ਪੰਜਾਬੀ ਸਿਨੇਮਾ ਇਸ ਵੇਲੇ ਸਿਖਰਾਂ ‘ਤੇ ਹੈ। ਲਗਭਗ ਹਰ ਹਫ਼ਤੇ ਕੋਈ ਨਾ ਕੋਈ ਪੰਜਾਬੀ ਫ਼ਿਲਮ ਰਿਲੀਜ਼ ਹੋ ਰਹੀ ਹੈ। ਫ਼ਿਲਮਾਂ ਦੀ ਗਿਣਤੀ ਵਧਣ ਨਾਲ ਜਿਥੇ ਪੁਰਾਣੇ ਕਲਾਕਾਰਾਂ ਦੀਆਂ ਸਰਗਰਮੀਆਂ ਵਧੀਆਂ ਹਨ, ਉਥੇ ਕਈ ਨਵੇਂ ਚਿਹਰਿਆਂ ਨੂੰ ਵੀ ਅੱਗੇ ਆ ਕੇ ਕਿਸਮਤ ਅਜ਼ਮਾਉਣ ਦਾ ਮੌਕਾ ਮਿਲ ਰਿਹਾ ਹੈ। ਲਗਭਗ ਹਰ ਫ਼ਿਲਮ ‘ਚ ਕੋਈ ਨਾ ਕੋਈ ਨਵਾਂ ਚਿਹਰਾ ਦੇਖਿਆ ਜਾ ਰਿਹਾ ਹੈ। ਇਨ•ਾਂ ਨਵੇਂ ਚਿਹਰਿਆਂ ‘ਚ ਹੀ ਸ਼ੁਮਾਰ ਹੈ ਇਸ ਖੂਬਸੂਰਤ ਅਦਾਕਾਰਾ ਰੀਨਾ ਰਾਏ ਦਾ। ਰੀਨਾ ਰਾਏ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ‘ਰੰਗ ਪੰਜਾਬ ‘ ਜ਼ਰੀਏ ਪੰਜਾਬੀ ਸਿਨੇਮੇ ‘ਚ ਆਪਣਾ ਆਗਮਨ ਕਰ ਰਹੀ ਹੈ। ਫ਼ਿਲਮ ਦੀ ਫ਼ਸਟਲੁੱਕ ਅਤੇ ਟ੍ਰੇਲਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਰੀਨਾ ਫੁੱਲੀ ਨਹੀਂ ਸਮਾ ਰਹੀ। ਯੋਗਤਾ ਪੱਖੋਂ ਮੈਡੀਕਲ ਸਿੱਖਿਆ ‘ਚ ਉੱਚ ਵਿੱਦਿਆ ਹਾਸਲ ਰੀਨਾ ਕੈਲੇਫੋਰਨੀਆ ਤੋਂ ਆਪਣੇ ਸੁਪਨੇ ਪੂਰੇ ਕਰਨ ਪੰਜਾਬ ਆਈ ਹੈ। ਪੰਜਾਬੀ ਪਰਿਵਾਰ ਦੀ ਕੁੜੀ ਹੋਣ ਕਾਰਨ ਰੀਨਾ ਨੂੰ ਵਿਦੇਸ਼ ‘ਚ ਰਹਿਣ ਦੇ ਬਾਵਜੂਦ ਸ਼ੁਰੂ ਤੋਂ ਹੀ ਪੰਜਾਬ ਨਾਲ ਮੋਹ ਰਿਹਾ ਹੈ। ਅਦਾਕਾਰੀ ਅਤੇ ਮਾਡਲਿੰਗ ਦਾ ਸ਼ੌਕ ਉਸ ਨੂੰ ਯੂਨੀਵਰਸਿਟੀ ਦੌਰਾਨ ਪਿਆ। ਸਾਲ 2014 ਵਿੱਚ ਅਮਰੀਕਾ ‘ਚ ਮਿਸ ਸਾਊਥ ਏਸ਼ੀਆ ਲਈ ਚੁਣੀ ਗਈ ਰੀਨਾ ਰਾਏ ਨੇ ਕੁਝ ਸਾਲ ਪਹਿਲਾਂ ਪੰਜਾਬੀ ਅਤੇ ਹਿੰਦੀ ਫ਼ਿਲਮ ਇੰਡਸਟਰੀ ‘ਚ ਬਤੌਰ ਅਦਾਕਾਰ ਕੰਮ ਕਰਨ ਦਾ ਮਨ ਬਣਾਇਆ ਸੀ।
ਪੰਜਾਬੀ ਇੰਡਸਟਰੀ ‘ਚ ਉਸਦਾ ਪਹਿਲਾ ਕਦਮ ਨਾਮਵਰ ਗਾਇਕ ਜੋਰਾ ਰੰਧਾਵਾ ਦੇ ਇਕ ਮਿਊਜ਼ਿਕ ਵੀਡੀਓ ਸੀ। ਇਸ ਵੀਡੀਓ ਸਦਕਾ ਉਹ ਪੰਜਾਬੀ ਇੰਡਸਟਰੀ ਦੀ ਨਜ਼ਰਾਂ ‘ਚ ਆ ਗਈ। ਇਸ ਦੌਰਾਨ ਹੀ ਉਸ ਨੂੰ ਕੁਝ ਫ਼ਿਲਮਾਂ ਦੀ ਪੇਸ਼ਕਸ਼ ਵੀ ਆਈ, ਪਰ ਉਸ ਨੇ ਬਿਨਾਂ ਕਿਸੇ ਕਾਹਲ ਤੋਂ ਕੰਮ ਲੈਂਦਿਆਂ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਨੂੰ ਆਪਣੀ ਸ਼ੁਰੂਆਤ ਲਈ ਚੁਣਿਆ। ਇਹ ਫ਼ਿਲਮ ਉਸ ਨੂੰ ਅਚਾਨਕ ਆਫ਼ਰ ਹੋਈ ਸੀ। ਜਦੋਂ ਉਸ ਨੇ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਉਹ ਹੈਰਾਨ ਵੀ ਹੋਈ ਤੇ ਖੁਸ਼ ਵੀ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਨੂੰ ਇਸ ਤਰ•ਾਂ ਦੀ ਸਾਰਥਿਕ ਤੇ ਦਮਦਾਰ ਫ਼ਿਲਮ ‘ਚ ਇਕ ਦਮਦਾਰ ਕਿਰਦਾਰ ਨਾਲ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਰੀਨਾ ਦੱਸਦੀ ਹੈ ਕਿ ਇਹ ਸਭ ਕੁਝ ਅਚਾਨਕ ਅਤੇ ਤੇਜ਼ੀ ਨਾਲ ਹੋਇਆ। ਉਹ ਜਿਸ ਤਰ•ਾਂ ਦੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੀ ਹੈ, ਇਹ ਫ਼ਿਲਮ ਬਿਲਕੁਲ ਉਸ ਤਰ•ਾਂ ਦੀ ਹੀ ਹੈ। ਉਹ ਦੱਸਦੀ ਹੈ ਕਿ ਉਹ ਇਸ ਫ਼ਿਲਮ ‘ਚ ਦੀਪ ਸਿੱਧੂ ਨਾਲ ਬਤੌਰ ਹੀਰੋਇਨ ਨਜ਼ਰ ਆਵੇਗੀ। ਫ਼ਿਲਮ ‘ਚ ਉਸਦੇ ਕਿਰਦਾਰ ਦਾ ਨਾਂ ਸਿਮਰਨ ਹੈ। ਉਸ ਮੁਤਾਬਕ ਸਿਮਰਤ ਬਹੁਤ ਦਮਦਾਰ ਕਿਰਦਾਰ ਹੈ। ਪੰਜਾਬੀ ਸਿਨੇਮੇ ‘ਚ ਸ਼ੁਰੂਆਤ ਕਰਨ ਲਈ ਸ਼ਾਇਦ ਉਸ ਨੂੰ ਇਸ ਤੋਂ ਵਧੀਆ ਫ਼ਿਲਮ ਤੇ ਰੋਲ ਨਾ ਮਿਲਦਾ। ਰੀਨਾ ਮੁਤਾਬਕ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਇਹ ਫ਼ਿਲਮ ਪੰਜਾਬ ਦੀ ਕਹਾਣੀ ਹੈ। ਇਹ ਫ਼ਿਲਮ ਪੰਜਾਬ ਦੇ ਸਿਸਟਮ, ਪੁਲਿਸ ਸਿਸਟਮ, ਗੈਂਗਸਟਰ ਕਲਚਰ ਅਤੇ ਆਮ ਲੋਕਾਂ ਦੀ ਗੱਲ ਕਰਦੀ ਹੈ। ਇਹ ਫ਼ਿਲਮ ਉਸ ਨੂੰ ਯਕੀਨਣ ਪੰਜਾਬੀ ਫ਼ਿਲਮ ਇੰਡਸਟਰੀ ‘ਚ ਪਹਿਚਾਣ ਦਿਵਾਏਗੀ। ਰੀਨਾ ਮੁਤਾਬਕ ਉਹ ਅਜਿਹੀਆਂ ਫ਼ਿਲਮਾਂ ‘ਚ ਹੀ ਕੰਮ ਕਰਨਾ ਚਾਹੁੰਦੀ ਹੈ, ਜਿਸ ‘ਚ ਉਸ ਨੂੰ ਦਮਦਾਰ ਤੇ ਹਾਂ ਪੱਖੀ ਭੂਮਿਕਾ ਨਿਭਾਉਣ ਦਾ ਮੌਕਾ ਮਿਲੇ।
ਆਸ਼ਿਮਾ ਸੱਚਦੇਵਾ
95013 86910



