fbpx

‘ਵੰਨਮੈਨ ਆਰਮੀ’ ਦੀ ਤਰ•ਾਂ ਕੰਮ ਕਰ ਰਹੀ ਹੈ ਇਹ ਫ਼ਿਲਮ ਪ੍ਰੋਡਿਊਸਰ ਰੂਪਾਲੀ ਗੁਪਤਾ 

Posted on January 29th, 2019 in Article

ਹੋਰਾਂ ਖ਼ੇਤਰਾਂ ਵਾਂਗ ਹੀ ਪੰਜਾਬੀ ਫਿਲਮ ਇੰਡਸਟਰੀ ‘ਚ ਮਰਦ ਪ੍ਰਧਾਨ ਹੈ। ਕੈਮਰੇ ਦੇ ਅੱਗੇ ਅਤੇ ਪਿੱਛੇ ਜ਼ਿਆਦਾਤਰ ਫ਼ੈਸਲਾ ਮਰਦਾਂ ਦੇ ਹੀ ਮੰਨੇ ਜਾਂਦੇ ਹਨ। ਇਸ ਦੌਰ ‘ਚ ਵੰਨਮੈਨ ਆਰਮੀ ਬਣ ਸਭ ਨੂੰ ਟੱਕਰ ਦੇ ਰਹੀ ਹੈ ਇਹ ਫ਼ਿਲਮ ਨਿਰਮਾਤਾ ਰੂਪਾਲੀ ਗੁਪਤਾ। ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰਸ’ ਦੀ ਕਰਤਾ ਧਰਤਾ ਰੂਪਾਲੀ ਗੁਪਤਾ ਪੰਜਾਬੀ ਦਰਸ਼ਕਾਂ ਨੂੰ ਲਗਾਤਾਰ ਮਨੋਰੰਜਨ ਭਰਪੂਰ ਫ਼ਿਲਮਾਂ ਦੇ ਰਹੀ ਹੈ। ਉਹ ਅੱਜ ਕੱਲ• ਆਪਣੀ ਨਵੀਂ ਫ਼ਿਲਮ ‘ੳ ਅ” ਨੂੰ ਲੈ ਕੇ ਚਰਚਾ ‘ਚ ਹੈ। ਉਸ ਦੀ ਅਗਵਾਈ ‘ਚ ਬਣੀ ਇਹ ਫ਼ਿਲਮ 1 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬ ਦੇ ਸਭ ਤੋਂ ਸਫ਼ਲ ਫ਼ਿਲਮ ਪ੍ਰੋਡਕਸ਼ਨ ਹਾਊਸਸ ‘ਚ ਸ਼ੁਮਾਰ ਰੂਪਾਲੀ ਗੁਪਤਾ ਦਾ ਪ੍ਰੋਡਕਸ਼ਨ ਹਾਊਸ ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰਸ’ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਫਿਲਮਾਂ ਦਾ ਨਿਰਮਾਣ ਕਰ ਰਿਹਾ ਹੈ।  ਉਹ ਭਾਵੇਂ ਇਸ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ, ਪਰ ਉਹ ਖੁੱਲ• ਕੇ ਸਾਹਮਣੇ ਸਾਲ 2014 ਵਿੱਚ ਆਏ ਸਨ।


ਇਸ ਸਾਲ ਉਨ•ਾਂ ਬਤੌਰ ਨਿਰਮਾਤਾ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ 420’ ਰਿਲੀਜ਼ ਕੀਤੀ ਸੀ। ਬੇਹੱਦ ਸਫ਼ਲ ਰਹੀ ਇਸ ਫ਼ਿਲਮ ਤੋਂ ਪਹਿਲਾਂ ਵੀ ਉਹ ਇਕ ਹਿੰਦੀ ਫ਼ਿਲਮ ਦਾ ਨਿਰਮਾਣ ਕਰ ਚੁੱਕੇ ਸਨ, ਪਰ ਉਹ ਆਪਣੀ ਸ਼ੁਰੂਆਤ ਇਸ ਫ਼ਿਲਮ ਤੋਂ ਹੀ ਮੰਨਦੇ ਹਨ। ਕਦੇ ਅਦਾਕਾਰੀ ਤੇ ਮਾਡਲਿੰਗ ਦੇ ਸ਼ੌਕੀਨ ਰਹੇ ਰੂਪਾਲੀ ਗੁਪਤਾ ਨੇ ਇਸ ਫ਼ਿਲਮ ‘ਚ ਅਦਾਕਾਰੀ ਵੀ ਕੀਤੀ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਉਨ•ਾਂ ਦਾ ਸੀਕੁਅਲ ‘ਮਿਸਟਰ ਐਂਡ ਮਿਸਿਜ 420 ਰਿਟਰਨ’ ਵੀ ਬਣਾਇਆ। ਪਹਿਲੀ ਫਿਲਮ ਵਾਂਗ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਇਸ ਫਿਲਮ ‘ਚ ਵੀ ਰੁਪਾਲੀ ਗੁਪਤਾ ਨੇ ਆਪਣੇ ਅਦਾਕਾਰੀ ਦੇ ਹੁਨਰ ਦਾ ਮੁਜ਼ਾਹਰਾ ਕੀਤਾ। ਹੁਣ ਉਹ ਆਪਣੀ ਇਸ ਫ਼ਿਲਮ ‘‘ੳ ਅ”’ ਨਾਲ ਮੁੜ ਚਰਚਾ ‘ਚ ਹਨ। ਰੁਪਾਲੀ ਗੁਪਤਾ ਮੁਤਾਬਕ ਉਨ•ਾਂ ਦੀ ਇਹ ਫ਼ਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਨਰੇਸ਼ ਕਥੂਰੀਆ ਦੀ ਲਿਖੀ ਅਤੇ ਸਿਤਿਜ ਚੌਧਰੀ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ। ਰੁਪਾਲੀ ਮੁਤਾਬਕ ਇਹ ਫ਼ਿਲਮ ਪੰਜਾਬੀ ਸਮਾਜ ਦੀ ਅਸਲ ਕਹਾਣੀ ਹੈ।  ਕਾਨਵੈਟ ਸਕੂਲਾਂ ਦੇ ਪ੍ਰਭਾਵ ਹੇਠ ਜਿਸ ਤਰ•ਾਂ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰਨ ਲਈ ਮਜਬੂਰ ਹਨ, ਉਸ ਨਾਲ ਪੰਜਾਬੀ ਭਾਸ਼ਾ ਦਾ ਘਾਣ ਹੋ ਰਿਹਾ ਹੈ। ਇਹ ਫ਼ਿਲਮ ਇਸ ਮੁੱਦੇ ‘ਤੇ ਅਧਾਰਿਤ ਹੈ।


