in

ਸਤਿੰਦਰ ਸੱਤੀ ਦਾ ਨਵਾਂ ਅਵਤਾਰ, ਹੁਣ ‘ਲੇਖਿਕਾ’ ਵਜੋਂ ਆਵੇਗਾ ਸਾਹਮਣੇ 

ਮੰਚ ਸੰਚਾਲਕ, ਅਦਾਕਾਰਾ, ਗਾਇਕਾ ਤੇ ਸ਼ਾਇਰਾ ਸਤਿੰਦਰ ਸੱਤੀ ਅੱਜ ਕੱਲ• ਪੰਜਾਬ ਆਰਟ ਕੌਂਸਲ ਦੇ ਚੇਅਰਪਰਸਨ ਦੇ ਅਹੁਦੇ ਨੂੰ ਲੈ ਕੇ ਤਾਂ ਚਰਚਾ ‘ਚ ਹੈ ਹੀ ਬਲਕਿ ਬਹੁ ਗਿਣਤੀ ਲੋਕਾਂ ‘ਚ ਉਸ ਦੀ ਚਰਚਾ ‘ਇਤਿਹਾਸ ਦੇ ਪੰਨ•ੇ ਫ਼ਰੋਲਣ’ ਕਰਕੇ ਹੈ। ਸੱਤੀ ਨੇ ਕੁਝ ਸਮੇਂ ਤੋਂ ਰੇਡੀਓ ‘ਤੇ ਇਸ ਸਬੰਧੀ ਇਕ ਬਹੁਤ ਹੀ ਖੂਬਸੂਰਤ ਸ਼ੋਅ ਇਤਿਹਾਸ ਦੇ ਪੰਨਿ•ਆਂ ‘ਚੋਂ ਸ਼ੁਰੂ ਕੀਤਾ ਹੋਇਆ ਹੈ। ਜਿਸ ‘ਚ ਉਹ ਹਰ ਵਾਰ ਇਕ ਨਵੇਂ ਸੂਰਬੀਰ ਦੀ ਗਾਥਾ ਨੂੰ ਆਪਣੀ ਆਵਾਜ਼ ‘ਚ ਬਿਆਨ ਕਰਦੀ ਹੈ। ਕਿਤਾਬਾਂ ‘ਚ ਦੱਬੀ ਅਨਮੋਲ ਜਾਣਕਾਰੀ ਨੂੰ ਉਹ ਜਨ ਸਮੂਹ ਤੱਕ ਪਹੁੰਚਾ ਰਹੀ ਹੈ। ਸੱਤੀ ਮੁਤਾਬਕ ਪੰਜਾਬ ਦੇ ਇਤਿਹਾਸ ਖ਼ਾਸ ਕਰ ਸਿੱਖ ਹਿਸਟਰੀ ‘ਤੇ ਉਸ ਅਤੇ ਉਸ ਦੀ ਟੀਮ ਨੇ ਲਗਾਤਾਰ ਤਿੰਨ ਸਾਲ ਖੋਜ ਪੜਤਾਲ ਕੀਤੀ ਹੈ। ਇਸ ਖੋਜ ਪੜਤਾਲ ‘ਚੋਂ ਜੋ ਨਿਕਲ ਕੇ ਆਇਆ ਹੈ, ਉਸ ਨੂੰ ਲੋਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਸਾਡੇ ਇਤਿਹਾਸ ‘ਚ ਬਹੁਤ ਕੁਝ ਅਜਿਹਾ ਪਿਆ ਹੈ, ਜਿਸ ਬਾਰੇ ਆਮ ਲੋਕਾਂ  ਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਕਿਤਾਬੀ ਭਾਸ਼ਾ ਉਹ ਅਸਰ ਨਹੀਂ ਕਰਦੀ, ਜਿਨ•ਾਂ ਤੁਹਾਫ਼ੇ ਲਫ਼ਜ਼ ਕਰ ਜਾਂਦੇ ਹਨ। ਅੱਜ ਕੱਲ• ਇਹ ਸ਼ੋਅ ਕਾਫ਼ੀ ਮਕਬੂਲ ਹੈ। ਉਹ ਛੇਤੀ ਹੀ ਇਸ ਨੂੰ ਇਕ ਸੀਰਿਜ਼ ਦੇ ਤੌਰ ‘ਤੇ ਯੂ ਟਿਊਬ ‘ਤੇ ਵੀ ਸਾਂਝਾ ਕਰੇਗੀ। ਇਸ ਸਬੰਧੀ ਉਸ ਦੀ ਇਕ ਕਿਤਾਬ ਵੀ ਛੇਤੀ ਪ੍ਰਕਾਸ਼ਿਤ ਹੋ ਰਹੀ ਹੈ। ਪਰ ਇਸ ਤੋਂ ਪਹਿਲਾਂ ਉਸ ਦੀ ਕਿਤਾਬ  ‘ਅਣ ਜੰਮਿਆ ਬੋਟ’ ਇਸੇ ਮਹੀਨੇ ਲੋਕ ਅਰਪਿਤ ਹੋਵੇਗੀ।  ਉਸ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਨੀ ਬਣਦੀ ਹੈ। ਆਪਣੇ ਪੇਸ਼ੇ ‘ਚੋਂ ਬਾਹਰ ਆ ਕੇ ਉਹ ਅਜਿਹੇ ਕਾਰਜ ਕਰ ਰਹੀ ਹੈ, ਜੋ ਸਾਡੀਆਂ ਸਰਕਾਰਾਂ ਤੇ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ, ਪਰ ਉਹ ਖੁਦ ਇਕ ‘ਸੰਸਥਾ’ ਬਣ ਇਸ ਨੂੰ ਨੇਪਰੇ ਚਾੜ• ਰਹੀ ਹੈ। -Team Fivewood

Leave a Reply

Your email address will not be published. Required fields are marked *

ਦਿਲਜੀਤ ਦੁਸਾਂਝ ਵਾਂਗ ਹੁਣ ਗਿੱਪੀ ਗਰੇਵਾਲ ਵੀ ਚੜਿ•ਆ ਬਾਲੀਵੁੱਡ ਵਾਲਿਆਂ ਦੀ ‘ਨਜ਼ਰ’ 

ਬਲਕਾਰ ਸਿੱਧੂ ਦੀ ਕਿਸਮਤ ਨੂੰ ਲੱਗਿਆ ‘ਗ੍ਰਹਿਣ’