ਦੇਸ਼ ਦੇ ਮਸ਼ਹੂਰ ਕਾਰੋਬਾਰੀ ਮਾਂਗਟ ਰਾਏ ਵੱਲੋਂ ਆਪਣੀ ਕੰਪਨੀ ‘ਗੋਲਡਨ ਲੀਓ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਾਈ ਜਾ ਰਹੀ ਪੰਜਾਬੀ ਫ਼ਿਲਮ ‘ਗੁੰਡਾ’ ਵਿੱਚ ਨਾਮਵਰ ਅਦਾਕਾਰ ਕਰਤਾਰ ਚੀਮਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫ਼ਿਲਮ ਦੀ ਹੀਰੋਇਨ ਇਹਾਨਾ ਢਿੱਲੋਂ ਹੈ। ਅਦਾਕਾਰ ਯੋਗਰਾਜ ਸਿੰਘ ਅਤੇ ਸਰਦਾਰ ਸੋਹੀ ਇਸ ਦੇ ਅਹਿਮ ਪਾਤਰ ਹਨ। ਮਿਊਜ਼ਿਕ ਡਾਇਰੈਕਟਰ ਤੋਂ ਫ਼ਿਲਮ ਡਾਇਰੈਕਟਰ ਬਣੇ ਇੰਦਰ ਸੋਹੀ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ। ਇਸ ਫ਼ਿਲਮ ਦੀ ਕਹਾਣੀ ਵੀ ਇੰਦਰ ਸੋਹੀ ਨੇ ਹੀ ਲਿਖੀ ਹੈ। 1 ਅਕਤੂਬਰ ਤੋਂ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ• ਅਤੇ ਆਸ ਪਾਸ ਦੇ ਖੇਤਰਾਂ ‘ਚ ਕੀਤੀ ਜਾਵੇਗੀ। ਪੰਜਾਬੀ ਫ਼ਿਲਮ ਗੁਲਾਮ ਤੋਂ ਬਾਅਦ ਬਤੌਰ ਨਿਰਦੇਸ਼ਕ ਇੰਦਰ ਸੋਹੀ ਦੀ ਇਹ ਦੂਜੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬ ਦੀਆਂ ਤਾਜੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਨਿਰਦੇਸ਼ਕ ਇੰਦਰ ਸੋਹੀ ਮੁਤਾਬਕ ਇਹ ਫ਼ਿਲਮ ਸਮਾਜਿਕ ਮੁੱਦਿਆਂ ‘ਤੇ ਅਧਾਰਿਤ ਹੈ। ਫ਼ਿਲਮ ਦੇ ਟਾਈਟਲ ਤੋਂ ਇਹ ਫ਼ਿਲਮ ਇਕ ਗੁੰਡੇ ਦੀ ਕਹਾਣੀ ਜਾਪਦੀ ਹੈ, ਪਰ ਇਹ ਫ਼ਿਲਮ ਆਮ ਇਨਸਾਨ ਦੀ ਕਹਾਣੀ ਹੈ। ਜੋ ਹਾਲਤਾਂ ਹੱਥੋਂ ਮਜਬੂਰ ਹੋ ਕੇ ਵਧੀਕੀਆਂ ਖਿਲਾਫ਼ ਆਵਾਜ਼ ਉਠਾਉਂਦਾ ਹੈ। ਐਕਸ਼ਨ, ਰੁਮਾਂਸ ਅਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਅਤੇ ਡਾਇਲਾਗ ਉਸ ਨੇ ਖੁਦ ਲਿਖੇ ਹਨ। ਇਸ ਫ਼ਿਲਮ ਦੀ ਸਿਨੇਮਾਟੋਗ੍ਰਾਫੀ ਵੀ ਉਹ ਖੁਦ ਕਰ ਰਿਹਾ ਹੈ।

ਫ਼ਿਲਮ ਦੇ ਨਿਰਮਾਤਾ ਮਾਂਗਟ ਰਾਏ ਮੁਤਾਬਕ ਇਹ ਉਨ•ਾਂ ਦੀ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੁੰਦਿਆਂ ਹੀ ਉਨ•ਾਂ ਦੀ ਅਗਲੀ ਫ਼ਿਲਮ ਦਾ ਪ੍ਰੀ ਪ੍ਰੋਡਕਸ਼ਨ ਕੰਮ ਸ਼ੁਰੂ ਹੋ ਜਾਵੇਗਾ। ਉਨ•ਾਂ ਦੀ ਕੰਪਨੀ ਦਾ ਟੀਚਾ ਸਾਲ ‘ਚ ਘੱਟੋ ਘੱਟ ਦੋ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨਾ ਹੈ।
ਕਰਤਾਰ ਚੀਮੇ ਮੁਤਾਬਕ ਇਸ ਫ਼ਿਲਮ ਦਾ ਵਿਸ਼ਾ ਉਸ ਨੁੰ ਪਸੰਦ ਆਇਆ। ਸਿਕੰਦਰ ਤੋਂ ਬਾਅਦ ਦਰਸ਼ਕ ਉਸ ਨੂੰ ਇਸ ਫ਼ਿਲਮ ਜ਼ਰੀਏ ਇਕ ਵੱਖਰੇ ਰੂਪ ‘ਚ ਦੇਖਣਗੇ। ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ, ਜਿਸ ‘ਚ ਦਰਸ਼ਕ ਪੰਜਾਬੀ ਸਿਨੇਮੇ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਨੂੰ ਉਸ ਦੇ ਆਮ ਕਿਰਦਾਰਾਂ ਤੋਂ ਹਟਵੇਂ ਰੂਪ ‘ਚ ਦੇਖਣਗੇ।#Fivewood


