in

ਰਾਂਝਾ ਰੀਫਿਊਜੀ’ ਵਿੱਚ ਖਲਨਾਇਕ ਬਣਿਆ ਹੈ ਕਰਮਜੀਤ ਅਨਮੋਲ

ਆਪਣੀ ਅਦਾਕਾਰੀ ਅਤੇ ਕਾਮੇਡੀ ਦੀ ਟਾਈਮਿੰਗ ਕਰਕੇ ਮਸ਼ਹੂਰ ਕਰਮਜੀਤ ਅਨਮੋਲ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਨਾਲ ਆਪਣੇ ਗੁੱਸੇ ਨਾਲ ਡਰਾਵੇਗਾ ਵੀ। ਜੀ ਹਾਂ, ਪੰਜਾਬੀ ਫ਼ਿਲਮ ‘ਰਾਂਝਾ ਰੀਫਿਊਜੀ’ ਵਿੱਚ ਕਰਮਜੀਤ ਅਨਮੋਲ ਪਹਿਲੀ ਵਾਰ ਖਲਲਾਇਕ ਬਣਿਆ ਹੈ। 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਅਵਤਾਰ ਸਿੰਘ ਦੀ ਇਸ ਫ਼ਿਲਮ ‘ਚ ਪਹਿਲੀ ਵਾਰ ਕਰਮਜੀਤ ਅਨਮੋਲ ਤੋਂ ਲੀਕ ਤੋਂ ਹਟਕੇ ਕੰਮ ਲਿਆ ਗਿਆ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਕਰਮਜੀਤ ਅਨਮੋਲ ਦੇਸੀ ਸਟਾਇਲ ‘ਚ ਨਜ਼ਰ ਆਵੇਗਾ। ‘ਜੇ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟ੍ਰੇਲਰ 5 ਅਕਤੂਬਰ ਨੂੰ ਰਿਲੀਜ਼ ਹੋਵੇਗਾ।

ਇਸ ਫ਼ਿਲਮ ਜ਼ਰੀਏ ਰੌਸ਼ਨ ਪ੍ਰਿੰਸ ਵੀ ਪਹਿਲੀ ਵਾਰ ਦੋਹਰੀ ਭੂਮਿਕਾ ‘ਚ ਨਜ਼ਰ ਆਵੇਗਾ। ਯਾਦ ਰਹੇ ਕਿ ਕਰਮਜੀਤ ਅਨਮੋਲ ਬਤੌਰ ਗਾਇਕ ਵੀ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਇਸ ਵੇਲੇ ਪੰਜਾਬੀ ਇੰਡਸਟਰੀ ਦੇ ਸਭ ਤੋਂ ਸਰਗਰਮ ਕਲਾਕਾਰਾਂ ‘ਚ ਸ਼ਾਮਲ ਕਰਮਜੀਤ ਅਨਮੋਲ ਇਸ ਫ਼ਿਲਮ ਜ਼ਰੀਏ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਏਗਾ। ਬਤੌਰ ਨਿਰਮਾਤਾ ਵੀ ਸਰਗਰਮ ਕਰਮਜੀਤ ਅਨਮੋਲ ਦੀ ਇਸ ਫ਼ਿਲਮ ਵਿੱਚਲੀ ਲੁੱਕ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਰਜਮੀਤ ਅਨਮੋਲ ਮੁਤਾਬਕ ਉਸਦੀ ਇਹ ਫ਼ਿਲਮ ਕਈਆਂ ਚੀਜਾਂ ਕਾਰਨ ਵੱਖਰੀ ਹੈ। ਦਰਸ਼ਕ ਉਸ ਨੂੰ ਇਸ ਤਰ•ਾਂ ਦੇ ਕਿਰਦਾਰ ‘ਚ ਜ਼ਰੂਰ ਪਸੰਦ ਕਰਨਗੇ।

Leave a Reply

Your email address will not be published. Required fields are marked *

ਜੰਟਾ ਤੇ ਮਾਣੋ ਦੇ ਵਿਆਹ ‘ਚ ਇਹ ਪ੍ਰਾਹੁਣੇ ਪਾਉਣਗੇ ਧਮਾਲਾਂ

ਤਰਸੇਮ ਜੱਸੜ ਲਈ ਕਿਉਂ ਖਾਸ ਹੈ ‘ਅਫ਼ਸਰ’?