ਹਿੰਦੀ ਫ਼ਿਲਮ ਜਗਤ ਦੇ ਨਾਮਵਰ ਅਦਾਕਾਰ ਆਮੀਰ ਖ਼ਾਨ ਦਾ ਮੁਰੀਦ ਨੌਜਵਾਨ ਅਦਾਕਾਰ ਅਨਿਰੁਧ ਲਲਿਤ ਛੇਤੀ ਹੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਨਜ਼ਰ ਆਵੇਗਾ। ਉਸ ਦੀ ਪਹਿਲੀ ਫ਼ਿਲਮ ‘ਸਾਡੀ ਮਰਜ਼ੀ’ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਹਰਿਆਣਾ ਦੇ ਇਕ ਨਾਮੀਂ ਸਿਆਸੀ ਘਰਾਣੇ ਨਾਲ ਸਬੰਧਿਤ ਅਨਿਰੁਧ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜਨ ਤੋਂ ਪਹਿਲਾਂ ਹਿੰਦੀ ਸਿਨੇਮੇ ‘ਚ ਕੰਮ ਕਰ ਚੁੱਕਿਆ ਹੈ। ਹੁਣ ਉਸ ਨੇ ਆਪਣੇ ਆਪ ਨੂੰ ਪੰਜਾਬੀ ਸਿਨੇਮੇ ‘ਤੇ ਕੇਂਦਰਿਤ ਕਰਨ ਦਾ ਫ਼ੈਸਲਾ ਲਿਆ ਹੈ। ਉਸ ਦੀ ਪਹਿਲੀ ਫ਼ਿਲਮ ਸਾਡੀ ਮਰਜ਼ੀ ਨਿਹਾਲ ਪੁਰਬਾ ਵੱਲੋਂ ਲਿਖੀ ਅਤੇ ਅਜੇ ਚੰਡੋਕ ਵੱਲੋਂ ਨਿਰਦੇਸ਼ਤ ਕੀਤੀ ਗÂਂ ਹੈ। ਇਹ ਫ਼ਿਲਮ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦੇ ਸੱਭਿਆਚਾਰ ਨੂੰ ਪਰਦੇ ‘ਤੇ ਪੇਸ਼ ਕਰਨ ਦੇ ਨਾਲ ਨਾਲ ਇਸ ਦੇ ਵਿਖਰੇਵੇ ਨੂੰ ਵੀ ਦਿਖਾਵੇਗੀ। ਅਨਿਰੁਧ ਇਸ ਫ਼ਿਲਮ ‘ਚ ਇਕ ਅਜਿਹੇ ਬੇਟੇ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸ ਦਾ ਬਾਪ ਪੰਜਾਬੀ ਹੈ ਅਤੇ ਮਾਂ ਹਰਿਆਣਵੀ। ਦੋਵੇਂ ਚਾਹੁੰਦੇ ਹਨ ਕਿ ਉਨ•ਾਂ ਦੇ ਬੇਟੇ ਦਾ ਵਿਆਹ ਉਨ•ਾਂ ਦੇ ਸੱਭਿਆਚਾਰ ਦੀ ਕਿਸੇ ਕੁੜੀ ਨਾਲ ਹੋਵੇ। ਮਾਂ ਬਾਪ ਦੇ ਇਸ ਝਗੜੇ ‘ਚ ਪਿਸ ਰਹੇ ਇਸ ਨੌਜਵਾਨ ਨੂੰ ਕਿਸੇ ਹੋਰ ਕੁੜੀ ਨਾਲ ਪਿਆਰ ਹੈ। ਬਾਲੀਵੁੱਡ ਦਿੱਗਜ ਸਨੀ ਦਿਓਲ ਨਾਲ ਹਿੰਦੀ ਫ਼ਿਲਮ ਫ਼ੌਕਸ ਵਿੱਚ ਕੰਮ ਕਰ ਚੁੱਕਾ ਅਨਿਰੁਧ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਅਦਾਕਾਰੀ ਦੀ ਬਕਾਇਦਾ ਟ੍ਰੇਨਿੰਗ ਲਈ ਹੈ। ਨਿਊਯਾਰਕ ਐਕਟਿੰਗ ਐਕੰਡਮੀ, ਐਲੇ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਅਦਾਕਾਰੀ ਦੀਆਂ ਬਰੀਕੀਆਂ ਸਿੱਖਣ ਤੋਂ ਬਾਅਦ ਹੀ ਉਹ ਇਸ ਖ਼ੇਤਰ ‘ਚ ਕੁੱਦਿਆ ਹੈ।
