in

ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਨਾਢੂ ਖਾ’ 26 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਨਾਮਵਾਰ ਅਦਾਕਾਰ ਹਰੀਸ਼ ਵਰਮਾ ਉਰਫ਼ ਜੱਟ ਟਿੰਕਾ ਅਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਨਾਢੂ ਖਾ’ 26 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਸੁਖਜਿੰਦਰ ਸਿੰਘ ਬੱਬਲ ਦੀ ਲਿਖੀ ਅਤੇ ਇਮਰਾਨ ਸ਼ੇਖ਼ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ‘ਵਾਈਟ ਹਿੱਲ ਸਟੂਡੀਓ’ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਅਤੇ ਰਾਕੇਸ਼ ਦਹੀਆ ਵੱਲੋਂ ‘ ਲਾਊਡ ਰੋਅਰ ਫ਼ਿਲਮਸ’ ਅਤੇ ‘ਮਿਊਜ਼ਿਕ ਟੀਵਾਈਐਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ‘ਚ ਹਰੀਸ਼ ਤੇ ਵਾਮਿਕਾ ਦੇ ਨਾਲ ਨਾਲ ਬੀ ਐਨ ਸ਼ਰਮਾ,  ਬਨਿੰਦਰ ਬਨੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਂਵੀਰ ਭੁੱਲਰ, ਰਾਜ ਧਾਲੀਵਾਲ, ਬੁਲਵਿੰਦਰ ਬੁਲੱਟ, ਸਤਵੰਤ ਕੌਰ, ਸੀਮਾ ਕੌਸ਼ਲ, ਮਾਸਟਰ ਅਨੀਤਾ ਤੇਜਪਾਲ, ਚਾਚਾ ਬਿਸ਼ਨਾ ਅਤੇ ਪੁਸ਼ਪ ਸ਼ਰਮਾ ਵੀ ਇਸ ਫ਼ਿਲਮ ‘ਚ ਨਜ਼ਰ ਆਉਂਣਗੇ।

 

ਸੋਨੀ ਸਿੰਘ ਦੀ ਸਿਨੇਮਾਟੋਗ੍ਰਾਫੀ ਵਾਲੀ ਇਸ ਫ਼ਿਲਮ ਦੇ ਗੀਤ ਬਲਬੀਰ ਬੋਪਾਰਾਏ, ਸੁਖਜਿੰਦਰ ਸਿੰਘ ਬੱਬਲ ਅਤੇ ਗੁਰਨਾਮ ਸਿੰਘ ਸਿੱਧੂ ਨੇ ਲਿਖੇ ਹਨ, ਜਿਨ•ਾਂ ਨੂੰ ਐਮੀ ਵਿਰਕ, ਮੰਨਤ ਨੂਰ ਸਮੇਤ ਕਈ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਪੁਰਾਤਨ ਪੰਜਾਬ ਦੀ ਖੂਬਸੂਰਤ ਤਸਵੀਰਕਾਰੀ ਕਰਦੀ ਨਿਰੋਲ ਰੂਪ ‘ਚ ਪਰਿਵਾਰਕ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸੱਵਟੀ ‘ਤੇ ਖਰਾ ਉਤਰੇਗੀ।

Leave a Reply

Your email address will not be published. Required fields are marked *

19 ਜੁਲਾਈ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ‘ਅਰਦਾਸ 2’, ਇਸ ਵਾਰ ਨਜ਼ਰ ਆਉਣਗੇ ਕਈ ਵੱਡੇ ਚਿਹਰੇ

ਕੀ ਤੁਸੀਂ ਜਾਣਦੇ ਹੋ ਸੋਨਮ ਬਾਜਵਾ ਦਾ ਇਹ ਸੱਚ ?