ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦਾ ਮਲਟੀਟੇਲੈਂਟਿਡ ਸਟਾਰ ਗਿੱਪੀ ਗਰੇਵਾਲ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ ਨਾਲ ਆਪਣੀ ਲਿਆਕਤ ਅਤੇ ਮੈਨੇਜਮੈਂਟ ਕਾਰਨ ਵੀ ਜਾਣਿਆ ਜਾਂਦਾ ਹੈ। ਗਿੱਪੀ ਗਰੇਵਾਲ ਅਤੇ ਉਸਦੀ ਟੀਮ ਮਨੋਰੰਜਨ ਜਗਤ ‘ਚ ਲਗਾਤਾਰ ਆਪਣਾ ਦਾਇਰਾ ਵਿਸ਼ਾਲ ਕਰਦੀ ਹੋਈ, ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ। ਗਿੱਪੀ ਗਰੇਵਾਲ ਦੀ ਕੰਪਨੀ ‘ਹੰਬਲ ਮੋਸ਼ਲ ਪਿਕਚਰਜ਼’ ਵੱਲੋਂ ਆਪਣੀ ਅਗਲੇ ਦੋ ਸਾਲਾਂ ਦੀ ਵਿਉਂਤਬੰਦੀ ਜਨਤਕ ਕੀਤੀ ਗਈ ਹੈ। ਇਸ ਸਬੰਧੀ ਗਿੱਪੀ ਵੱਲੋਂ ਆਪਣੇ ਫ਼ੇਸਬੁੱਕ ਪੇਜ਼ ‘ਤੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਉਹਨਾਂ ਦੀ ਟੀਮ ਵੱਲੋਂ ਅਗਲੇ ਦੋ ਸਾਲਾਂ ਯਾਨੀਕਿ 2020 ਤੱਕ 8 ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਜਾਣਗੀਆਂ, ਜਿਨ•ਾਂ ‘ਚੋਂ ਪਹਿਲੀ ਫ਼ਿਲਮ ‘ਮਰ ਗਏ ਓਏ ਲੋਕੋ’ ਇਸੇ ਸਾਲ 31 ਅਗਸਤ ਨੂੰ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ ਗਿੱਪੀ ਦੀ ਹੀ ਹੈ।

ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਹੈ। ਸਿਮਰ ਅਤੇ ਗਿੱਪੀ ਦੀ ‘ਸੂਬੇਦਾਰ ਜੋਗਿੰਦਰ ਸਿੰਘ’ ਤੋਂ ਬਾਅਦ ਇੱਕਠਿਆਂ ਦੀ ਇਹ ਦੂਜੀ ਫ਼ਿਲਮ ਹੋਵੇਗੀ। ਇਸ ਫ਼ਿਲਮ ਤੋਂ ਬਾਅਦ ਅਗਲੇ ਸਾਲ 12 ਅਪ੍ਰੈਲ ਨੂੰ ਗਿੱਪੀ ਦੀ ਫ਼ਿਲਮ ‘ਮੰਜੇ ਬਿਸਤਰੇ 2’ ਰਿਲੀਜ਼ ਹੋਵੇਗੀ। ਬਲਜੀਤ ਸਿੰਘ ਦਿਓ ਦੀ ਨਿਰਦੇਸ਼ਨਾ ਹੇਠ ਇਸ ਫ਼ਿਲਮ ਦੀ ਸ਼ੂਟਿੰਗ ਅੱਜਕੱਲ• ਕੈਨੇਡਾ ‘ਚ ਹੋ ਰਹੀ ਹੈ। ਇਸੇ ਸਾਲ ਹੀ ਗਿੱਪੀ ਦੀ ਅਗਲੀ ਫ਼ਿਲਮ ‘ਚੱਕ ਦੇ ਫੱਟੇ 2’ ਰਿਲੀਜ਼ ਹੋਵੇਗੀ। ਸਾਲ 2008 ‘ਚ ਆਈ ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਚੱਕ ਦੇ ਫੱਟੇ’ ਦਾ ਇਹ ਸੀਕਅੁਲ ਵੀ ਸਮੀਪ ਕੰਗ ਹੀ ਨਿਰਦੇਸ਼ਤ ਕਰਨਗੇ। ਇਸ ਤੋਂ ਬਾਅਦ ਅਗਲੇ ਸਾਲ ਯਾਨੀਕਿ 2020 ‘ਚ ਕੈਰੀ ਆਨ ਜੱਟਾ 2 ਆਵੇਗੀ, ਜਿਸ ਨੂੰ ਸਮੀਪ ਕੰਗ ਹੀ ਨਿਰਦੇਸ਼ਤ ਕਰਨਗੇ। ਇਨ•ਾਂ ਸਾਲਾਂ ‘ਚ ਹੀ ਗਿੱਪੀ ਦੀ ਫ਼ਿਲਮ ‘ਵੀਰਾ’ ‘ਮਾਂ’ ਅਤੇ ‘ਆਪਣਾ ਪੰਜਾਬ ਹੋਵੇ’ ਰਿਲੀਜ਼ ਹੋਣਗੀਆਂ। ਇਸ ਦੇ ਨਾਲ ਹੀ ਗਿੱਪੀ ਛੇਤੀ ਹੀ ਇਕ ਹਿੰਦੀ ਫ਼ਿਲਮ ਨਿਰਦੇਸ਼ਤ ਵੀ ਕਰਨ ਜਾ ਰਹੇ ਹਨ।


