ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ ‘ਕੈਰੀ ਆਨ ਜੱਟਾ 2’ ਅੱਜ ਰਿਲੀਜ਼ ਹੋ ਗਈ ਹੈ। ਕਰੀਬ 350 ਸਿਨੇਮਾਘਰਾਂ ‘ਚ 1300 ਦੇ ਨੇੜੇ ਸ਼ੋਅਜ਼ ਨਾਲ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਪਹਿਲੇ ਦਿਨ ਹੀ ਦਰਸ਼ਕਾਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਬੁੱਕ ਮਾਈ ਸ਼ੋਅ ਦੇ ਨਜ਼ਰ ਮਾਰੀਏ ਤਾਂ ਚੰਡੀਗੜ• ਸਮੇਤ ਸੁਮੱਚੇ ਪੰਜਾਬ ‘ਚ ਇਸ ਫ਼ਿਲਮ ਦੀ ਲਗਾਤਾਰ ਅਡਵਾਂਸ ਬੁਕਿੱਗ ਚੱਲ ਰਹੀ ਹੈ।
ਦਰਸ਼ਕਾਂ ਦਾ ਕਹਿਣਾ ਹੈ ਕਿ 6 ਸਾਲ ਪਹਿਲਾਂ ਰਿਲੀਜ਼ ਹੋਈ ‘ਕੈਰੀ ਆਨ ਜੱਟਾ’ ਸਾਨੂੰ ਅੱਜ ਤੱਕ ਨਹੀਂ ਭੁੱਲੀ ਅਤੇ ‘ਕੈਰੀ ਆਨ ਜੱਟਾ 2’ ਵਿਚ ਦੁੱਗਣਾ ਹਾਸਾ ਤੇ ਮਨੋਰੰਜਨ ਹੋਣਾ ਕੁਦਰਤੀ ਹੈ। ਉਨ•ਾਂ ਦਾ ਕਹਿਣਾ ਹੈ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ ‘ਚ ਜੇ ਕੋਈ ਫ਼ਿਲਮ ਤੁਹਾਡੀ ਝੋਲੀ ਹਾਸੇ ਪਾਉਂਦੀ ਹੈ ਤਾਂ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ।

‘ਕੈਰੀ ਆਨ ਜੱਟਾ 2’ ਨੂੰ ਪੰਜਾਬੀ ਸਿਨੇਮੇ ਦੇ ਵੱਡੇ ਬੈਨਰ ‘ਵ•ਾਈਟ ਹਿੱਲ ਪ੍ਰੋਡਕਸ਼ਨ’ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਬੈਨਰ ਦੀਆਂ ਹੁਣ ਤੱਕ ਜਿੰਨੀਆਂ ਫ਼ਿਲਮਾਂ ਆਈਆਂ, ਸਭ ਨੇ ਕਾਮਯਾਬੀ ਦੇ ਝੰਡੇ ਗੱਡੇ। ਇਸ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਡ ਸਿੱਧੂ ਬੇਹੱਦ ਖੁਸ਼ ਹਨ। ਉਨ•ਾਂ ਦੀ ਖੁਸ਼ੀ ਦਾ ਕਾਰਨ ਹੈ ਕਿ ਦਰਸ਼ਕ ਸਿਨੇਮਾਘਰਾਂ ‘ਚ ਐਡਵਾਂਸ ਟਿਕਟਾਂ ਬੁੱਕ ਕਰਾਉਣ ਲੱਗੇ ਹੋਏ ਹਨ। ਦਰਸ਼ਕ ਸਿਨੇਮੇ ‘ਚ ਜਦੋਂ ਵੀ ਕੋਈ ਫ਼ਿਲਮ ਦੇਖਣ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਪਰਿਵਾਰ ਸਮੇਤ ‘ਕੈਰੀ ਆਨ ਜੱਟਾ 2’ ਜ਼ਰੂਰ ਦੇਖਣੀ ਹੈ।

ਜ਼ਿਕਰਯੋਗ ਹੈ ਕਿ ਇਸ਼ ਫਿਲਮ ‘ਚ ਗਿੱਪੀ ਗਰੇਵਾਲ ਅਤੇ ਉਸ ਦੀ ਪਹਿਲੀ ਫ਼ਿਲਮ ਵਾਲੀ ਸਾਰੀ ਟੀਮ ਹੈ। ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਆਦਿ ਨੇ ਹਾਸੇ ਦਾ ਅਜਿਹਾ ਤੁੜਕਾ ਲਾਇਆ ਹੈ ਕਿ ਦਰਸ਼ਕ ਹੱਸ-ਹੱਸ ਕੇ ਲੋਟ-ਪੋਟ ਹੋ ਜਾਣਗੇ। ਗਿੱਪੀ ਨੂੰ ਪੂਰੀ ਆਸ ਹੈ ਕਿ ‘ਕੈਰੀ ਆਨ ਜੱਟਾ 2’ ਰਿਕਾਰਡ ਤੋੜ ਸਫ਼ਲਤਾ ਹਾਸਲ ਕਰੇਗੀ ਤੇ ਅਸੀਂ ‘ਕੈਰੀ ਆਨ ਜੱਟਾ 3’ ਫ਼ਿਲਮ ਵੀ ਬਣਾਵਾਂਗੇ।

in Article
‘ਕੈਰੀ ਆਨ ਜੱਟਾ 2’ ਹੋਈ ਰਿਲੀਜ਼, ਪਹਿਲੇ ਦਿਨ ਹੀ ਮਚਾਈ ਧਮਾਲ


