in

‘ਦਾਰਾ’ ਦੇ ਕਲਾਕਾਰਾਂ ‘ਚ ਪਿਆ ਖਿਲਾਰਾ

ਪੰਜਾਬੀ ਫ਼ਿਲਮ ‘ਦਾਰਾ’ 2 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਨਿਰਦੇਸ਼ਕ ਪ੍ਰਵੀਨ ਕੁਮਾਰ ਦੀ ਇਹ ਪਹਿਲੀ ਫ਼ਿਲਮ ਹੈ। ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਦੀ ਵੀ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ‘ਚ ਮਕਬੂਲ ਅਦਾਕਾਰ ਕਰਤਾਰ ਚੀਮਾ, ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਗੁਰਪ੍ਰੀਤ ਘੁੱਗੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਪਿਛੋਕੜ ‘ਤੇ ਅਧਾਰਿਤ ਇਹ ਫ਼ਿਲਮ  ਇਹਨਾਂ ਭਰਾਵਾਂ ਪੰਮੀ ਬਾਈ, ਗੁਰਪ੍ਰੀਤ ਘੁੱਗੀ, ਕਰਤਾਰ ਚੀਮਾ ਅਤੇ ਹੈਪੀ ਰਾਏਕੋਟੀ ਦੁਆਲੇ ਹੀ ਘੁੰਮਦੀ ਹੈ। ਫ਼ਿਲਮੀ ਪਰਦੇ ‘ਤੇ  ਇਹਨਾਂ ਭਾਰਵਾਂ ‘ਚ ਖੂਬ ਪਿਆਰ ਦਿਖਾਇਆ ਗਿਆ ਹੈ। ਪਰਿਵਾਰਕ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਇਸ ਫ਼ਿਲਮ ਦੇ ਕਲਾਕਾਰਾਂ ਦੀ ਕਹਾਣੀ ਬਿਲਕੁਲ ਉਲਟ ਹੈ। ਪਤਾ ਲੱਗਾ ਹੈ ਕਿ ਫ਼ਿਲਮ ਦੀ ਟੀਮ ਦੇ ਮੁੱਢਲੇ ਮੈਂਬਰ ਆਪਸ ‘ਚ ਤਿੜੰਗ ਹੋ ਗਏ ਹਨ। ਫ਼ਿਲਮ ਦਾ ਪੋਸਟਰ ਆਇਆ, ਟਰੇਲਰ ਆਇਆ ਅਤੇ ਫਿਰ ਗੀਤ ਆ ਰਹੇ ਹਨ। ਫ਼ਿਲਮ ਦੇ ਦੋ ਅਹਿਮ ਅਦਾਕਾਰ ਕਰਤਾਰ ਚੀਮਾ ਤੇ ਹੈਪੀ ਰਾਏਕੋਟੀ ਨੇ ਇਸ ‘ਚ ਕੋਈ ਦਿਲਚਸਪੀ ਨਹੀਂ ਦਿਖਾਈ। ਦੋਵੇਂ ਜਣੇ ਆਪਣੀ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ‘ਚ ਮਸ਼ਰੂਫ ਹਨ।  ਕਰਤਾਰ ਚੀਮਾ ਅੱਜ ਕੱਲ• ਜਿਥੇ ‘ਦੁਸ਼ਮਣ’ ਫ਼ਿਲਮ ਨੂੰ ਲੈ ਕੇ ਚਰਚਾ ‘ਚ ਹੈ, ਉਥੇ ਹੈਪੀ ਰਾਏਕੋਟੀ ਆਪਣੀ ਫ਼ਿਲਮ ‘ਟੇਸ਼ਨ’ ‘ਚ ਰੁੱਝਿਆ ਹੋਇਆ ਹੈ। ਫ਼ਿਲਮ ਦਾ ਪੋਸਟਰ ਵੀ ਇਸ ਗੱਲ ਦਾ ਇਸ਼ਾਰਾ ਕਰ ਰਿਹਾ ਹੈ ਕਿ ‘ਸਭ ਕੁਝ ਠੀਕ’ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਫ਼ਿਲਮ ਦੇ ਪੋਸਟਰ ‘ਤੇ ਪਹਿਲਾਂ ਇਕ ਹੀਰੋਇਨ ਦੀ ਤਸਵੀਰ ਨਹੀਂ ਸੀ, ਪਰ ਉਸ ਬੀਬੀ ਦੇ ਰੁੱਸ ਜਾਣ ‘ਤੇ ਮੁੜ ਉਸ ਦੀ ਫ਼ੋਟੋ ਲਗਾ ਕੇ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਫ਼ਿਲਮ ਪਹਿਲਾਂ ਪੰਮੀ ਬਾਈ ਦੀ ਫ਼ਿਲਮ ਗਿਣੀ ਜਾ ਰਹੀ ਸੀ, ਪਰ ਹੁਣ ਫ਼ਿਲਮ ਦੇ ਪੋਸਟਰਾਂ ਅਤੇ ਹੋਰ ਪਬਲੀਸਿਟੀ ਤੋਂ ਉਸ ਦੇ ਪ੍ਰੋਡਕਸ਼ਨ ਹਾਊਸ ‘ਫ਼ੋਕ ਸਟੂਡੀਓ’ ਦਾ ਨਾਂ ਵੀ ਗਾਇਬ ਹੈ। ਪੰਮੀ ਬਾਈ ਬੇਸ਼ੱਕ ਆਪਣੀ ਪੱਧਰ ‘ਤੇ ਫ਼ਿਲਮ ਦਾ ਪ੍ਰਚਾਰ ਕਰ ਰਹੇ ਹਨ, ਪਰ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਵਾਲੀ ਇਸ ਫ਼ਿਲਮ ਦੀ ਆਪਸੀ ਟੀਮ ਦੀ ਭਾਈਚਾਰਕਤਾ ਕਿਤੇ ਨਜ਼ਰ ਨਹੀਂ ਆ ਰਹੀ। ਹੁਣ ਇਹਨਾਂ ਗੱਲਾਂ ਦਾ ਫ਼ਿਲਮ ਦੇ ਬਿਜਨਸ ‘ਤੇ ਕੀ ਅਸਰ ਪੈਂਦਾ ਹੈ, ਇਹ ਛੇਤੀ ਪਤਾ ਲੱਗਾ ਜਾਵੇਗਾ। ਪਰ ਇਹ ਜ਼ਰੂਰ ਹੈ ਕਿ ਜੇਕਰ ਫ਼ਿਲਮ ਦੇ ਕਲਾਕਾਰ ਫ਼ਿਲਮ ਦੇ ਪ੍ਰਚਾਰ ਤੋਂ ਇਸੇ ਤਰ•ਾਂ ਦੂਰ ਰਹੇ ਤਾਂ ਫ਼ਿਲਮ ਦੇ ਸਫ਼ਲ ਹੋਣ ਨਾਲੋਂ ਅਸਫ਼ਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ

Leave a Reply

Your email address will not be published. Required fields are marked *

PARMISH VERMA || THE CREDIT TALK WITH PRITPAL SIYAN|| PROMO|| FIVEWOOD

ਸਵਾ ਦੋ ਸਾਲਾਂ ਬਾਅਦ ਹੋ ਰਹੀ ਹੈ ਰੌਸ਼ਨ ਪ੍ਰਿੰਸ ਦੀ ‘ਵਾਪਸੀ’