ਪੰਜਾਬੀ ਗਾਇਕ ਬਲਕਾਰ ਸਿੱਧੂ ਦੀ ਕਿਸਮਤ ਨੂੰ ਲੱਗਦੈ ‘ਗ੍ਰਹਿਣ’ ਲੱਗ ਗਿਆ ਹੈ। ਸੁੱਖਾਂ ਸੁੱਖਦਿਆਂ ਆਖਰ ਕਈ ਸਾਲਾਂ ਬਾਅਦ ਉਸ ਦੀ ਪਲੇਠੀ ਫ਼ਿਲਮ ‘ਦੇਸੀ ਮੁੰਡੇ’ 30 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸੀ। ਪਰ ਹੁਣ ਇਹ ਫ਼ਿਲਮ ਕਿਸੇ ਹਾਲਤ ‘ਚ ਵੀ 30 ਸਤੰਬਰ ਨੂੰ ਰਿਲੀਜ਼ ਨਹੀਂ ਹੋ ਸਕਦੀ। ਪਤਾ ਲੱਗਾ ਹੈ ਕਿ ਵਿਦੇਸ਼ ‘ਚ ਰਹਿੰਦੇ ਇਸ ਫ਼ਿਲਮ ਦੇ ਲੇਖਕ ਬਲਵਿੰਦਰ ਹੀਰ ‘ਤੇ ਕਿਸੇ ਨੇ ਕਹਾਣੀ ਚੋਰੀ ਕਰਨ ਦਾ ਦੋਸ਼ ਲਾਉਂਦਿਆਂ ਕੇਸ ਕਰ ਦਿੱਤਾ ਹੈ। ਜਿਸ ਕਾਰਨ ਹੁਣ ਇਸ ਫ਼ਿਲਮ ਦਾ ਮਿਥੀ ਡੇਟ ‘ਤੇ ਰਿਲੀਜ਼ ਹੋਣਾ ਆਸੰਭਵ ਹੈ। ਦੱਸ ਦਈਏ ਕਿ ਬਲਕਾਰ ਸਿੱਧੂ ਦੀ ਇਹ ਪਹਿਲੀ ਫ਼ਿਲਮ ਸਿੱਧੇ ਅਤੇ ਅਸਿੱਧੇ ਢੰਗ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਦਾਸਤਾਨ ‘ਤੇ ਅਧਾਰਿਤ ਹੈ। ਇਸ ‘ਚ ਅਦਾਕਾਰਾ ਈਸ਼ਾ ਰਿੱਕੀ, ਹਰਮੀਤ ਗੌਰੀ ਅਤੇ ਬੰਟੀ ਗਰੇਵਾਲ ਮੁੱਖ ਭੂਮਿਕਾ ‘ਚ ਹਨ। ਰਜ਼ਾ ਮੁਰਾਦ, ਪ੍ਰੀਕਸ਼ਤ ਸਾਹਨੀ ਅਤੇ ਦਲਜੀਤ ਕੌਰ ਨੇ ਵੀ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਈ ਹੈ। ਕਈ ਕਾਰਨਾਂ ਕਰਕੇ ਕਾਫੀ ਸਮੇਂ ਤੋਂ ਰਿਲੀਜ਼ ਨਹੀਂ ਹੋ ਰਹੀ ਇਹ ਫ਼ਿਲਮ ਆਖਰ 30 ਸਤੰਬਰ ਨੂੰ ਰਿਲੀਜ਼ ਕੀਤੀ ਜਾਣੀ ਸੀ, ਪਰ ਹੁਣ ਕਾਨੁੰਨੀ ਅੜਚਣ ਕਰਕੇ ਰਿਲੀਜ਼ ਨਹੀਂ ਹੋ ਸਕੇਗੀ। ਫ਼ਿਲਮ ਦੀ ਨਵੀਂ ਰਿਲੀਜ਼ ਤਾਰੀਕ ਛੇਤੀ ਅਨਾਊਸ ਹੋਵੇਗੀ। Team Fivewood


