ਅਦਾਕਾਰ ਅਤੇ ਗਾਇਕ ਕਰੀਬ ਸਵਾ ਦੋ ਸਾਲਾਂ ਬਾਅਦ ਕੱਲ• ਯਾਨੀ 19 ਅਗਸਤ ਨੂੰ ਫ਼ਿਲਮੀ ਪਰਦੇ ‘ਤੇ ਨਜ਼ਰ ਆਉਣਗੇ। ਇਸ ਸ਼ੁੱਕਰਵਾਰ ਉਹਨਾਂ ਦੀ ਫ਼ਿਲਮ ‘ਮੈਂ ਤੇਰੀ, ਤੂੰ ਮੇਰਾ’ ਰਿਲੀਜ਼ ਹੋ ਰਹੀ ਹੈ। ਰੌਸ਼ਨ ਪ੍ਰਿੰਸ ਨਾ ਸਿਰਫ ਇਸ ਫ਼ਿਲਮ ਦਾ ਹੀਰੋ ਹੈ, ਬਲਕਿ ਨਿਰਮਾਤਾ ਵੀ ਖੁਦ ਹੈ। ਉਸ ਨੇ ਇਹ ਫ਼ਿਲਮ ਆਪਣੇ ਨਿੱਜੀ ਬੈਨਰ ‘ ‘ਯਾਬਲੀ ਇੰਟਰਟੇਨਮੈਂਟ’ ਹੇਠ ਬਣਾਈ ਹੈ। ਰੌਸ਼ਨ ਇਸ ਤੋਂ ਪਹਿਲਾਂ ਆਖਰੀ ਵਾਰ ‘ਮੁੰਡਿਆਂ ਤੋਂ ਬਚ ਕੇ ਰਹੀਂ’ ਫ਼ਿਲਮ ਵਿੱਚ ਨਜ਼ਰ ਆਇਆ ਸੀ। ਇਹ ਫ਼ਿਲਮ 30 ਮਈ 2014 ਨੂੰ ਰਿਲੀਜ਼ ਹੋਈ ਸੀ। ਸਾਲ 2009 ਵਿੱਚ ‘ਲੱਗਦੈ ਇਸ਼ਕ ਹੋ ਗਿਆ’ ਫ਼ਿਲਮ ਜ਼ਰੀਏ ਆਪਣੇ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੇ ਰੌਸ਼ਨ ਪ੍ਰਿੰਸ ਲਈ ਇਹ ਫ਼ਿਲਮ ‘ਮੈਂ ਤੇਰੀ, ਤੂੰ ਮੇਰਾ’ ਬੇਹੱਦ ਅਹਿਮ ਹੈ। ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਪ੍ਰੋ ਪਾਲੀ ਭੁਪਿੰਦਰ ਸਿੰਘ ਨੇ ਲਿਖੇ ਹਨ। ਫ਼ਿਲਮ ਦੀ ਕਹਾਣੀ ਪਿੰਡ ਤੋਂ ਸ਼ੁਰੂ ਹੋ ਕੇ ਸ਼ਹਿਰ ਵੱਲ ਨੂੰ ਵੱਧਦੀ ਹੈ। ਰੌਸ਼ਨ ਇਸ ‘ਚ ਇਕ ਪੇਂਡੂ ਮੁੰਡੇ ਦੀ ਭੂਮਿਕਾ ਨਿਭਾ ਰਿਹਾ ਹੈ, ਜਿਸ ‘ਤੇ ਬਾਅਦ ‘ਚ ਸ਼ਹਿਰੀ ਰੰਗਤ ਚੜ•ਦੀ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਸਰਹੱਦੀ ਜ਼ਿਲ•ੇ ਫ਼ਿਰੋਜ਼ਪੁਰ ਦੇ ਪਿੰਡਾਂ ‘ਚ ਕੀਤੀ ਗਈ ਹੈ। ਫ਼ਿਲਮ ਦਾ ਕੁਝ ਹਿੱਸਾ ਚੰਡੀਗੜ• ਅਤੇ ਨਿਊਯਾਰਕ ‘ਚ ਫ਼ਿਲਮਾਇਆ ਗਿਆ ਹੈ। ਪੰਜਾਬੀ ਗਾਇਕ ਮਨਕਿਰਤ ਔਲਖ ਵੀ ਇਸ ਫ਼ਿਲਮ ‘ਚ ਇਕ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਫ਼ਿਲਮ ‘ਚ ਦੋ ਹੀਰੋਇਨ ਜੈਜ਼ ਸੋਢੀ ਅਤੇ ਯਾਮਨੀ ਮਲਹੋਤਰਾ ਹਨ। ਦੋਵਾਂ ਦੀ ਇਹ ਪਹਿਲੀ ਫ਼ਿਲਮ ਹੈ। ਮੰਝੀ ਹੋਈ ਅਦਾਕਾਰਾ ਮੰਨਤ ਸਿੰਘ ਉਰਫ ਸੁੱਖੀ ਪਵਾਰ ਇਸ ਫ਼ਿਲਮ ਨਾਲ ਕਾਫੀ ਸਮੇਂ ਬਾਅਦ ਕਿਸੇ ਫ਼ਿਲਮ ‘ਚ ਨਜ਼ਰ ਆਵੇਗੀ। ਉਸ ਦੀ ਆਖਰੀ ਫ਼ਿਲਮ ‘ਅਰਸ਼ੋ’ ਸੀ। ਫ਼ਿਲਮ ‘ਚ ਕਰਮਜੀਤ ਅਨਮੋਲ ਅਤੇ ਹਰਿੰਦਰ ਭੁੱਲਰ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਫ਼ਿਲਮ ਦਾ ਹੀਰੋ ਹੋਣ ਦੇ ਨਾਲ ਨਾਲ ਨਿਰਮਾਤਾ ਹੋਣ ਸਦਕਾ ਵੀ ਇਹ ਫ਼ਿਲਮ ਰੌਸ਼ਨ ਲਈ ਅਹਿਮ ਹੈ। ਰੌਸ਼ਨ ਪ੍ਰਿੰਸ ਇਸ ਵੇਲੇ ਜਿਸ ਮੁਕਾਮ ‘ਤੇ ਹੈ। ਉਸ ਲਈ ਇਸ ਫ਼ਿਲਮ ਦਾ ਚੱਲਣਾ ਬੇਹੱਦ ਜ਼ਰੂਰੀ ਹੈ। ਟੀਮ ‘ਫ਼ਾਈਵਫੁੱਡ’ ਰੌਸ਼ਨ ਤੇ ਉਸ ਦੀ ਸੁਮੱਚੀ ਟੀਮ ਨੂੰ ਸ਼ੁਭ ਕਾਮਨਾਵਾਂ ਭੇਂਟ ਕਰਦੀ ਹੈ। ਆਸ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰੀ ਉਤਰੇਗੀ।


