in

ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨਿਸ਼ਾਨੇ ‘ਤੇ, ਪੁਲਿਸ ਵੱਲੋਂ ਬਾਬੇ ਖਿਲਾਫ਼ ਮਾਮਲਾ ਦਰਜ

ਗਾਇਕ ਅਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ‘ਤੇ 14 ਅਪ੍ਰੈਲ ਨੂੰ ਜਾਨਲੇਵਾ ਹਮਲਾ ਕਰਨ ਵਾਲੇ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਨੇ ਹੁਣ ਗਿੱਪੀ ਗਰੇਵਾਲ ਨੂੰ ਫ਼ੋਨ ਕਰਕੇ ਧਮਕੀ ਦਿੱਤੀ ਹੈ। ਗਿੱਪੀ ਗਰੇਵਾਲ
ਮੁਤਾਬਕ ਉਸ ਨੂੰ ਵਟਸਐਪ ਕਾਲ ਕਰਕੇ ਫ਼ਿਰੌਤੀ ਮੰਗੀ ਗਈ ਹੈ। ਂ ਇਸ ਮਾਮਲੇ ‘ਚ ਮੁਹਾਲੀ ਦੇ 8 ਫ਼ੇਜ ਦੇ ਥਾਣੇ ‘ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਗਿੱਪੀ ਗਰੇਵਾਲ ਨੇ ਧਮਕੀ ਤੋਂ ਬਾਅਦ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਗਿੱਪੀ ਇਸ ਵੇਲੇ ਮੁਹਾਲੀ ‘ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਗਿੱਪੀ ਤੋਂ ਪਹਿਲਾਂ ਅੱਧੀ ਦਰਜਨ ਪੰਜਾਬੀ ਗਾਇਕਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਕਾਬਲੇਗੌਰ ਹੈ ਕਿ ਇਸ ਵੇਲੇ ਗਿੱਪੀ ਗਰੇਵਾਲ ਆਪਣੀ ਨਵੀਂ ਫ਼ਿਲਮ ‘ਕੈਰੀ ਆਨ ਜੱਟਾ 2’ ਨੂੰ ਲੈ ਕੇ ਚਰਚਾ ‘ਚ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦਾ ਨਾਮੀਂ ਸਿਤਾਰਾ ਹੈ। ਇਸੇ ਮਹੀਨੇ 10 ਜੂਨ ਤੋਂ ਗਿੱਪੀ ਦੀ ਨਵੀਂ ਫ਼ਿਲਮ ‘ਮੰਜੇ ਬਿਸਤਰੇ 2’ ਦੀ ਸ਼ੂਟਿੰਗ ਕੈਨੇਡਾ ‘ਚ ਸ਼ੁਰੂ ਹੋ ਰਹੀ ਹੈ। ਅਜਿਹੇ ‘ਚ ਗਿੱਪੀ ਲਈ ਇਸ ਧਮਕੀ ਹੋਰ ਗੰਭੀਰ ਹੈ। ਗਿੱਪੀ ਦੀ ਗੈਰ ਹਾਜ਼ਰੀ ‘ਚ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਹੀ ਗੰਭੀਰਤਾ ਬਣੀ ਹੋਈ ਹੈ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਯਾਦ ਰਹੇ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਏ ਨੂੰ ਕਰੀਬ 2 ਮਹੀਨੇ ਹੋ ਚੱਲੇ ਹਨ, ਪਰ ਅਜੇ ਤੱਕ ਪੁਲਿਸ ਕਥਿਤ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ ਹੈ। ਭਾਵੇ ਇਸ ਮਾਮਲੇ ‘ਚ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਪੁਲਿਸ ਨੇ ਭਾਵੇਂ ਉਸਦੇ ਫ਼ੇਸਬੁੱਕ ਪੇਜ਼ ਤੋਂ ਪਰਮੀਸ਼ ਵਰਮਾ ਬਾਬਤ ਪਾਈਆਂ ਪੋਸਟਾਂ ਡਲੀਟ ਕਰ ਦਿੱਤੀਆਂ ਹਨ, ਪਰ ਇਸ ਤੋਂ ਇਲਾਵਾ ਪੁਲਿਸ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕਰ ਸਕੀ ਹੈ। ਅਜਿਹੇ ‘ਚ ਹੁਣ ਗਿੱਪੀ ਗਰੇਵਾਲ ਨੂੰ ਧਮਕੀ ਨੇ ਜਿਥੇ ਪੰਜਾਬੀ ਮਨੋਰੰਜਨ ਜਗਤ ਲਈ ਗੰਭੀਰ ਸਥਿਤੀ ਬਣਾ ਦਿੱਤੀ ਹੈ, ਉਥੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸੁਆ ਖੜ•ਾ ਕਰ ਦਿੱਤਾ ਹੈ।#Fivwood

Leave a Reply

Your email address will not be published. Required fields are marked *

‘ਕੈਰੀ ਆਨ ਜੱਟਾ 2’ ਹੋਈ ਰਿਲੀਜ਼, ਪਹਿਲੇ ਦਿਨ ਹੀ ਮਚਾਈ ਧਮਾਲ

ਜੇ ਇਹ ਵਿਅਕਤੀ ਨਾ ਹੁੰਦੇ ਤਾਂ ਸ਼ਾਇਦ ਕਦੇ ਵੀ ਨਾ ਬਣਦੀ ‘ਕੈਰੀ ਆਨ ਜੱਟਾ 2’