in

ਨਵਤੇਜ ਸੰਧੂ ਦੀ ਫ਼ਿਲਮ ‘ਜਮਰੌਦ’ ਦਾ ਨਾਇਕ ਬਣਿਆ ਕੁਲਜਿੰਦਰ ਸਿੱਧੂ

ਅਦਾਕਾਰ ਕੁਲਜਿੰਦਰ ਸਿੱਧੂ ਪੰਜਾਬੀ ਫ਼ਿਲਮ ਇੰਡਸਟਰੀ ਦਾ ਚਰਚਿਤ ਚਿਹਰਾ ਹੈ। ਕੁਲਜਿੰਦਰ ਦੀ ਸ਼ੁਰੂਆਤੀ ਪਹਿਚਾਣ ਪੰਜਾਬੀ ਫ਼ਿਲਮ ‘ਸਾਡਾ ਹੱਕ’ ਅਤੇ ‘ਯੋਧਾ’ ਨਾਲ ਜੁੜੀ ਹੋਈ ਹੈ। ਕੁਲਜਿੰਦਰ ਹੁਣ ਕਈ ਮਿਥਾਂ ਤੋੜ ਕੇ ਲਗਾਤਾਰ ਫ਼ਿਲਮਾਂ ਕਰ ਰਿਹਾ ਹੈ। ਉਹ ਬੁਹਪੱਖੀ ਕਲਾਕਾਰ ਵਜੋਂ ਹਰ ਤਰ•ਾਂ ਦੇ ਕਿਰਦਾਰ ‘ਚ ਢਲਕੇ ਉਸ ‘ਚ ਜਾਣ ਪਾਉਣਾ ਬਾਖੂਬ ਸਿੱਖ ਚੁੱਕਾ ਹੈ। ਉਸਦੀ ਕੋਈ ਵੀ ਫਿਲਮ ਦੇਖ ਲਵੋ, ਉਹ ਹਰ ਵਾਰ ਇਕ ਨਵੇਂ ਰੂਪ ‘ਚ ਨਜ਼ਰ ਆਉਂਦਾ ‘ਸਾਡਾ ਹੱਕ’ ਵਿਚਲਾ ਪਾਲੀ ਹੋਵੇ ਜਾਂ ਫਿਰ ‘ਪੰਜਾਬ ਸਿੰਘ’ ਵਿਚਲਾ ਲਾਲੀ, ਕੁਲਜਿੰਦਰ ਨੂੰ ਕਿਰਦਾਰ ਦੀ ਰਮਝ ਤੇ ਨਬਜ਼ ਫੜ•ਨੀ ਬਾਖੂਬ ਆ ਗਈ ਹੈ। ਹੈ। ਕਿਸੇ ਮੰਝੇ ਹੋਏ ਕਲਾਕਾਰ ਦੀ ਇਹੋ ਨਿਸ਼ਾਨੀ ਹੁੰਦੀ ਹੈ। ਕੁਲਜਿੰਦਰ ਇਸ ਵੇਲੇ ਪੰਜਾਬੀ ਦੇ ਸਰਗਰਮ ਕਲਾਕਾਰਾਂ ‘ਚੋਂ ਇਕ ਹੈ।  ਕੁਲਜਿੰਦਰ ਲਈ ਆਉਣ ਵਾਲਾ ਸਾਲ ਉਸਦੀ ਜ਼ਿੰਦਗੀ ਦੇ ਹੋਰਾਂ ਸਾਲਾਂ ਨਾਲੋਂ ਖਾਸ ਹੋਣ ਵਾਲਾ ਹੈ। ਅਗਲੇ ਸਾਲ ਉਸਦੀ ਮੁੱਖ ਭੂਮਿਕਾ ਵਾਲੀਆਂ ਇਕ ਨਹੀਂ, ਦੋ ਨਹੀਂ ਬਲਕਿ ਤਿੰਨ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣਗੀਆਂ, ਜਿਨ•ਾਂ ਦੀ ਸ਼ੂਟਿੰਗ ‘ਚ ਉਹ ਇਸ ਵੇਲੇ ਪੂਰੀ ਤਰ•ਾਂ ਸਰਗਰਮ ਹੈ। ਕੁਲਜਿੰਦਰ ਦੱਸਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸਨੇ ਨਿਰਦੇਸ਼ਕ ਜਤਿੰਦਰ ਮੌਹਰ ਦੀ ਇਕ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਫ਼ਿਲਮ ‘ਚ ਉਹ ਮੁੱਖ ਭੂਮਿਕਾ ਨਿਭਾ ਰਿਹਾ ਹੈ। ਅੱਜ ਕੱਲ• ਹੇਮਾ ਮਾਲਿਨੀ ਦੀ ਬਤੌਰ ਨਿਰਮਾਤਾ ਪਹਿਲੀ ਪੰਜਾਬੀ ਫ਼ਿਲਮ ‘ਮਿੱਟੀ, ਵਿਰਾਸਤ ਬੱਬਰਾਂ ਦੀ’  ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਇਸ ਫ਼ਿਲਮ ‘ਚ ਦਰਸ਼ਕ ਉਸ ਨੂੰ ਇਕ ਵੱਖਰੇ ਰੂਪ ‘ਚ ਦੇਖਣਗੇ।

