in

‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ‘ਚ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੇ ਰਣਜੀਤ ਬਾਵੇ ਨਾਲ ਕੀਤਾ ਵੱਡਾ ਧੌਖਾ, ਆਹ ਦੇਖੋ ਵੀਡੀਓ

ਸਾਲ 2014 ਦੀ ਸੁਪਰ ਹਿੱਟ ਫ਼ਿਲਮ ‘ਮਿਸਟਰ ਐਂਡ ਮਿਸਿਜ 420’ ਦਾ ਕਰੀਬ 4 ਸਾਲਾਂ ਬਾਅਦ ਸੀਕੁਅਲ ‘ਮਿਸਟਰ ਐਂਡ ਮਿਸਿਜ 420 ਰਿਟਰਨਜ’ ਦੇ ਨਾਂ ਹੇਠ ਰਿਲੀਜ਼ ਹੋ ਜਾ ਰਿਹਾ ਹੈ। 15 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾਇਆ ਹੋਇਆ ਹੈ। ਭਾਵੇਂ ਇਸ ਫ਼ਿਲਮ ‘ਚ ਦੋ ਖੂਬਸੂਰਤ ਹੀਰੋਇਨਾਂ ਪਾਇਲ ਰਾਜਪੂਤ ਤੇ ਅਵਿੰਤਕਾ ਹੁੰਦਲ ਹਨ, ਪਰ ਇਸ ਦੇ ਬਾਵਜੂਦ ਪੰਜਾਬੀ ਗਾਇਕ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੇ ਹੰਗਾਮਾ ਮਚਾਇਆ ਹੋਇਆ ਹੈ। ਇਹ ਦੋਵੇਂ ਜਣੇ ਜਨਾਨੀ ਦੇ ਰੂਪ ‘ਚ ਫ਼ਿਲਮ ਦੇ ਅਦਾਕਾਰ ਗਾਇਕ ਰਣਜੀਤ ਬਾਵਾ ਦਾ ਮੌਜੂ ਬਣਾ ਰਹੇ ਹਨ।

ਨਰੇਸ਼ ਕਥੂਰੀਆ ਦੀ ਲਿਖੀ ਤੇ ਸਿਤਿਜ਼ ਚੌਧਰੀ ਦਾ ਨਿਰਦੇਸ਼ਕ ਕੀਤੀ ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਵੀ ਧਮਾਲ ਮਚਾ ਰਹੇ ਹਨ। ਯਾਦ ਰਹੇ ਪਹਿਲੀ ਫ਼ਿਲਮ ‘ਚ ਬੱਬਲ ਰਾਏ ਅਤੇ ਬੀਨੂੰ ਢਿੱਲੋਂ ਨੇ ਜਨਾਨੀ ਦੀ ਭੂਮਿਕਾ ‘ਚ ਜਸਵਿੰਦਰ ਭੱਲਾ ਨੂੰ ਖੂਬ ਮੂਰਖ ਬਣਾਇਆ ਸੀ, ਪਰ ਇਸ ਵਾਰ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਭੱਲੇ ਦੇ ਨਾਲ ਨਾਲ ਘੁੱਗੀ ਅਤੇ ਬਾਵੇ ਦਾ ਵੀ ਉੱਲੂ ਖਿੱਚ ਰਹੇ ਹਨ।
ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਰਹੇ ਭਰਪੂਰ ਹੁੰਗਾਰੇ ਨੇ ਫ਼ਿਲਮ ਦੀ ਟੀਮ ਦੇ ਹੌਂਸਲੇ ਵਧਾ ਦਿੱਤੇ ਹਨ। ਜਿਸ ਤਰੀਕੇ ਨਾਲ ਫ਼ਿਲਮ ਦਾ ਟ੍ਰੇਲਰ ਵਾਈਰਲ ਹੋ ਰਿਹਾ ਹੈ, ਉਸ ਤੋਂ ਜਾਪ ਰਿਹਾ ਹੈ ਕਿ ਇਹ ਫ਼ਿਲਮ ਬਾਕਸ ਆਫ਼ਸ ‘ਤੇ ਧਮਾਲ ਮਚਾਉਣ ਜਾ ਰਹੀ ਹੈ।

Leave a Reply

Your email address will not be published. Required fields are marked *

‘ਮਿਸਟਰ ਐਂਡ ਮਿਸਟਰ 420 ਅਗੇਨ’ ਵਿੱਚ ਹੋਵੇਗਾ ਕਾਮੇਡੀ ਦਾ ਡਬਲਡੋਜ, ਟ੍ਰੇਲਰ ਛੇਤੀ

ਸਤਿੰਦਰ ਸਰਤਾਜ ਨੇ ‘ਉਡਾਰੀਆ’ ਗੀਤ ਨਾਲ ਮੁੜ ਜਿੱਤਿਆ ਦਿਲ, ਸਾਗਾ ਨੇ ਕੀਤਾ ਹੈ ਰਿਲੀਜ਼