ਰੁਪਾਲੀ ਮੁਤਾਬਕ ਬਤੌਰ ਨਿਰਮਾਤਾ ਉਨ•ਾਂ ਦਾ ਇਹ ਸਫ਼ਰ ਬਹੁਤ ਵਧੀਆ ਚੱਲ ਰਿਹਾ ਹੈ।   ਜੇ ਉਸਦਾ ਪਰਿਵਾਰ ਖਾਸ ਤੌਰ ‘ਤੇ ਉਸ ਦੇ ਪਤੀ ਦੀਪਕ ਗੁਪਤਾ ਸਹਿਯੋਗ ਨਾ ਦਿੰਦੇ ਤਾਂ ਸ਼ਾਇਦ ਉਨ•ਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਣਾ ਸੀ। ਉਸ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਵੀ ਜ਼ਿੰਮੇਵਾਰੀ ਨਿਭਾਈ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਪਿੱਛੇ ਨਹੀਂ ਛੱਡਿਆ। ਕਿਸੇ ਔਰਤ ਲਈ ਫ਼ਿਲਮ ਨਿਰਮਾਤਾ ਹੋਣਾ ਥੋੜਾ ਮੁਸ਼ਕਲ ਜ਼ਰੂਰ ਹੁੰਦਾ ਹੈ, ਪਰ ਇਹ ਨਾਮੁਮਕਿਨ ਨਹੀਂ ਹੈ। ਰੁਪਾਲੀ ਮੁਤਾਬਕ ਇਸ  ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਖਾਸ ਕਰਕੇ ਆਪਣੀ  ਟੀਮ ਨਾਲ ਉਸਦਾ ਇਕ ਪਰਿਵਾਰਕ ਰਿਸ਼ਤਾ ਬਣ ਗਿਆ ਹੈ। ਹਰ ਫ਼ਿਲਮ ‘ਚ ਸਭ ਇਕ ਪਰਿਵਾਰ ਦੀ ਤਰ•ਾਂ ਹੀ ਕੰਮ ਕਰਦੇ ਹਨ। ਇਸ ਲਈ ਉਸ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਹੁਣ 2019 ਚ ਉਹਨਾਂ ਨੇ ਕੁਝ ਨਵੇਂ ਅਤੇ ਅਨੋਖੇ ਕਾਨਸੈਪਟ ਤੇ ਫ਼ਿਲਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਬੇਹਤਰੀਨ ਲੇਖਕ ਨਰੇਸ਼ ਕਥੂਰੀਆ ਅਤੇ ਨਿਰਦੇਸ਼ਕ ਸ਼ਿਤਿਜ ਚੌਧਰੀ ਦੇ ਨਾਲ ਸਾਂਝੇਦਾਰੀ ਦੇਖਣ ਵਾਲੀ ਹੈ। ਹਾਲ ਹੀ ਚ ਉਹਨਾਂ ਨੇ ਆਮ ਸੋਚ ਦੇ ਪਰੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ, ਜਿਸ ਵਿੱਚ ਹੁਣ ਤੱਕ ਦੇ ਸਾਰੇ ਵਿਗਿਆਨਕ ਸਿਧਾਂਤਾਂ ਨੂੰ ਚੁਣੌਤੀ ਦੇਣਗੇ।

Comments & Feedback