ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਦੀ ਜੋੜੀ ਮੁੜ ਇੱਕਠੀ ਹੋ ਗਈ ਹੈ। ਦਿਲਜੀਤ ਦੁਸਾਂਝ ਹੁਣ ਅਨੁਰਾਗ ਸਿੰਘ ਦੀ ਫ਼ਿਲਮ ‘ਸੁਪਰ ਸਿੰਘ’ ਵਿੱਚ ਨਜ਼ਰ ਆਵੇਗਾ। ਫ਼ਿਲਮ ਦੀ ਅੰਮ੍ਰਿਤਸਰ ‘ਚ ਸ਼ੁਰੂ ਹੋ ਗਈ ਹੈ। ਨਿਰਮਾਤਾ ਪਵਨ ਗਿੱਲ ਦੀ ਇਸ ਫ਼ਿਲਮ ‘ਚ ਦਿਲਜੀਤ ਨਾਲ ਸੋਨਮ ਬਾਜਵਾ ਨਜ਼ਰ ਆਵੇਗੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਦਿਲਜੀਤ ਦੁਸਾਂਝ, ਨਿਰਦੇਸ਼ਕ ਅਨੁਰਾਗ ਸਿੰਘ ਅਤੇ ਹੀਰੋਇਨ ਸੋਨਮ ਬਾਜਵਾ ਦੀ ਤਿੱਕੜੀ ਪੰਜਾਬੀ ਫ਼ਿਲਮ ‘ਪੰਜਾਬ 1984’ ਵਿੱਚ ਇੱਕਠੀ ਹੋਈ ਸੀ।
ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ। ਸੋਨਮ ਬਾਜਵਾ ਇਸ ਫ਼ਿਲਮ ਤੋਂ ਬਾਅਦ ਰੋਹਿਤ ਜੁਗਰਾਜ ਨਿਰਦੇਸ਼ਤ ਫ਼ਿਲਮ ‘ਸਰਦਾਰ ਜੀ’ ਅਤੇ ‘ਸਰਦਾਰ ਜੀ 2’ ਵਿੱਚ ਦਿਲਜੀਤ ਨਾਲ ਨਜ਼ਰ ਆਈ ਸੀ। ‘ਸਰਦਾਰ ਜੀ’ ਵਿੱਚ ਸੋਨਮ ਅਤੇ ਦਿਲਜੀਤ ਦਰਮਿਆਨ ਮਹਿਜ਼ ਇਕ ਗੀਤ ਹੀ ਸੀ, ਇਹ ਗੀਤ ਹੀ ਬਹੁਤ ਵੱਡਾ ਹਿੱਟ ਹੋਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਦਿਲਜੀਤ ਦੀ ਇਸ ਵੇਲੇ ‘ਚ ਇਸ ਵਾਰ ਕਈ ਵੱਡੇ ਚਿਹਰੇ ਵੀ ਦੇਖਣ ਨੂੰ ਮਿਲਣਗੇ।