ਅਨਿਰੁਧ ਦੱਸਦਾ ਹੈ ਕਿਉਸ ਨੂੰ ਅਦਾਕਾਰੀ ਦੇ ਨਾਲ ਨਾਲ ਖੇਡਾਂ ਦਾ ਬੇਹਦ ਸ਼ੌਕ ਹੈ। ਉਹ ਤਾਈਕਮਾਂਡੋ ਅਤੇ ਗੰਨ ਸ਼ੂਟ ਦਾ ਨੈਸ਼ਨਲ ਖਿਡਾਰੀ ਹੈ। ਪੰਜਾਬੀ, ਹਿੰਦੀ, ਅੰਗਰੇਜੀ, ਜਰਮਨ, ਸੰਸਕ੍ਰਿਤ, ਉਰਦੂ, ਫ਼ਾਰਸੀ ਅਤੇ ਪਸ਼ਤੋ ਭਾਸ਼ਾ ਦਾ ਲਿਖਣ, ਪੜ•ਨ ਦਾ ਗਿਆਨ ਰੱਖਣ ਵਾਲਾ ਅਨਿਰੁਧ ਅਦਾਕਾਰੀ ਦੇ ਨਾਲ ਨਾਲ ਆਪਣੀ ਵਕਾਲਤ ਦੀ ਪੜ•ਾਈ ਵੀ ਮੁਕੰਮਲ ਕਰ ਰਿਹਾ ਹੈ। ਉਸ ਮੁਤਾਬਕ ਉਸ ਦਾ ਪਰਿਵਾਰ ਸਿਆਸਤ ਨਾਲ ਜੁੜਿਆ ਹੋਇਆ ਹੈ, ਪਰ ਉਸ ਨੂੰ ਅਦਾਕਾਰੀ ਨਾਲ ਮੋਹ ਹੈ। ਉਸ ਦੇ ਪਿਤਾ ਅਸ਼ੋਕ ਤੰਵਰ ਅਤੇ ਮਾਤਾ ਅਵੰਤਿਕਾ ਮਾਕਨ ਉਸ ਨੂੰ ਪੂਰੀ ਸਪੋਰਟ ਕਰ ਰਹੇ ਹਨ। ਉਸ ਮੁਤਾਬਕ ਉਹ ਪੰਜਾਬੀ ਫ਼ਿਲਮਾਂ ਦਾ ਸ਼ੌਕੀਨ ਹੈ, ਇਸ ਲਈ ਉਸ ਨੇ ਹਿੰਦੀ ਦੀ ਜਗ•ਾ ਪੰਜਾਬੀ ਸਿਨੇਮੇ ਨੂੰ ਚੁਣਿਆ ਹੈ।
ਉਹ ਦੱਸਦਾ ਹੈ ਕਿ ‘ਸਾਡੀ ਮਰਜ਼ੀ’ ਦੀ ਸ਼ੂਟਿੰਗ ਕਰਦਿਆਂ ਉਸ ਨੇ ਬਹੁਤ ਕੁਝ ਅਜਿਹਾ ਸਿੱਖਿਆ ਹੈ, ਜੋ ਉਸਦੇ ਫ਼ਿਲਮੀ ਕਰੀਅਰ ਨੂੰ ਵੱਡੇ ਮੁਕਾਮ ‘ਤੇ ਲੈ ਕੇ ਜਾਵੇਗਾ। ਨਾਮਵਰ ਅਦਾਕਾਰ ਯੋਗਰਾਜ ਸਿੰਘ, ਨਿਰਦੇਸ਼ਕ ਅਜੇ ਚੰਡੋਕ ਅਤੇ ਡਾਂਸ ਡਾਇਰੈਕਟਰ ਰਿਚੀ ਰਿਚ ਨੇ ਉਸ ਦੀ ਅਦਾਕਾਰੀ ਅਤੇ ਸਖ਼ਸੀਅਤ ਨੂੰ ਨਿਖਾਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਅਨਿਰੁਧ ਮੁਤਾਬਕ ਫ਼ਿਲਹਾਲ ਉਹ ਆਪਣੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੈ। ਇਹ ਫ਼ਿਲਮ ਹੀ ਉਸਦੇ ਭਵਿੱਖ ਦੇ ਫ਼ੈਸਲੇ ਕਰੇਗੀ।





