅਨ ਗੁਰਪ੍ਰੀਤ ਘੁੱਗੀ ਇਕ ਆਈਲੇਟਸ ਤੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਵਜੋਂ ਨਜ਼ਰ ਆਵੇਗਾ, ਜੋ ਖੁਦ ਕਦੇ ਵਿਦੇਸ਼ ਨਹੀਂ ਗਿਆ, ਉਹ ਆਪਣੇ ਦਫ਼ਤਰ ‘ਚ ਬੈਠਾ ਨੌਜਵਾਨਾਂ ਨੂੰ ਵਿਦੇਸ਼ ਭੇਜਦਾ ਹੈ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਵਿਸ਼ਾ ਪੰਜਾਬ ਨਾਲ ਸਬੰਧਿਤ ਹੈ ਤੇ ਇਹ ਸਮੱਸਿਆ ਪੰਜਾਬ ‘ਚ ਇਸ ਵੇਲੇ ਬੇਹੱਦ ਗੰਭੀਰ ਹੈ। ਇਸ ਲਈ ਉਸ ਨੇ ਇਸ ਵਿਸ਼ੇ ਨੂੰ ਆਪਣੀ ਫ਼ਿਲਮ ਲਈ ਚੁਣਿਆ ਹੈ। ਇਹ ਫ਼ਿਲਮ ਸਿਰਫ਼ ਮਨੋਰੰਜਨ ਤੱਕ ਹੀ ਸੀਮਿਤ ਨਹੀਂ ਰਹੇਗੀ ਬਲਕਿ ਨੌਜਵਾਨਾਂ ਦੇ ਨਾਲ ਨਾਲ ਉਹਨਾਂ ਮਾਪਿਆਂ ਦੀ ਲਾਲਸਾ ‘ਤੇ ਵੀ ਸੁਆਲ ਖੜ•ਾ ਕਰੇਗੀ, ਜੋ ਹਰ ਤਰ•ਾਂ ਦਾ ਜੁਗਾੜ ਕਰਕੇ ਆਪਣੇ ਜੁਆਕਾਂ ਨੂੰ ਬਾਹਰ ਭੇਜਕੇ ਆਪਣੀ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੇ ਹਨ। ਫ਼ਿਲਮ ਦਾ ਹਰ ਕਿਰਦਾਰ ਸਮਾਜ ‘ਚੋਂ ਲਿਆ ਗਿਆ ਹੈ।

Leave a Reply

Your email address will not be published. Required fields are marked *

‘ਅਸੀਸ’ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਇਸ ਲਈ ਮਿਲਿਆ ਵੱਡਾ ਹੁੰਗਾਰਾ, ਦਿਲ ਦੀ ਗੱਲ ਆਈ ਜ਼ੁਬਾਨ ‘ਤੇ

‘ਕੈਰੀ ਆਨ ਜੱਟਾ 2’ ਹੋਈ ਰਿਲੀਜ਼, ਪਹਿਲੇ ਦਿਨ ਹੀ ਮਚਾਈ ਧਮਾਲ