in

‘ਰਾਂਝਾ ਰੀਫਿਊਜੀ’ ਕਰੇਗੀ ਸਭ ਦਾ ਮਨੋਰੰਜਨ : ਕਰਮਜੀਤ ਅਨਮੋਲ

ਆਪਣੀ ਅਦਾਕਾਰੀ ਦੇ ਦਮ ‘ਤੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵਿਲੱਖਣ ਪਹਿਚਾਣ ਬਣਾ ਚੁੱਕੇ ਨਾਮਵਰ ਕਾਮੇਡੀਅਨ, ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਪਹਿਲੀ ਵਾਰ ਪਰਦੇ ‘ਤੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਦੇ ਨਾਲ ਨਾਲ ਉਨ•ਾਂ ਨੂੰ ਡਰਾਉਣਗੇ ਵੀ। ਉਹ ਪਹਿਲੀ ਵਾਰ ਪੰਜਾਬੀ ਫ਼ਿਲਮ ‘ਰਾਂਝਾ ਰੀਫਿਊਜੀ’ ਜ਼ਰੀਏ ਇਕ ਵੱਖਰੇ ਅਵਤਾਰ ‘ਚ ਨਜ਼ਰ ਆਉਂਣਗੇ। 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਅਵਤਾਰ ਸਿੰਘ ਦੀ ਫ਼ਿਲਮ ‘ਚ ਕਰਮਜੀਤ ਅਨਮੋਲ ਨੇ ਇਕ ਅਹਿਮ ਭੂਮਿਕਾ ਨਿਭਾਈ ਹੈ। ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ‘ਚ ਭਾਵੇਂ ਕਰਮਜੀਤ ਅਨਮੋਲ ਆਪਣੇ ਕਾਮੇਡੀ ਰੰਗ ਵਾਲੇ ਅਵਤਾਰ ‘ਚ ਹੀ ਨਜ਼ਰ ਆ ਰਹੇ ਹਨ। ਪਰ ਫ਼ਿਲਮ ‘ਚ ਉਨ•ਾਂ ਦਾ ਇਕ ਵੱਖਰਾ ਹੀ ਰੰਗ ਦੇਖਣ ਨੂੰ ਮਿਲੇਗਾ। ‘ ਜੇ ਬੀ ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਹਾਰ ਬੀ ਸੰਘਾ, ਸਾਨਵੀਂ ਧੀਮਾਨ, ਅਨੀਤਾ ਸ਼ਬਦੀਸ਼ ਅਤੇ ਮਲਕੀਤ ਰੌਣੀ ਸਮੇਤ ਕਈ ਹੋਰ ਨਵੇਂ ਅਤੇ ਪੁਰਾਣੇ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਕਰਮਜੀਤ ਅਨਮੋਲ ਮੁਤਾਬਕ ਇਹ ਫ਼ਿਲਮ ਉਸਦੀ ਪਸੰਦੀਦਾ ਫ਼ਿਲਮ ਹੈ। ਰੌਸ਼ਨ ਪ੍ਰਿੰਸ ਨਾਲ ਭਾਵੇਂ ਉਹ ਇਸ ਤੋਂ ਪਹਿਲਾਂ ਵੀ ਕੰਮ ਕਰ ਚੁੱਕੇ ਹਨ ਪਰ ਫ਼ਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਨਾਲ ਉਨ•ਾਂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਬਾਅਦ ਉਹ ਦੋਵੇਂ ਉਸਦੀ ਘਰੇਲੂ ਬੈਨਰ ਦੀ ਫ਼ਿਲਮ ‘ਮੰਦੋ ਤਹਿਸੀਲਦਾਰਨੀ’ ਵਿੱਚ ਕੰਮ ਕਰਨਗੇ।

ਕਰਮਜੀਤ ਅਨਮੋਲ ਮੁਤਾਬਕ ਇਹ ਫ਼ਿਲਮ ਪੰਜਾਬ ਦੇ ਇਕ ਅਜਿਹੇ ਪਿੰਡ ਦੀ ਕਹਾਣੀ ਹੈ, ਜਿਸ ‘ਚ ਪਾਕਿਸਤਾਨ ਤੋਂ ਉੱਜੜਕੇ ਆਇਆ ਇਕ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੂੰ ਅੱਜ ਵੀ ਰੀਫਿਊਜੀਆਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਇਸ ਪਰਿਵਾਰ ਦੇ ਮੁੰਡੇ ਦਾ ਨਾਂ ਰਾਂਝਾ ਹੈ। ਇਹ ਫ਼ਿਲਮ ਰਾਂਝੇ ਦੇ ਕਿਰਦਾਰ ਦੁਆਲੇ ਹੀ ਘੁੰਮਦੀ ਹੈ। ਉਹ ਫ਼ਿਲਮ ‘ਚ ਰਾਂਝੇ ਦੇ ਗੁਆਂਢੀ ਦੇ ਰੂਪ ‘ਚ ਨਜ਼ਰ ਆਵੇਗਾ, ਜੋ ਰਾਂਝੇ ਦੀ ਮਹਿਬੂਬਾ ਯਾਨੀ ਫ਼ਿਲਮ ਦੀ ਹੀਰੋਇਨ ਨਾਲ ਵਿਆਹ ਕਰਵਾਉਣ ਦੀ ਇਛਾ ਰੱਖਦਾ ਹੈ।
ਅਨਮੋਲ ਮੁਤਾਬਕ ਦਰਸ਼ਕ ਇਸ ਫ਼ਿਲਮ ਦਾ ਭਰਪੂਰ ਆਨੰਦ ਉਠਾਣਗੇ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦਾ ਦ੍ਰਿਸ਼ ਵੀ ਇਸ ਫ਼ਿਲਮ ‘ਚ ਦਿਖੇਗਾ, ਪਰ ਇਸ ਵਾਰ ਸਰਹੱਦ ‘ਤੇ ਜੰਗ ਦੀ ਨਹੀਂ ਬਲਕਿ ਪਿਆਰ ਮੁਹਬੱਤ ਅਤੇ ਹਾਸੇ ਠੱਠੇ ਦੀ ਗੱਲ ਹੀ ਹੋਵੇਗੀ।

Leave a Reply

Your email address will not be published. Required fields are marked *

ਰਾਂਝਾ ਰੀਫਿਊਜੀ’ ਦੇ ਟ੍ਰੇਲਰ ਵਾਂਗ ਫ਼ਿਲਮ ਨੂੰ ਵੀ ਮਿਲੇਗਾ ਸ਼ਾਨਦਾਰ ਹੁੰਗਾਰਾ : ਡਾਇਰੈਕਟਰ ਅਵਤਾਰ ਸਿੰਘ

‘ਆਟੇ ਦੀ ਚਿੜੀ’ ਵਿੱਚ ਦਿਖੇਗਾ ਸਰਦਾਰ ਸੋਹੀ ਦੀ ਅਦਾਕਾਰੀ ਦਾ ਵੱਖਰਾ ਰੰਗ, 19 ਨੂੰ ਹੋਵੇਗੀ ਰਿਲੀਜ਼