ਤੇਗ ਪ੍ਰੋਡਕਸ਼ਨਸ ਦੀ ਫਿਲਮ ‘ਆਟੇ ਦੀ ਚਿੜੀ’19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ। ਤੇਗ ਪ੍ਰੋਡਕਸ਼ਨਸ ਦੇ ਪ੍ਰੋਡਊਸਰ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਦੀ ਇਸ ਫਿਲਮ ਵਿਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ, ਜੋ ਪਹਿਲੀ ਵਾਰ ਪਰਦੇ ‘ਤੇ ਇੱਕਠੀ ਦਿੱਸੇਗੀ। ਇਨ੍ਹਾਂ ਤੋਂ ਇਲਾਵਾ ਫਿਲਮ ‘ਚ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਬਲਵੀਰ ਬੋਪਾਰਾਏ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ ਅਤੇ ਅਨਮੋਲ ਵਰਮਾ ਸਿਤਾਰੇ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਹੈਰੀ ਭੱਟੀ ਹਨ ਅਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ ‘ਚ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਪ੍ਰੋਡਿਊਸ ਕੀਤਾ ਹੈ। ਇਨ੍ਹਾਂ ਦੇ ਨਾਲ ਜੀ ਆਰ ਐਸ ਛੀਨਾ (ਕੈਲਗਰੀ, ਕੈਨੇਡਾ) ਇਸ ਫਿਲਮ ਦੇ ਸਹਿ ਨਿਰਮਾਤਾ ਹਨ। ਨੀਰੂ ਬਾਜਵਾ ਮੁਤਾਬਕ ‘ਆਟੇ ਦੀ ਚਿੜੀ’ ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ ਕਿਉਂਕਿ ਇਸ ਦੀ ਕਹਾਣੀ ਅਤੇ ਪਿੱਠਭੂਮੀ ਮੇਰੀ ਆਪਣੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ। ਮੈਨੂੰ ਉਮੀਦ ਹੈ ਕਿ ਲੋਕ ਇਸ ਫਿਲਮ ਦਾ ਪੂਰਾ ਆਨੰਦ ਮਾਣਨਗੇ।

ਗਾਇਕ ਅਤੇ ਅਭਿਨੇਤਾ ਅੰਮ੍ਰਿਤ ਮੁਤਾਬਕ ”ਮੈਂ ਆਪਣੇ ਗੀਤਾਂ ਅਤੇ ਇਕ ਫਿਲਮ ‘ਚ ਅਦਾਕਾਰੀ ਕਰ ਚੁੱਕਾ ਹਾਂ ਪਰ ਇਕ ਪੂਰੀ ਫਿਲਮ ਦਾ ਭਾਰ ਆਪਣੇ ਮੋਢਿਆਂ ‘ਤੇ ਲੈਣਾ ਅਲੱਗ ਹੀ ਜ਼ਿੰਮੇਵਾਰੀ ਹੈ। ਮੈਨੂੰ ਉਮੀਦ ਹੈ ਕਿ ਮੈਂ ਇਸ ਕਿਰਦਾਰ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ‘ਚ ਕਾਮਯਾਬ ਹੋ ਸਕਾਂ। ਫ਼ਿਲਮ ਚ ਸਰਦਾਰ ਸੋਹੀ ਵੀ ਅਹਿਮ ਭੂਮਿਕਾ ਨਿਭਾ ਰਹੇ। ਉਹ ਇਸ ਫ਼ਿਲਮ ਦਾ ਅਹਿਮ ਧੁਰਾ ਹਨ। ਫ਼ਿਲਮ ਦੀ ਸੁਮੱਚੀ ਕਹਾਣੀ ਉਹਨਾਂ ਦੇ ਕਿਰਦਾਰ ‘ਤੇ ਟਿਕੀ ਹੋਈ ਹੈ। ਿੲਹ ਫ਼ਿਲਮ ਦਾਦੇ ਅਤੇ ਪੋਤੇ ਦੀ ਕਹਾਣੀ ਹੈ।

ਸਰਦਾਰ ਸੋਹੀ ਦਾਦੇ ਦੇ ਰੋਲ ਵਿੱਚ ਨਜ਼ਰ ਆਉਣਗੇ। ਸੋਹੀ ਮੁਤਾਬਕ ਿੲਹ ਫ਼ਿਲਮ ਉਹਨਾਂ ਦੇ ਿਦਲ ਦੇ ਬਹੁਤ ਨੇੜੇ ਹਨ। ਿੲਸ ਫ਼ਿਲਮ ਚ ਦਰਸ਼ਕ ਉਹਨਾਂ ਨੂੰ ਬਿਲਕੁਲ ਵੱਖਰੇ ਰੂਪ ਵਿੱਚ ਦੇਖਣਗੇ। ਡਾਇਰੈਕਟਰ ਹੈਰੀ ਭੱਟੀ ਨੇ ਕਿਹਾ ਕਿ ‘ਆਟੇ ਦੀ ਚਿੜੀ’ ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੇ ਸਨਮੁੱਖ ਕਰਨ ਦੀ। ਸਾਡੀ ਟੀਮ ਦੇ ਹਰ ਇੱਕ ਮੈਂਬਰ ਨੇ ਬਹੁਤ ਹੀ ਮਿਹਨਤ ਕੀਤੀ ਹੈ, ਜੋ ਫਿਲਮ ‘ਚ ਸਾਫ ਨਜ਼ਰ ਆਵੇਗੀ। ਇਹ ਫਿਲਮ 19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।”


