ਪੰਜਾਬੀ ਹੀਰੋ ਗਿੱਪੀ ਗਰੇਵਾਲ ਵੀ ਹੁਣ ਦਿਲਜੀਤ ਦੁਸਾਂਝ ਵਾਂਗ ਬਾਲੀਵੁੱਡ ਵਾਲਿਆਂ ਦੀ ‘ਨਜ਼ਰ’ ਚੜ• ਗਿਆ ਹੈ। ਪਤਾ ਲੱਗਾ ਹੈ ਕਿ ਗਿੱਪੀ ਗਰੇਵਾਲ ਨੇ ਕੁਝ ਦਿਨ ਪਹਿਲਾਂ ਹੀ ਇਕ ਹਿੰਦੀ ਫ਼ਿਲਮ ‘ਲਖਨਊ ਜੰਕਸ਼ਨ’ ਸਾਈਨ ਕੀਤੀ ਹੈ। ਇਸ ਫ਼ਿਲਮ ‘ਚ ਉਹ ਬਾਲੀਵੁੱਡ ਅਦਾਕਾਰ ਫ਼ਰਹਾਨ ਅਖ਼ਤਰ ਨਾਲ ਨਜ਼ਰ ਆਵੇਗਾ। ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਗਿੱਪੀ ਗਰੇਵਾਲ ਦੀ ਇਹ ਦੂਜੀ ਹਿੰਦੀ ਫ਼ਿਲਮ ਹੋਵੇਗੀ, ਇਸ ਤੋਂ ਪਹਿਲਾਂ ਉਹ ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਸੈਕੰਡ ਹੈਂਡ ਹਸਬੈਂਡ’ ਵਿੱਚ ਨਜ਼ਰ ਆਇਆ ਸੀ, ਪਰ ਇਹ ਫ਼ਿਲਮ ਬੁਰੀ ਤਰ•ਾਂ ਫ਼ਲਾਪ ਹੋ ਗਈ ਸੀ। ਹੁਣ ਇਹ ਉਸ ਦੀ ਦੂਜੀ ਹਿੰਦੀ ਫ਼ਿਲਮ ਹੈ। ਪੰਜਾਬੀ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਨਾਲ ਚਰਚਾ ‘ਚ ਆਇਆ ਅਤੇ ‘ਕੈਰੀ ਆਨ ਜੱਟਾ’ ਜ਼ਰੀਏ ਪੰਜਾਬੀ ਫ਼ਿਲਮਾਂ ਦਾ ਸੁਪਰ ਸਟਾਰ ਬਣੇ ਗਿੱਪੀ ਦਾ ਸਿਤਾਰਾ ਬੇਸ਼ੱਕ ਕੁਝ ਸਮੇਂ ਤੋਂ ‘ਗਰਦਿਸ਼’ ਵਿੱਚ ਹੈ। ਪਰ ਉਸ ਨੂੰ ਆਪਣੀਆਂ ਅਗਲੀਆਂ ਫ਼ਿਲਮਾਂ ਤੋਂ ਵੱਡੀਆਂ ਆਸਾਂ ਹਨ। ਉਸ ਦੀ ਫ਼ਿਲਮ ‘ਜੱਟ ਦੀ ਪਸੰਦ’ ਦਾ ਦੂਜਾ ਸ਼ਡਿਊਲ ਛੇਤੀ ਪੰਜਾਬ ‘ਚ ਸ਼ੁਰੂ ਹੋ ਰਿਹਾ ਹੈ। ਉਂਝ ਉਹ ਹੁਣ ਜਿਥੇ ‘ਅਰਦਾਸ’ ਫ਼ਿਲਮ ਨੂੰ ਹਿੰਦੀ ‘ਚ ਬਣਾਵੇਗਾ, ਉਥੇ ਹੀ ਬਤੌਰ ਨਿਰਦੇਸ਼ਕ ‘ਮਾਂ’ ਫ਼ਿਲਮ ਦੀ ਸ਼ੂਟਿੰਗ ਵੀ ਕਰੇਗਾ। ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਲੌਕ’ ਵਿੱਚ ਗਿੱਪੀ ਗਰੇਵਾਲ ਨੇ ਮਹਿਮਾਨ ਭੂਮਿਕਾ ਅਦਾ ਕੀਤੀ ਹੈ। – ਫ਼ਾਈਵਵੁੱਡ ਰਿਪੋਰਟ’


