in

ਰਾਂਝਾ ਰੀਫਿਊਜੀ’ ਦੇ ਟ੍ਰੇਲਰ ਵਾਂਗ ਫ਼ਿਲਮ ਨੂੰ ਵੀ ਮਿਲੇਗਾ ਸ਼ਾਨਦਾਰ ਹੁੰਗਾਰਾ : ਡਾਇਰੈਕਟਰ ਅਵਤਾਰ ਸਿੰਘ

ਇਸੇ ਮਹੀਨੇ 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਰਾਂਝਾ ਰੀਫਿਊਜੀ’ ਦਾ ਟ੍ਰੇਲਰ 5 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਮਿਲੇ ਸ਼ਾਨਦਾਰ ਹੁੰਗਾਰੇ ਨੇ ਫ਼ਿਲਮ ਦੀ ਸੁਮੱਚੀ ਟੀਮ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਹਨ। ਉਨ•ਾਂ ਨੇ ਹੀ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ। ਅਵਤਾਰ ਸਿੰਘ ਮੁਤਾਬਕ ਫ਼ਿਲਮ ਦੇ ਟ੍ਰੇਲਰ ਵਾਂਗ ਦਰਸ਼ਕ ਫ਼ਿਲਮ ਨੂੰ ਵੀ ਮਣਾਂ ਮੂੰਹੀ ਪਿਆਰ ਦੇਣਗੇ। ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਨਾਲ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਅਨੀਤਾ ਸ਼ਬਦੀਸ਼ ਅਤੇ ਸਾਨਵੀਂ ਧੀਮਾਨ ਨੇ ਅਹਿਮ ਭੂਮਿਕਾ ਨਿਭਾਈ ਹੈ।
‘ਜੇ ਬੀ ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਸਬੰਧੀ ਨਿਰਦੇਸ਼ਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਫ਼ਿਲਮ ਦੇ ਟ੍ਰੇਲਰ ਨੇ ਸਾਫ਼ ਕਰ ਦਿੱਤਾ ਹੈ ਕਿ ਰੌਸ਼ਨ ਪ੍ਰਿੰਸ ਪਹਿਲੀ ਵਾਰ ਇਕ ਵੱਖਰੇ ਅੰਦਾਜ਼ ‘ਚ ਦਰਸ਼ਕਾਂ ਮੂਹਰੇ ਪੇਸ਼ ਹੋਵੇਗਾ। ਇਹ ਫ਼ਿਲਮ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਰਿਸ਼ਤਿਆਂ ਦੇ ਨਾਲ ਨਾਲ ਭਾਰਤ ਅਤੇ ਪਾਕਿਸਤਾਨ ਦੀ ਸਰੱਹਦ ‘ਤੇ ਤਾਇਨਾਤ ਫ਼ੌਜੀਆਂ ਦੀ ਇਕ ਭਾਵਪੂਰਕ ਕਹਾਣੀ ਹੈ, ਜੋ ਹਰ ਦਰਸ਼ਕ ਦੇ ਦਿਲ ਨੂੰ ਟੁੰਬੇਗਾ। ਇਸ ਫ਼ਿਲਮ ‘ਚ ਸਰਹੱਦ ‘ਤੇ ਤਾਇਨਾਤ ਫ਼ੌਜੀ ਜੰਗ ਦੀ ਨਹੀਂ ਬਲਕਿ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਬਾਤ ਪਾਉਂਣਗੇ। ਇਸ ਫ਼ਿਲਮ ‘ਚ ਜਿਥੇ ਰੌਸ਼ਨ ਪ੍ਰਿੰਸ ਦੋਹਰੀ ਭੂਮਿਕਾ ‘ਚ ਨਜ਼ਰ ਆਵੇਗਾ ਉਥੇ ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ ਕਾਮੇਡੀ ਦੇ ਨਾਲ ਨਾਲ ਖਲਨਾਇਕ ਵਜੋਂ ਦਰਸ਼ਕਾਂ ਨੂੰ ਡਰਾਏਗਾ ਵੀ। ਅਵਤਾਰ ਸਿੰਘ ਮੁਤਾਬਕ ਉਹ ਹਰ ਆਪਣੀ ਹਰ ਫ਼ਿਲਮ ਜ਼ਰੀਏ ਕੁਝ ਵੱਖਰਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ•ਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਇਕ ਵੱਖਰੇ ਵਿਸ਼ੇ ‘ਤੇ ਅਧਾਰਿਤ ਹੈ, ਜੋ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰੇਗਾ।

Leave a Reply

Your email address will not be published. Required fields are marked *

“ਆਟੇ ਦੀ ਚਿੜੀ’ ਇਕ ਅਹਿਸਾਸ ਦੀ ਕਹਾਣੀ, ਜਿਸ ਨੂੰ ਹਰ ਪੰਜਾਬੀ ਕਰਦੈ ਮਹਿਸੂਸ” 19 ਅਕਤੂਬਰ ਹੋਵੇਗੀ ਰਿਲੀਜ਼

‘ਰਾਂਝਾ ਰੀਫਿਊਜੀ’ ਕਰੇਗੀ ਸਭ ਦਾ ਮਨੋਰੰਜਨ : ਕਰਮਜੀਤ ਅਨਮੋਲ