ਕੌਣ ਹੈ ਕਾਤਲ… ਕੌਣ ਹੈ ਕਾਤਲ… ਹਿੰਦੀ ਫ਼ਿਲਮਾਂ ਦੇ ਇਹ ਡਾਇਲਾਗ ਹੁਣ ਤੁਹਾਨੂੰ ਪੰਜਾਬੀ ਫ਼ਿਲਮ ‘ਚ ਵੀ ਸੁਣਨ ਨੂੰ ਮਿਲਣਗੇ। ਐਮੀ ਵਿਰਕ ਅੱਜ ਕੱਲ• ਜਿਸ ਫ਼ਿਲਮ ‘ਸਾਹਬ ਬਹਾਦਰ’ ਦੀ ਸ਼ੂਟਿੰਗ ਕਰ ਰਿਹਾ ਹੈ। ਉਸ ਨੂੰ ਪੰਜਾਬੀ ਦੀ ਆਪਣੇ ਕਿਸਮ ਦੀ ਪਹਿਲੀ ਮਿਸਟਰੀ ਫ਼ਿਲਮ ਕਿਹਾ ਜਾ ਸਕਦਾ ਹੈ। ‘ਵਾਈਟ ਹਿੱਲ ਪ੍ਰੋਡਕਸ਼ਨ’ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਕ ਅ੍ਰਮਿਤ ਰਾਜ ਚੱਢਾ ਹੈ। ਕਈ ਫ਼ਿਲਮਾਂ ‘ਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕੇ ਅੰਮ੍ਰਿਤ ਦੀ ਇਹ ਨਿਰਦੇਸ਼ਕ ਵਜੋਂ ਇਹ ਪਲੇਠੀ ਫ਼ਿਲਮ ਹੈ। ਇਹ ਫ਼ਿਲਮ ਇਕ ਮਿਸਟਰੀ ਫ਼ਿਲਮ ਹੈ। ਫ਼ਿਲਮ ‘ਚ ਇਕ ਕਤਲ ਹੁੰਦਾ ਹੈ, ਕਾਤਲ ਲੱਭਦਿਆਂ ਲੱਭਦਿਆਂ ਤਿੰਨ ਹੋਰ ਕਤਲਾਂ ਦਾ ਪਤਾ ਲੱਗਦਾ ਹੈ। ਗੰਭੀਰ ਕਿਸਮ ਦੀ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਕਿੰਨਾ ਕੁ ਪਸੰਦ ਆਉਂਦੀ ਹੈ, ਇਹ ਸੁਆਲ ਬਾਅਦ ਦਾ ਹੈ, ਹੁਣ ਦਾ ਸੁਆਲ ਇਹ ਹੈ ਕਿ ਬਤੌਰ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ ਇਸ ਫ਼ਿਲਮ ਨੂੰ ਕਿਸ ਢੰਗ ਨਾਲ ਫ਼ਿਲਮਾਉਂਦਾ ਹੈ ਅਤੇ ਐਮੀ ਵਿਰਕ ਆਪਣੇ ਜ਼ੋਨਰ ‘ਚ ਨਿਕਲ ਕੇ ਇਸ ਫ਼ਿਲਮ ‘ਚ ਕਿੰਨਾ ਕੁ ਢੁਕਦਾ ਹੈ। ਟ੍ਰੇਲਰ ਦੀ ਕੈਂਚੀ ਕੀ ਕੁਝ ਕਰ ਸਕਦੀ ਹੈ। ਇਹ ਵੀ ਤੁਸੀਂ ਇਸ ਫ਼ਿਲਮ ‘ਚ ਦੇਖੋਗੇ। Team Fivewood


