fbpx

ਪਹਿਲਾਂ “ਕਾਰ ਰੀਬਨਾ ਵਾਲੀ” ਵਿੱਚ ਬੈਠੇਗੀ ਤੇ ਿਫਰ “ਮੰਜੇ ਿਬਸਤਰੇ” ਇਕੱਠੇ ਕਰੇਗੀ ਇਹ ਹੀਰੋਇਨ

Posted on October 14th, 2018 in Fivewood Special

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੰਮੀ ਚਾਹਲ ਪੰਜਾਬੀ ਸਿਨੇਮਾ ਦੀਆਂ ਟਾਪ 5 ਅਭਿਨੇਤਰੀਆਂ ‘ਚੋਂ ਇਕ ਹੈ। ਪੰਜਾਬੀ ਮਨੋਰੰਜਨ ਇੰਡਸਟਰੀ ਨਾਲ ਉਂਝ ਸਿਮੀ ਸਾਲ 2014 ਤੋਂ ਜੁੜੀ ਹੋਈ ਹੈ। ਉਸ ਨੇ ਪੜਾਈ ਦੇ ਨਾਲ ਨਾਲ ਬਤੌਰ ਮਾਡਲ ਆਪਣੀ ਸ਼ੁਰੂਆਤ ਕੀਤੀ ਸੀ । ਦਰਜਨ ਦੇ ਨੇੜੇ ਮਿਊਜ਼ਿਕ ਵੀਡੀਓਜ ਵਿੱਚ ਕੰਮ ਕਰ ਚੁੱਕੀ ਸਿੰਮੀ ਆਪਣੀ ਪੜਾਈ ਲਈ ਕੈਨੇਡਾ ਗਈ ਸੀ। ਐਕਟਿੰਗ ਦੀ ਸ਼ੌਕੀਨ ਸਿੰਮੀ ਅਕਸਰ ਆਪਣੀਆਂ ਵੀਡੀਓਜ ਸੋਸ਼ਲ ਮੀਡੀਆ ਤੇ ਪਾਉਂਦੀ ਸੀ। ਿੲਹਨਾਂ ਵੀਡੀਓਜ ਸਦਕਾ ਹੀ ਉਸਨੂੰ ਉਸਦੀ ਪਹਿਲੀ ਫ਼ਿਲਮ “ਬੰਬੂਕਾਟ” ਿਮਲੀ ਸੀ।

2016 ‘ਚ ਆਈ ਨਿਰਦੇਸ਼ਕ ਪੰਕਜ ਬਤਰਾ ਦੀ ਇਹ ਫਿਲਮ ਰਿਲੀਜ਼ ਹੋਈ ਤਾਂ ਸਭ ਨੂੰ ਪਤਾ ਲੱਗ ਗਿਆ ਸੀ ਕਿ ਇਸ ਕੁੜੀ ‘ਚ ਕੁਝ ਵੱਖਰਾ ਕਰਨ ਦੀ ਚਾਹਤ ਹੈ। ‘ਬੰਬੂਕਾਟ’ ਫਿਲਮ ਵਿਚਲਾ ‘ਪੱਕੋ’ ਨਾਂ ਦੀ ਕੁੜੀ ਦਾ ਉਸ ਦਾ ਕਿਰਦਾਰ ਸਭ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾ ਗਿਆ। ਇਸ ਤੋਂ ਬਾਅਦ ਸਿਮੀ ‘ਅਮਰਿੰਦਰ ਿਗੱਲ ਨਾਲ ‘ਸਰਵਣ’, ਤਰਸੇਮ ਜੱਸੜ ਨਾਲ ਰੱਬ ਦਾ ਰੇਡੀਓ’, ਹਰੀਸ਼ ਵਰਮਾ ਨਾਲ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਅਤੇ ਜਿੰੰਮੀ ਸ਼ੇਰਗਿੱਲ ਨਾਲ “ਦਾਣਾ ਪਾਣੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆਈ। ਆਪਣੀ ਅਦਾਕਾਰੀ ਕਾਰਨ ਸਿਮੀ 3 ਐਵਾਰਡਸ ਵੀ ਜਿੱਤ ਚੁੱਕੀ ਹੈ। ਸਾਲ 2017 ‘ਚ ਉਸ ਨੂੰ ‘ਪੀ. ਟੀ. ਸੀ. ਪੰਜਾਬੀ ਫਿਲਮ ਐਵਾਰਡਸ’ ਤੇ ‘ਫਿਲਮਫੇਅਰ’ ਦਾ ਬੈਸਟ ਡੈਬਿਊ ਐਕਟ੍ਰੈੱਸ ਦੇ ਐਵਾਰਡ ਨਾਲ ਨਿਵਾਜਿਆ ਗਿਆ। ਉਹ ਬੈਸਟ ਐਕਟ੍ਰੈੱਸ ਕ੍ਰਿਟਿਕਸ ਐਵਾਰਡ ਵੀ ‘ਪੀ. ਟੀ. ਸੀ. ਪੰਜਾਬੀ ਫਿਲਮ ਐਵਾਰਡਸ 2018’ ‘ਚ ਜਿੱਤ ਚੁੱਕੀ ਹੈ।

ਉਸ ਕੋਲ ਆਏ ਦਿਨ ਕਿਸੇ ਨਾ ਕਿਸੇ ਫ਼ਿਲਮ ਦੀ ਆਫਰ ਆਈ ਰਹਿੰਦੀ ਹੈ ਪਰ ਉਹ ਆਪਣਾ ਹਰ ਫੈਸਲਾ ਸੋਚ ਸਮਝ ਕੁ ਲੈਂਦੀ ਹੈ। ਇਹ ਹਰਿਆਣਵੀ ਛੋਟੀ ਅੱਜ ਕੱਲ੍ਹ ਅੰਮ੍ਰਿਤਸਰ ਵਿੱਚ ਿਨਰਮਾਤਾ ਕਾਰਜ ਿਗੱਲ ਦੀ ਫ਼ਿਲਮ “ਕਾਰ ਰੀਬਨਾਂ ਵਾਲੀ” ਦੀ ਸ਼ੂਟਿੰਗ ਕਰ ਰਹੀ ਹੈ। ਲੇਖਕ, ਿਨਰਦੇਸ਼ਕ ਅਤੇ ਅਦਾਕਾਰ ਅੰਬਰਦੀਪ ਦੀ ਿੲਸ ਫ਼ਿਲਮ ਉਹ ਅੰਬਰਦੀਪ ਨਾਲ ਨਜ਼ਰ ਆਵੇਗੀ।

ਿੲਸ ਤੋਂ ਇਲਾਵਾ ਉਹ ਗਿਣਤੀ ਗਰੇਵਾਲ਼ ਦੀ ਫ਼ਿਲਮ ‘ਮੰਜੇ ਬਿਸਤਰੇ 2’ ਵਿੱਚ ਵੀ ਨਜ਼ਰ ਆਵੇਗੀ। ਿੲਸ ਫ਼ਿਲਮ ਚ ਉਸਨੇ ਸੋਨਮ ਬਾਜਵਾ ਨੂੰ ਰੀਪਲੇਸ ਕੀਤਾ ਹੈ। ਜੌਰਡਨ ਸੰਧੂ ਨਾਲ ਵੀ ਉਹ ਛੇਤੀ ਪਰਦੇ ਤੇ ਨਜ਼ਰ ਆਵੇਗੀ

Comments & Feedback