 

ਇਸ ਤੋਂ ਫ਼ਿਲਮ ਬਾਅਦ ਉਸ ਦੀ ਅਗਲੀ ਫ਼ਿਲਮ ‘ਜਮਰੌਦ’ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਨਿਰਦੇਸ਼ਕ ਨਵਤੇਜ ਸੰਧੂ ਦੀ ਇਹ ਫ਼ਿਲਮ ਮਸ਼ਹੂਰ ਲੇਖਕ ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ’ ‘ਤੇ ਅਧਾਰਿਤ ਹੈ। ਇਸ ਫ਼ਿਲਮ ‘ਚ ਉਹ ਮੁੱਖ ਭੂਮਿਕਾ ਨਿਭਾ ਰਿਹਾ ਹੈ। ਕੁਲਜਿੰਦਰ ਮੁਤਾਬਕ ਇਹ ਫ਼ਿਲਮ ਉਸਦੇ ਕਰੀਅਰ ਨੂੰ ਹੀ ਨਹੀਂ ਬਲਕਿ ਪੰਜਾਬੀ ਸਿਨੇਮੇ ਨੂੰ ਵੀ ਇਕ ਨਵਾਂ ਮੋੜ ਦੇ ਸਕਦੀ ਹੈ। ਪੰਜਾਬ ਅਤੇ ਕੈਨੇਡਾ ‘ਚ ਫ਼ਿਲਮਾਈ ਜਾਣ ਵਾਲੀ ਇਹ ਫ਼ਿਲਮ ਪੰਜਾਬ ਦੇ ਉਸ ਸੱਚ ‘ਤੇ ਅਧਾਰਿਤ ਹੈ, ਜੋ ਹੁਣ ਨਾਸੂਰ ਬਣ ਚੁੱਕਾ ਹੈ। ਇਸ ਫ਼ਿਲਮ ‘ਚ ਉਸ ਨਾਲ ਸਰਦਾਰ ਸੋਹੀ, ਹਰਵਿੰਦਰ ਬਬਲੀ, ਅਸ਼ੀਸ਼ ਦੁੱਗਲ ਸਮੇਤ ਕਈ ਨਾਮੀਂ ਸਿਤਾਰੇ ਨਜ਼ਰ ਆਉਂਣਗੇ। ਇਸ ਦੀ ਸ਼ੂਟਿੰਗ 25 ਨਵੰਬਰ ਤੋਂ ਅੰਮ੍ਰਿਤਸਰ ‘ਚ ਸ਼ੁਰੂ ਹੋ ਰਹੀ ਹੈ।

