in

ਜੰਟਾ ਤੇ ਮਾਣੋ ਦੇ ਵਿਆਹ ‘ਚ ਇਹ ਪ੍ਰਾਹੁਣੇ ਪਾਉਣਗੇ ਧਮਾਲਾਂ

28 ਸਤੰਬਰ ਨੂੰ ਪੰਜਾਬੀ ਫਿਲਮ ‘ਪ੍ਰਾਹੁਣਾ’ ਰਿਲੀਜ਼ ਹੋਣ ਵਾਲੀ ਹੈ। ਫਿਲਮ ‘ਚ ਕੁਲਵਿੰਦਰਾ ਬਿੱਲਾ (ਜੰਟਾ) ਤੇ ਵਾਮਿਕਾ ਗਾਬੀ (ਮਾਣੋ) ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਦਾ ਵਿਆਹ ਵੀ ਸਾਨੂੰ ਫਿਲਮ ‘ਚ ਦੇਖਣ ਨੂੰ ਮਿਲੇਗਾ, ਜਿਸ ਦਾ ਅੰਦਾਜ਼ਾ ਨਵੇਂ ਰਿਲੀਜ਼ ਹੋਏ ਪੋਸਟਰਸ ਤੋਂ ਲੱਗ ਹੀ ਚੁੱਕਾ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ‘ਪ੍ਰਾਹੁਣਾ’ ਫਿਲਮ ਦੇ ਰਿਲੀਜ਼ ਹੋਏ ਨਵੇਂ ਪੋਸਟਰਸ—

ਵਾਮਿਕਾ ਗਾਬੀ

ਵਾਮਿਕਾ ਗਾਬੀ ਫਿਲਮ ‘ਚ ਮਾਣੋ ਦਾ ਕਿਰਦਾਰ ਨਿਭਾਅ ਰਹੀ ਹੈ, ਜਿਹੜੀ ਹੋਣ ਵਾਲੀ ਵਹੁਟੀ ਵੀ ਹੈ।

ਕੁਲਵਿੰਦਰ ਬਿੱਲਾ

ਕੁਲਵਿੰਦਰ ਬਿੱਲਾ ਫਿਲਮ ‘ਚ ਜੰਟਾ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਹੜਾ ਹੋਣ ਵਾਲਾ ਪ੍ਰਾਹੁਣਾ ਹੈ।

ਸਰਦਾਰ ਸੋਹੀ

ਸਰਦਾਰ ਸੋਹੀ ਫਿਲਮ ‘ਚ ਸਭ ਤੋਂ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਫਿਲਮ ‘ਚ ਰੋਅਬ ਪਾਉਣ ਆ ਰਹੇ ਹਨ। ਅਜਿਹਾ ਅਸੀਂ ਨਹੀਂ, ਫਿਲਮ ਦੇ ਸਾਹਮਣੇ ਆਏ ਪੋਸਟਰ ‘ਚ ਲਿਖਿਆ ਗਿਆ ਹੈ।

ਕਰਮਜੀਤ ਅਨਮੋਲ

ਫਿਲਮ ‘ਚ ਕਰਮਜੀਤ ਅਨਮੋਲ ਵੀ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਹੜਾ ਲੰਬੜਦਾਰ ਵੀ ਹੈ।

ਹਾਰਬੀ ਸੰਘਾ

ਹਾਰਬੀ ਫਿਲਮ ‘ਚ ਛੋਟੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਨ੍ਹਾਂ ਨੂੰ ਅਸੀਂ ਟਰੇਲਰ ‘ਚ ਹਸਾਉਂਦੇ ਵੀ ਦੇਖਿਆ ਹੈ।

ਇਹ ਸਨ ਫਿਲਮ ਦੇ ਸਾਰੇ ਪ੍ਰਾਹੁਣੇ ਤੇ ਨਵੀਂ ਜੋੜੀ, ਜਿਸ ਦੀਆਂ ਮਸਤੀਆਂ-ਸ਼ਰਾਰਤਾਂ ਅਸੀਂ 28 ਸਤੰਬਰ ਤੋਂ ਸਿਨੇਮਾਘਰਾਂ ‘ਚ ਦੇਖਾਂਗੇ। ਦੱਸਣਯੋਗ ਹੈ ਕਿ ਫਿਲਮ ‘ਚ ਇਨ੍ਹਾਂ ਪੰਜਾਂ ਤੋਂ ਇਲਾਵਾ ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ ਤੇ ਨਿਰਮਲ ਰਿਸ਼ੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਸਾਂਝੇ ਤੌਰ ‘ਤੇ ਡਾਇਰੈਕਟ ਕੀਤੀ ਹੈ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Leave a Reply

Your email address will not be published. Required fields are marked *

ਦਿਲ ਦੀਆਂ ਮਲੂਕ ਭਾਵਨਾਵਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ ‘ਕਿਸਮਤ’

ਰਾਂਝਾ ਰੀਫਿਊਜੀ’ ਵਿੱਚ ਖਲਨਾਇਕ ਬਣਿਆ ਹੈ ਕਰਮਜੀਤ ਅਨਮੋਲ