ਪੰਜਾਬੀ ਫ਼ਿਲਮ ਇੰਡਸਟਰੀ ਦੇ ਸਥਾਪਤ ਅਤੇ ਮਸ਼ਹੂਰ ਪ੍ਰੋਡਕਸ਼ਨ ਹਾਊਸ ‘ਵਾਈਟ ਹਿੱਲ ਸਟੂਡੀਓਸ’ ਦੀ ਫ਼ਿਲਮ ‘ਕੈਰੀ ਆਨ ਜੱਟਾ 2’ ਦੀ ਆਪਾਰ ਸਫ਼ਲਤਾ ਨੇ ਨਾ ਸਿਰਫ਼ ਇਸ ਦੀ ਟੀਮ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ, ਬਲਕਿ ਫ਼ਿਲਮ ਟਰੇਡ’ਚ ਇਸ ਪ੍ਰੋਡਕਸ਼ਨ ਹਾਊਸ ਸਬੰਧੀ ਵਿਸ਼ਵਾਸ ਹੋਰ ਵੀ ਪੱਕਾ ਕਰ ਦਿੱਤਾ ਹੈ। ਵਾਈਟ ਹਿੱਲ ਸਟੂਡੀਓਸ ਦੇ ਮੁਖੀ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਡ ਸਿੰਘ ਸਿੱਧੂ ਨੇ ਆਪਣੀ ਇਸ ਫ਼ਿਲਮ ਨਾਲ ਨਾ ਸਿਰਫ਼ ਆਪਣੀਆਂ ਫ਼ਿਲਮਾਂ ਦੇ ਪਹਿਲੇ ਰਿਕਾਰਡ ਤੋੜੇ ਹਨ ਬਲਕਿ ਪੰਜਾਬੀ ਸਿਨੇਮੇ ਦੇ ਇਤਿਹਾਸ ‘ਚ ਵੀ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਦੱਸ ਦਈਏ ਕਿ ਨਿਰਦੇਸ਼ਤ ਸਮੀਪ ਕੰਗ ਦੀ ਨਿਰਦੇਸ਼ਨਾ ‘ਚ ਬਣੀ ਇਹ ਫ਼ਿਲਮ 20 ਕਰੋੜ 71 ਲੱਖ ਰੁਪਏ ਤੋਂ ਉਪਰ ਪਹੁੰਚ ਚੁੱਕੀ ਹੈ। ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀਐਨ ਸ਼ਰਮਾ ਅਤੇ ਕਰਮਜੀਤ ਅਨਮੋਲ ਵਰਗੇ ਦਿੱਗਜ ਕਲਾਕਾਰਾਂ ਨਾਲ ਸੱਜੀ ਇਸ ਫ਼ਿਲਮ ਦੇ 6 ਸਾਲ ਪਹਿਲਾਂ ਆਏ ਪਹਿਲੇ ਭਾਗ ਨੇ ਵੀ ਪੰਜਾਬੀ ਇੰਡਸਟਰੀ ‘ਚ ਵੱਡੀ ਤਬਦੀਲੀ ਲਿਆਂਦੀ ਸੀ, ਹੁਣ ਇਸ ਫ਼ਿਲਮ ਨੇ ਇਕ ਵਾਰ ਫਿਰ ਤੋਂ ਵੱਡਾ ਮਾਅਰਕਾ ਮਾਰਿਆ ਹੈ।
ਇਸ ਫ਼ਿਲਮ ਦੇ ਨਾਲ ਵਾਈਟ ਹਿੱਲ ਸਟੂਡੀਓ ਸਭ ਤੋਂ ਹਿੱਟ ਫ਼ਿਲਮਾਂ ਦੇਣ ਵਾਲਾ ਪੰਜਾਬ ਦਾ ਇਕੋ ਇਕ ਫ਼ਿਲਮ ਸਟੂਡੀਓ ਬਣ ਗਿਆ ਹੈ। ਜੱਟ ਐਂਡ ਜੂਲੀਅਟ 1 ਅਤੇ 2, ਸਰਦਾਰ ਜੀ, ਪੰਜਾਬ 1984, ਚੰਨ•ਾ ਮੇਰਿਆ ਅਤੇ ਸਾਹਬ ਬਹਾਦਰ ਸਮੇਤ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਦਰਸ਼ਕਂ ਦੀ ਝੋਲੀ ਪਾ ਚੁੱਕੇ ਇਸ ਪ੍ਰੋਡਕਸ਼ਨ ਹਾਊਸ ਨੇ ਕੈਰੀ ਆਨ ਜੱਟਾ 2 ਰਾਹੀਂ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮਾਂ ਦੇਖਣਾ ਚਾਹੁੰਦੇ ਹਨ, ਪਰ ਇਕੋ ਸ਼ਰਤ ‘ਤੇ, ਉਹ ਹੈ ਕਿ ਦਰਸ਼ਕਾਂ ਨੂੰ ਫ਼ਿਲਮ ਜ਼ਰੀਏ ਖੂਬ ਮਨੋਰੰਜਨ ਮਿਲੇ।

