ਐਮੀ ਵਿਰਕ ਇਸ ਵੇਲੇ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ‘ਹੌਟ ਕੇਕ’ ਬਣਿਆ ਹੋਇਆ ਹੈ। ‘ਬੰਬੂਕਾਟ’ ਦੀ ਸਫ਼ਲਤਾ ਨੇ ਇਕਦਮ ਉਸ ਨੂੰ ‘ਟੌਪ ਸਟਾਰ’ ਦੀ ਲਿਸਟ ‘ਚ ਲੈ ਆਂਦਾ ਹੈ। ‘ਅੰਗਰੇਜ਼’ ਫ਼ਿਲਮ ਜ਼ਰੀਏ ਐਮੀ ਦੇ ਫ਼ਿਲਮ ਕਰੀਅਰ ਨੂੰ ਐਸੀ ਜਾਗ ਲੱਗੀ ਹੈ ਕਿ ਉਸ ਕੋਲ ਧੜਾ ਧੜ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ। ‘ਬੰਬੂਕਾਟ’ ਤੋਂ ਬਾਅਦ ਹੁਣ 30 ਸਤੰਬਰ ਨੂੰ ਉਸ ਦੀ ਫ਼ਿਲਮ ‘ਨਿੱਕਾ ਜੈਲਦਾਰ’ ਆਵੇਗੀ। ਇਸ ਤੋਂ ਬਾਅਦ ਉਹ ਵਾਈਟਹਿੱਲ ਪ੍ਰੋਡਕਸ਼ਨ ਦੀ ਫ਼ਿਲਮ ਸ਼ੁਰੂ ਕਰੇਗਾ।
ਅਮਰਿੰਦਰ ਗਿੱਲ ਨਾਲ ਵੀ ਉਹ ਦੁਬਾਰਾ ਨਜ਼ਰ ਆਵੇਗਾ।ਪਤਾ ਲੱਗਾ ਹੈ ਕਿ ਐਮੀ ਹੁਣ ਤੱਕ 8 ਦੇ ਕਰੀਬ ਫ਼ਿਲਮਾਂ ਸਾਈਨ ਕਰ ਚੁੱਕਾ ਹੈ, ਜਦਕਿ ਹੋਰਾਂ ਫ਼ਿਲਮਾਂ ਦੀਆਂ ਆਫ਼ਰਾਂ ਲਗਾਤਾਰ ਆ ਰਹੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਐਮੀ ਵਿਰਕ ਨੇ ਆਪਣੇ ਮਿਹਨਤਆਨਾ ਪਰ ਫ਼ਿਲਮ 80 ਲੱਖ ਰੁਪਏ ਦੇ ਨੇੜੇ ਰੱਖਿਆ ਹੈ। ਫ਼ਿਲਮ ਚੱਲਣ ਨਾਲ ਉਸ ਕੋਲ ਸ਼ੋਅਜ਼ ਦੀਆਂ ਆਫ਼ਰਾਂ ਵੀ ਅੱਗੇ ਨਾਲੋਂ ਜ਼ਿਆਦਾ ਆਉਣ ਲੱਗੀਆਂ ਹਨ, ਪਰ ਫ਼ਿਲਹਾਲ ਉਸ ਦਾ ਸਾਰਾ ਧਿਆਨ ਫ਼ਿਲਮਾਂ ਵੱਲ ਹੈ।
ਹੁਣ ਜੇ ਉਸ ਦੀ ‘ਨਿੱਕਾ ਜੈਲਦਾਰ’ ਫ਼ਿਲਮ ਵੀ ਚੱਲ ਨਿਕਲਦੀ ਹੈ ਤਾਂ ਉਸ ਦੇ ਦਿਲਜੀਤ, ਗਿੱਪੀ ਅਤੇ ਅਮਰਿੰਦਰ ਗਿੱਲ ‘ਚੋਂ ਕਿਸੇ ਇਕ ਨੂੰ ਕੱਟ ਕੇ ਪੰਜਾਬੀ ਦੇ ਪਹਿਲੇ ਤਿੰਨ ਵੱਡੇ ਸਟਾਰਾਂ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।