ਨਿੱਤ ਦਿਨ ਨਵੀਆਂ ਪੁਲਾਂਘਾ ਪੁੱਟ ਰਿਹਾ ਪੰਜਾਬੀ ਸਿਨੇਮਾ ਹੁਣ ਸੀਮਿਤ ਜਿਹੇ ਕਲਾਕਾਰਾਂ ਅਤੇ ਸੀਮਿਤ ਜਿਹੇ ਵਿਸ਼ਿਆਂ ਦਾ ਮੁਥਾਜ ਨਹੀਂ ਰਿਹਾ। ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਨਵੇਂ ਵਿਸ਼ਿਆਂ ਦੇ ਨਾਲ ਨਵੇਂ ਕਲਾਕਾਰ ਆਪਣੀ ਪ੍ਰਤਿਭਾ ਦਰਸ਼ਕਾਂ ਸਾਹਮਣੇ ਰੱਖ ਰਹੇ ਹਨ। ਇਸ ਮਾਹੌਲ ‘ਚ ਬਣਨ ਜਾ ਰਹੀ ਇਕ ਹੋਰ ਪੰਜਾਬੀ ਫ਼ਿਲਮ ‘ਹਾਂਜੀ ਹਾਂਜੀ’ ਪੰਜਾਬੀ ਸਿਨੇਮੇ ਦੀ ਤਰੱਕੀ ਅਤੇ ਮਕਬੂਲੀਅਤ ‘ਚ ਅਹਿਮ ਯੋਗਦਾਨ ਪਾਉਣ ਜਾ ਰਹੀ ਹੈ। ‘ਤੇਜੀ ਪ੍ਰੋਡਕਸ਼ਨ’ ਅਤੇ ‘ਮਾਹੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੀ ਅਨਾਊਂਸਮੈਂਟ ਚੰਡੀਗੜ• ਦੇ ਇਕ ਹੋਟਲ ‘ਚ ਕੀਤੀ ਗਈ। ਇਸ ਮੌਕੇ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਨਾਮਵਰ ਪੰਜਾਬੀ ਗਾਇਕ ਜੋਰਡਨ ਸੰਧੂ, ਅਦਾਕਾਰਾ ਪਾਇਲ ਰਾਜਪੂਤ, ਬਾਲੀਵੁੱਡ ‘ਚ ਨਾਮਣਾ ਖੱਟ ਰਿਹਾ ਅਦਾਕਾਰ ਸੁਮਿਤ ਗੁਲਾਟੀ, ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਰਾਕੇਸ਼ ਧਵਨ, ਫ਼ਿਲਮ ਦੇ ਨਿਰਮਾਤਾ ਰਿੱਕੀ ਤੇਜੀ, ਦੀਪ ਸੂਦ, ਖੁਸ਼ਵੰਤ ਸਿੰਘ, ਕੋ ਪ੍ਰੋਡਿਊਸਰ ਸੁਖਦੇਵ ਸਿੰਘ, ਨੈਕਸ ਲੈਵਲ ਇੰਟਰਟੇਨਮੈਂਟ ਅਤੇ ਫ਼ਿਲਮ ਦੀ ਐਗੇਜੈਕਟਿਵ ਪ੍ਰੋਡਿਊਸਰ ਮਿਸ ਗੁੰਜਨ ਚੌਹਾਨ ਹਾਜ਼ਰ ਸਨ।

ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਧਵਨ ਨੇ ਦੱਸਿਆ ਕਿ ਉਹ ਲੰਮੇ ਤੋਂ ਮਨੋਰੰਜਨ ਦੀ ਦੁਨੀਆਂ ਨਾਲ ਜੁੜੇ ਹੋਏ ਹਨ। ਬਤੌਰ ਲੇਖਕ ਮੁੰਬਈ ‘ਚ ਕਾਮੇਡੀ ਸ਼ੋਅਜ ਤੋਂ ਇਲਾਵਾ ਕਈ ਹੋਰ ਸੋਅਜ ਤੇ ਫ਼ਿਲਮਾਂ ਲਈ ਕੰਮ ਕਰਨ ਤੋਂ ਬਾਅਦ ਹੁਣ ਉਹ ਪੰਜਾਬੀ ਸਿਨੇਮੇ ਨਾਲ ਜੁੜੇ ਹਨ। ਲੇਖਕ ਵਜੋਂ ਭਾਵੇਂ ਉਹ ਕਈ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣ ਚੁੱਕੇ ਹਨ, ਪਰ ਬਤੌਰ ਨਿਰਦੇਸ਼ਕ ਉਹ ਇਸ ਫ਼ਿਲਮ ਜ਼ਰੀਏ ਆਪਣੀ ਸ਼ੁਰੂਆਤ ਕਰਨਗੇ। ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਅਤੇ ਸੰਵਾਦ ਉਨ•ਾਂ ਖੁਦ ਲਿਖੇ ਹਨ। ਉਹਨਾਂ ਦੱਸਿਆ ਕਿ ਇਹ ਫ਼ਿਲਮ ਰੁਮਾਂਟਿਕ ਅਤੇ ਕਾਮੇਡੀ ਜੌਨਰ ਦੀ ਫ਼ਿਲਮ ਹੈ, ਜਿਸ ‘ਚ ਦਰਸ਼ਕਾਂ ਨੂੰ ਮਨੋਰੰਜਨ ਮਿਲੇਗਾ। ਨਿਰੋਲ ਰੂਪ ‘ਚ ਪਰਿਵਾਰਕ ਇਸ ਫ਼ਿਲਮ ਦੀ ਸ਼ੂਟਿੰਗ ਕੈਨੇਡਾ ਅਤੇ ਪੰਜਾਬ ‘ਚ ਹੋਵੇਗੀ। ਫ਼ਿਲਮ ਦਾ ਪਹਿਲਾਂ ਸ਼ੂਡਿਊਲ ਕੈਨੇਡਾ ਤੋਂ ਸ਼ੁਰੂ ਹੋਵੇਗਾ।
ਪੰਜਾਬੀ ਗਾਇਕੀ ‘ਚ ਨਾਮਣਾ ਖੱਟ ਰਹੇ ਜੌਰਡਨ ਸੰਧੂ ਮੁਤਾਬਕ ਇਹ ਫ਼ਿਲਮ ਉਸਦੀ ਅਦਾਕਾਰੀ ਦਾ ਮੁਜ਼ਾਹਰਾ ਕਰੇਗੀ। ਇਸ ਫ਼ਿਲਮ ਦਾ ਵਿਸ਼ਾ ਅਤੇ ਫ਼ਿਲਮ ਵਿਚਲਾ ਉਸਦਾ ਕਿਰਦਾਰ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਭਾਵੇਂ ਉਹ ਇਸ ਤੋਂ ਪਹਿਲਾਂ ਇਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਚੁੱਕੇ ਹਨ, ਪਰ ਇਹ ਫ਼ਿਲਮ ਉਹਨਾਂ ਦੀ ਅਹਿਮ ਅਤੇ ਦਿਲ ਦੇ ਕਰੀਬ ਫ਼ਿਲਮ ਹੈ। ਜੋਰਡਨ ਮੁਤਾਬਕ ਇਹ ਫ਼ਿਲਮ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਥਾਪਤ ਕਰੇਗੀ।

ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਜ਼ਰੀਏ ਚਰਚਾ ‘ਚ ਆਈ ਅਦਾਕਾਰਾ ਪਾਇਲ ਰਾਜਪੂਤ ਨੇ ਵੀ ਆਪਣੀ ਇਸ ਫ਼ਿਲਮ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਦਰਸ਼ਕ ਉਸ ਨੂੰ ਇਸ ਫ਼ਿਲਮ ਜ਼ਰੀਏ ਇਕ ਵੱਖਰੇ ਰੂਪ ‘ਚ ਦੇਖਣਗੇ। ਇਸ ਫ਼ਿਲਮ ‘ਚ ਉਸਦੇ ਕਿਰਦਾਰ ਦੇ ਦੋ ਵੱਖੋ ਵੱਖਰੇ ਸ਼ੇਡ ਹਨ। ਪਾਇਲ ਮੁਤਾਬਕ ਉਸ ਨੂੰ ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਤੇ ਪੂਰਾ ਭਰੋਸਾ ਹੈ ਕਿ ਉਹ ਇਸ ਫ਼ਿਲਮ ਨੂੰ ਇਕ ਸ਼ਾਨਦਾਰ ਤਰੀਕੇ ਨਾਲ ਦਰਸ਼ਕਾਂ ਤੱਕ ਪਹੁੰਚਾਉਣਗੇ। ਕਈ ਹਿੰਦੀ ਫ਼ਿਲਮਾਂ ‘ਚ ਅਹਿਮ ਭੂਮਿਕਾ ਨਿਭਾ ਚੁੱਕਿਆ ਅਦਾਕਰ ਸੁਮਿਤ ਗੁਲਾਟੀ ਮੁਤਾਬਕ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਫ਼ਿਲਮ ਜ਼ਰੀਏ ਉਸ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ। ਇਸ ਪਿਆਰ ਦੀ ਵਜ•ਾ ਕਾਰਨ ਹੀ ਉਹ ਇਸ ਫ਼ਿਲਮ ਦਾ ਹਿੱਸਾ ਬਣਿਆ ਹੈ। ਇਹ ਫ਼ਿਲਮ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਕਰੇਗੀ। ਇਸ ਫ਼ਿਲਮ ‘ਚ ਉਹ ਜੋ ਕਿਰਦਾਰ ਨਿਭਾ ਰਿਹਾ ਹੈ, ਉਹ ਦਰਸ਼ਕਾਂ ਦੇ ਢਿੱਡੀ ਪੀੜ•ਾਂ ਪਾਵੇਗਾ। ਫ਼ਿਲਮ ਦੇ ਨਿਰਮਾਤਾ ਰਿੱਕੀ ਤੇਜੀ, ਦੀਪ ਸੂਦ ਅਤੇ ਖੁਸ਼ਵੰਤ ਸਿੰਘ ਮੁਤਾਬਕ ਇਹ ਉਹਨਾਂ ਦੀ ਪਹਿਲੀ ਫ਼ਿਲਮ ਹੈ। ਇਸ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਉਹਨਾਂ ਪੰਜਾਬੀ ਫ਼ਿਲਮਾਂ ਅਤੇ ਇਸ ਨਾਲ ਸਬੰਧਿਤ ਸਖ਼ਸੀਅਤਾਂ ਨਾਲ ਕਾਫ਼ੀ ਸਮਾਂ ਗੁਜਾਰਿਆ, ਜਿਸ ਤੋਂ ਬਾਅਦ ਹੀ ਉਹਨਾਂ ਇਸ ਫ਼ਿਲਮ ਲਈ ਸਬਜੈਕਟ ਅਤੇ ਕਲਾਕਾਰਾਂ ਦੀ ਚੋਣ ਕੀਤੀ ਹੈ। ਉਹਨਾਂ ਨੂੰ ਆਸ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ। ਫ਼ਿਲਮ ‘ਚ ਪੰਜਾਬ ਦੇ ਕਈ ਨਾਮੀਂ ਸਿਤਾਰੇ ਵੀ ਨਜ਼ਰ ਆਉਣਗੇ, ਜਿਨ•ਾਂ ਦੇ ਨਾਂ ਛੇਤੀ ਜਨਤਕ ਕੀਤੇ ਜਾਣਗੇ। ਦਰਸ਼ਕਾਂ ਨੂੰ ਇਸ ਵਿੱਚ ‘ਚ ਦਿਲ Îਟੁੰਬਵਾਂ ਸੰਗੀਤ ਵੀ ਸੁਣਨ ਨੂੰ ਮਿਲੇਗਾ।