ਕੈਰੀ ਆਨ ਜੱਟਾ 2 ਦੀ ਸਫਲਤਾ ਬਾਰੇ ਦੱਸਦੇ ਹੋਏ ਗੁਣਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਫ਼ਿਲਮ ਦੀ ਰਿਲੀਜ ਤੋਂ ਪਹਿਲਾਂ ਉਹਨਾਂ ਦੀ ਸਾਰੀ ਟੀਮ ਨੇ ਬੈਠ ਕੇ ਫਿਲਮ ਦੇ ਡਿਸਟੀਬਿਊਸ਼ਨ ਬਾਰੇ ਚਰਚਾ ਕੀਤੀ ਸੀ ਕਿ ਕਿਸ ਤਰ•ਾਂ ਫਿਲਮ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਦਰਸ਼ਕਾਂ ਤੱਕ ਪਹੁੰਚ ਸਕਦੇ ਹਾਂ। ਅਸੀਂ ਪੰਜਾਬ ਨੂੰ ਨਹੀਂ ਸੁਮੱਚੇ ਭਾਰਤ ਨੂੰ ਟਾਰਗੇਟ ਕੀਤਾ ਸੀ, ਜਿਸ ਦੇ ਨਤੀਜੇ ਸ਼ਾਨਦਾਰ ਆਏ ਹਨ। ਪੰਜਾਬ ਦੇ ਨਾਲ ਨਾਲ ਗੈਰ ਪੰਜਾਬੀ ਇਲਾਕਿਆਂ ‘ਚ ਵੀ ਫ਼ਿਲਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੂੰ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਨਮੋਡ ਸਿੰਘ ਸਿੱਧੂ ਨੇ ਸੰਭਾਲੀ ਸੀ। ਇਸ ਫ਼ਿਲਮ ਨੂੰ ਪਰਿਵਾਰਾਂ ਸਮੇਤ ਦੇਖਿਆ ਗਿਆ ਹੈ ਅਤੇ ਹਰ ਵਿਅਕਤੀ ਦੀ ਫ਼ਿਲਮ ਪ੍ਰਤੀ ਹਾਂ ਪੱਖੀ ਹੀ ਪ੍ਰਤੀਕਿਰਿਆ ਦਿੱਤੀ ਹੈ। ਲੋਕਾਂ ਨੇ ਇਸ ਫ਼ਿਲਮ ਨੂੰ ਪਰਿਵਾਰਕ ਫ਼ਿਲਮ, ਪੈਸਾ ਵਸੂਲ ਕਾਮੇਡੀ ਅਤੇ ਫੁਲ ਇੰਟਰਟੇਨਮੈਂਟ ਫ਼ਿਲਮ ਦਾ ਦਰਜਾ ਦਿੱਤਾ ਹੈ। ਫ਼ਿਲਮ ਦੀ ਟੀਮ ਮੁਤਾਬਕ ਕੈਰੀ ਆਨ ਜੱਟਾ 2 ਤੋਂ ਪਹਿਲਾਂ ਪਿਛਲੇ ਕੁਝ ਸਾਲਾਂ ‘ਚ ਕਿਸੇ ਵੀ ਫ਼ਿਲਮ ਨੇ ਕਮਾਈ ਦੇ ਇਹ ਰਿਕਾਰਡ ਨਹੀਂ ਬਣਾਏ। ਇਸ ਫ਼ਿਲਮ ਨੇ ਪੰਜਾਬੀ ਦਰਸ਼ਕਾਂ ਦਾ ਰੁਝਾਨ ਵੀ ਤੈਅ ਕਰ ਦਿੱਤਾ ਹੈ।
in Article
ਜੇ ਇਹ ਵਿਅਕਤੀ ਨਾ ਹੁੰਦੇ ਤਾਂ ਸ਼ਾਇਦ ਕਦੇ ਵੀ ਨਾ ਬਣਦੀ ‘ਕੈਰੀ ਆਨ ਜੱਟਾ 2’


