fbpx

ਕੀ ਤੁਸੀਂ ਜਾਣਦੇ ਹੋ ਸੋਨਮ ਬਾਜਵਾ ਦਾ ਇਹ ਸੱਚ ?

Posted on January 29th, 2019 in Fivewood Special

ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਆਪਣੀ ਹੌਟ ਲੁੱਕ ਅਤੇ ਅਦਾਵਾਂ ਨਾਲ ਚਰਚਾ ‘ਚ ਰਹਿਣ ਵਾਲੀ ਸੋਨਮ ਬਾਜਵਾ ਇਸ ਵੇਲੇ ਪੰਜਾਬੀ ਦੀਆਂ ਟੌਪ ਹੀਰੋਇਨਸ ਵਿੱਚ ਸ਼ੁਮਾਰ ਰੱਖਦੀ ਹੈ। ਪੰਜਾਬੀ ਫ਼ਿਲਮਾਂ ‘ਚ ਕੰਮ ਕਰਦੀ ਅਤੇ ਮੁੰਬਈ ਰਹਿੰਦੀ ਇਹ ਅਦਾਕਾਰਾ ਵੈਸੇ ਅਕਸਰ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਹੌਟ ਤਸਵੀਰਾਂ ਅਪਲੋਡ ਕਰਦੀ ਹੀ ਰਹਿੰਦੀ ਹੈ। ਇਸ ਸਾਲ ਤਿੰਨ ਵੱਡੀਆਂ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਸੋਨਮ ਬਾਜਵਾ  ਦੀ ਪਹਿਲੀ ਫ਼ਿਲਮ ‘ਬੈਸਟ ਆਫ਼ ਲੱਕ’ ਸੀ। ਇਸ ਫ਼ਿਲਮ ‘ਚ ਉਸ ਨੇ ਗਿੱਪੀ ਗਰੇਵਾਲ ਤੇ ਜੈਜ਼ੀ ਬੀ ਨਾਲ ਮੁੱਖ ਭੂÎਮਿਕਾ ‘ਚ ਨਿਭਾਈ ਸੀ।

 

ਸਾਲ 2013 ‘ਚ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਅਤੇ  ਮੂਲ ਰੂਪ ‘ਚ ਉਤਰਾਖੰਡ ਦੀ ਨਿਵਾਸੀ ਸੋਨਮ ਬਾਜਵਾ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ।  ਕਰੀਬ 8 ਵੱਡੀਆਂ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਸੋਨਮ ਗਲੈਮਰ ਜਗਤ ਦਾ ਹਿੱਸਾ ਬਣਨ ਤੋਂ ਪਹਿਲਾਂ ਏਅਰ ਹੋਸਟਸ ਵਜੋਂ ਕੰਮ ਕਰ ਚੁੱਕੀ ਹੈ। ਉਸ ਨੇ ਐਕਟਰਸ ਵਜੋਂ ਆਪਣੀ ਸ਼ੁਰੂਆਤ ਸਾਲ 2012 ‘ਚ ਮੁੰਬਈ ਤੋਂ ਕੀਤੀ ਸੀ।

ਸਾਲ 2014 ਵਿੱਚ ਆਈ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਪੰਜਾਬ 1984’ ਦੇ ਉਸ ਨੂੰ ਪੰਜਾਬੀ ਐਕਟਰਸ ਵਜੋਂ ਪਹਿਚਾਣ ਦਿੱਤੀ। ਇਸ ਮਗਰੋਂ ਉਹ ਲਗਾਤਾਰ ਹਿੱਟ ਫ਼ਿਲਮਾਂ ਦਾ ਹਿੱਸਾ ਬਣਦੀ ਰਹੀ।
ਇਸ ਦੌਰਾਨ ਉਸ ਨੇ ਆਪਣੀ ਲੁੱਕ ਵਿੱਚ ਹੈਰਾਨੀਜਨਕ ਤਬਦੀਲੀ ਵੀ ਲਿਆਂਦੀ। ਜਿਸ ਤੋਂ ਬਾਅਦ ਇਹ ਵੀ ਗੱਲਾਂ ਹੋਈਆਂ ਕਿ ਉਸ ਨੇ ਆਪਣੇ ਚਿਹਰੇ ਵਿੱਚ ਸਰਜਰੀ ਜ਼ਰੀਏ ਕੁਝ ਤਬਦੀਲੀ ਕਰਵਾਈ ਹੈ।

ਜਿੰਮ ਦੀ ਰੱਜ ਕੇ ਸ਼ੌਕੀਨ ਸੌਨਮ ਦੀਆਂ ਹੌਟ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ। ਉਸ ਦੀਆਂ ਪ੍ਰਸਨੈਲਟੀ ‘ਚ ਆਈ ਤਬਦੀਲੀ ਤੁਸੀਂ ਉਸ ਦੀਆਂ ਇਨ•ਾਂ ਤਸਵੀਰਾਂ ‘ਚ ਵੀ ਦੇਖ ਸਕਦੇ ਹੋ।


ਅੱਜ ਕੱਲ• ਉਸਦੀਆਂ ਜਿਹੜੀਆਂ ਤਸਵੀਰਾਂ ਵਾਈਰਲ ਹੋ ਰਹੀਆਂ ਹਨ, ਉਹ ਦੀ ਜਿੰਮਿੰਗ ਦੌਰਾਨ ਦੀਆਂ ਨਹੀਂ ਬਲਕਿ ਪੰਜਾਬੀ ਫ਼ਿਲਮ ‘ਗੁੱਡੀਆਂ ਪਟੌਲੇ’ ਦੀਆਂ ਹਨ। ਇਸ ਫ਼ਿਲਮ ‘ਚ ਉਹ ਪੰਜਾਬੀ ਗਾਇਕ ਗੁਰਨਾਮ ਭੁੱਲਰ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਉਹ ਕਰਲੀ ਵਾਲਾਂ ਦੇ ਨਾਲ ਇਕ ਹੌਟ ਐਕਟਰਸ ਦੇ ਰੂਪ ‘ਚ ਨਜ਼ਰ ਆ ਰਹੀ ਹੈ।

 

ਦੂਜੇ ਪਾਸੇ ਉਹ ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾਂ’ ਵਿੱਚ ਇਕ ਸਧਾਰਨ ਪੇਂਡੂ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਦੇ ਨਾਲ ਹੀ ਉਸ ਪਰਮੀਸ਼ ਵਰਮਾ ਨਾਲ ‘ਸਿੰਘਮ’ ਵਿੱਚ ਵੀ ਕੰਮ ਕਰ ਰਹੀ ਹੈ।

Comments & Feedback