in

ਸਤਿੰਦਰ ਸਰਤਾਜ ਨੇ ‘ਉਡਾਰੀਆ’ ਗੀਤ ਨਾਲ ਮੁੜ ਜਿੱਤਿਆ ਦਿਲ, ਸਾਗਾ ਨੇ ਕੀਤਾ ਹੈ ਰਿਲੀਜ਼

ਪੰਜਾਬੀ ਸੰਗੀਤ ਦੇ ਖੇਤਰ ਦਾ ਮਨਮੌਲਾ ਇਨਸਾਨ, ਲਿਆਕਤ ਤੇ ਹਲੀਮੀ ਨਾਲ ਭਰੇ ਸਤਿੰਦਰ ਸਰਤਾਜ ਨੇ ਇਕ ਵਾਰ ਫਿਰ ਆਪਣੇ ਨਵੇਂ ਗੀਤ ‘ਉਡਾਰੀਆ’ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਆਪਣੀ ਗਾਇਕੀ ਦੀ ਛਾਪ ਛੱਡੀ ਹੈ। ਸਰਤਾਜ ਵੱਲੋਂ ਖੁਦ ਲਿਖਿਆ ਅਤੇ ਜਤਿੰਦਰ ਸ਼ਾਹ ਦੀ ਸੰਗੀਤਕ ਮਿਠਾਸ ਨਾਲ ਲਿਬਰੇਜ ਇਹ ਗੀਤ ਸਤਰਾਜ ਦੀ ਗਾਇਕੀ ਦੀ ਨਵੀਂ ਪੇਸ਼ਕਾਰੀ ਹੈ। ਦਿਲ ਦੀਆਂ ਮਲੂਕ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਦੇ ਇਸ ਗੀਤ ‘ਚ ਇਸ਼ਕ ਦੀਆਂ ਮਹੀਨ ਤੰਦਾਂ ਨੂੰ ਫੜ•ਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਰ ਪਾਸੇ ਵੱਜ ਰਹੇ ਸ਼ਰੀਲੇ ਗੀਤਾਂ ਦੇ ਦੌਰ ‘ਚ ਇਹ ਗੀਤ ਹਰ ਦਿਲ ਨੂੰ ਸਕੂਨ ਪ੍ਰਦਾਨ ਕਰ ਰਿਹਾ ਹੈ।
ਗੀਤ ਸੁਣਨ ਲਈ ਤੁਸੀਂ ਇਹ ਲਿੰਕ ਖੋਲ• ਸਕਦੇ ਹੋ।

Leave a Reply

Your email address will not be published. Required fields are marked *

‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ‘ਚ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੇ ਰਣਜੀਤ ਬਾਵੇ ਨਾਲ ਕੀਤਾ ਵੱਡਾ ਧੌਖਾ, ਆਹ ਦੇਖੋ ਵੀਡੀਓ

‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ਵਿੱਚ ਦੇਖਣ ਨੂੰ ਮਿਲੇਗਾ ਅਨੀਤਾ ਦੇਵਗਨ ਦੀ ਅਦਾਕਾਰੀ ਦਾ ਨਵਾਂ ਰੂਪ