ਕੁਲਜਿੰਦਰ ਦਾ ਕਹਿਣਾ ਹੈ ਕਿ ਉਹ ਕਿਸੇ ਕਿਸਮ ਦੀ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਉਸ ਦੀ ਦਿਲੀ ਇੱਛਾ ਨਵਾਜੂਦੀਨ ਸਦੀਕੀ, ਮਨੋਜ ਵਾਜਪਾਈ ਤੇ ਇਰਫਾਨ ਖ਼ਾਨ ਵਰਗੇ ਕਲਾਕਾਰਾਂ ਵਾਂਗ ਕੰਮ ਕਰਨਾ ਚਾਹੁੰਦਾ ਹੈ। ਬਹੁਤ ਘੱਟ ਪਾਠਕਾਂ ਨੂੰ ਪਤਾ ਹੋਵੇਗਾ ਕਿ ਕੁਲਜਿੰਦਰ ਇਸ ਖ਼ੇਤਰ ‘ਚ ਆਉਣ ਤੋਂ ਪਹਿਲਾਂ ਇਕ ਸੰਜੀਦਾ ਪੱਤਰਕਾਰ ਸੀ। ਬਚਪਨ ਤੋਂ ਹੀ ਉਸ ਦੀ ਇੱਛਾ ਇਕ ਸਫ਼ਲ ਪੱਤਰਕਾਰ ਬਣਨ ਦੀ ਸੀ, ਇਸੇ ਲਈ ਉਸ ਨੇ ਬਕਾਇਦਾ ਪੱਤਰਕਾਰਤਾ ਦੀ ਪੜ•ਾਈ ਵੀ ਕੀਤੀ ਪਰ ਉਸਦੇ ਅਦਾਕਾਰੀ ਹੀ ਆਈ ਸੀ।  ਸ਼ੁਰੂਆਤੀ ਦੌਰ ‘ਚ ਉਸ ਨੇ ਗੁਰਦਾਸ ਮਾਨ ਅਭਿਨੀਤ ਪੰਜਾਬੀ ਫ਼ਿਲਮ ‘ਮਿੰਨੀ ਪੰਜਾਬ’ ਦਾ ਨਿਰਮਾਣ ਕੀਤਾ। ਇਸ ਮਗਰੋਂ  ਉਸ ਨੇ ਆਪਣੀ ਸਾਥੀ ਦਿਨੇਸ਼ ਸ਼ੂਦ ਨਾਲ ਮਿਲ ਕੇ ‘ਸਾਡਾ ਹੱਕ’ ਅਤੇ ‘ਯੋਧਾ’ ਵਰਗੀਆਂ ਫ਼ਿਲਮਾਂ ਬਣਾਈਆਂ। ਇਨ•ਾਂ ਫ਼ਿਲਮਾਂ ਤੋਂ ਬਾਅਦ ਉਹ ਨਿਰੋਲ ਰੂਪ ‘ਚ ਅਦਾਕਾਰੀ ਵੱਲ ਆ ਗਿਆ। ਹਮੇਸ਼ਾ ਆਪਣੀ ਅਦਾਕਾਰੀ ਨਾਲ ਆਪਣੀ ਕਾਬਲੀਅਤ ਦਾ ਸਬੂਤ ਦੇਣ ਵਾਲਾ ਇਹ ਕਲਾਕਾਰ ਯੋਧਾ ਛੇਤੀ ਕੁਝ ਹੋਰ ਵੀ ਨਵਾਂ ਲੈ ਕੇ ਆਵੇਗਾ, ਜਿਸ ਬਾਰੇ ਅਜੇ ਉਹ ਪਰਦਾ ਹੀ ਰੱਖ ਰਿਹਾ ਹੈ।
ਸਪਨ ਮਨਚੰਦਾ

Leave a Reply

Your email address will not be published. Required fields are marked *

ਰਾਜੀਵ ਠਾਕੁਰ ਦਾ ਡੇਰਾ ਹੁਣ ਪੰਜਾਬੀ  ਫ਼ਿਲਮ ਇੰਡਸਟਰੀ ‘ਚ 

ਪੰਜਾਬੀ ਫ਼ਿਲਮਾਂ ‘ਚ ਨਜ਼ਰ ਆਵੇਗਾ ਆਮੀਰ ਖਾਨ ਦਾ ਇਹ ਚਹੇਤਾ ਅਨਿਰੁਧ ਲਲਿਤ, ਪਹਿਲੀ ਫ਼ਿਲਮ 25 ਜਨਵਰੀ ਨੂੰ ਹੋਵੇਗੀ ਰਿਲੀਜ਼