ਪਰਮੀਸ਼ ਵਰਮਾ ਬਿਨਾਂ ਸ਼ੱਕ ਅੱਜ ਪੰਜਾਬੀ ਸੰਗੀਤ ਜਗਤ ਦਾ ਚਰਚਿਤ ਚਿਹਰਾ ਬਣ ਉਭਰਿਆ ਹੈ। ਸ਼ੌਹਰਤ ਅਤੇ ਅਲੋਚਨਾ ਦੋਵੇਂ ਉਸ ਦੇ ਨਾਲ ਨਾਲ ਚੱਲ ਰਹੀਆਂ ਹਨ। ਮਿਊਜ਼ਿਕ ਵੀਡੀਓ ਡਾਇਰੈਕਟਰ ਅਤੇ ਅਦਾਕਾਰ ਪਰਮੀਸ਼ ਨੇ ਮਨੋਰੰਜਨ ਜਗਤ ‘ਚ ਆਪਣਾ ਇਕ ਦਾਇਰਾ ਕਾਇਮ ਕੀਤਾ ਹੈ, ਜਿਸ ਨੂੰ ਹੁਣ ਉਹ ਹੌਲੀ ਹੌਲੀ ਵਧਾ ਰਿਹਾ ਹੈ। ਪਟਿਆਲਾ ਤੋਂ ਵਾਇਆ ਅਸਟ੍ਰੇਲੀਆ ਮਨੋਰੰਜਨ ਜਗਤ ‘ਚ ਕੁੱਦੇ ਇਸ ਨੌਜਵਾਨ ਵੀਡੀਓ ਨਿਰਦੇਸ਼ਕ ਤੇ ਅਦਾਕਾਰ ਨੇ ‘ਫ਼ਾਈਵਵੁੱਡ’ ਨਾਲ ਕਈ ਗੱਲਾਂ ਕੀਤੀਆਂ, ਕਈ ਖ਼ੁਲਾਸੇ ਹੋਏ ਤੇ ਉਸ ਦੀ ਜ਼ਿੰਦਗੀ ਦੇ ਕਈ ਪੱਖ ਉਭਰ ਕੇ ਸਾਹਮਣੇ ਆਏ। ਇੰਟਰਵਿਊ ਦਾ ਪ੍ਰੋਮੋ ਤੁਹਾਡੀ ਨਜ਼ਰ, ਪੂਰੀ ਇੰਟਰਵਿਊ 20 ਅਗਸਤ ਨੂੰ। ਸਿਰਫ ਫ਼ਾਈਵਵੁੱਡ ਯੂ ਟਿਊਬ ਚੈਨਲ ਅਤੇ ਵੈਬਸਾਈਟ ‘ਤੇ।


