ਪੰਜਾਬੀ ਗਾਇਕ ਤੇ ਅਦਾਕਾਰ ਕਈ ਸਾਲਾਂ ਪਿੱਛੋਂ ਮੁੜ ਸੁਨਾਹਿਰੀ ਸਕਰੀਨ ‘ਤੇ ਨਜ਼ਰ ਆਵੇਗਾ। ਉਹ ਆਪਣੀ ਵਾਪਸੀ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਤੋਂ ਕਰ ਰਿਹਾ ਹੈ, ਜਿਸ ‘ਚ ਉਸਦਾ ਸਾਥ ਦੋ ਦੋ ਹੀਰੋਇਨਾਂ ਮੈਂਡੀ ਤੱਖਰ ਤੇ ਅੰਮ੍ਰਿਤ ਔਲਖ ਦੇ ਰਹੀਆਂ ਹਨ।
ਇਸ ਫ਼ਿਲਮ ਦੀ ਸ਼ੂਟਿੰਗ ਹਾਲ ਹੀ ‘ਚ ਮੁਕੰਮਲ ਹੋਈ ਹੈ। ਨਿਰਮਾਤਾ ਅਵਤਾਰ ਸਿੰਘ ਬੱਲ ਵੱਲੋਂ ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਕ ਐਮ ਹੁੰਦਲ ਹੈ, ਜਿਸ ਨੂੰ ਸਭ ਮਨਜਿੰਦਰ ਹੁੰਦਲ ਦੇ ਨਾਂ ਨਾਲ ਜਾਣਦੇ ਹਨ।
ਰਾਜੂ ਵਰਮਾ ਦੀ ਲਿਖੀ ਇਸ ਫ਼ਿਲਮ ‘ਚ ਯੋਗਰਾਜ ਸਿੰਘ ਤੇ ਗੱਗੂ ਗਿੱਲ ਦੀ ਜੋੜੀ ਦਾ ਕਮਾਲ ਦੇਖਣਯੋਗ ਹੋਵੇਗਾ। ਫ਼ਿਲਮ ‘ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਹੌਬੀ ਧਾਲੀਵਾਲ, ਬੀ ਐਨ ਸ਼ਰਮਾ, ਗੁਰਚੇਤ ਚਿੱਤਰਕਾਰ ਤੇ ਅਨਮੋਲ ਵਰਮਾ ਸਮੇਤ ਕਈ ਹੋਰ ਨਾਮੀਂ ਤੇ ਨਵੇਂ ਚਿਹਰੇ ਵੀ ਨਜ਼ਰ ਆਉਂਣਗੇ। ਇਸ ਫ਼ਿਲਮ ਵਿੱਚ ਪ੍ਰੀਤ ਹਰਪਾਲ ਗੱਗੂ ਗਿੱਲ ਦੇ ਛੋਟੇ ਭਰਾ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਗੁੱਗੂ ਗਿੱਲ ਇਕ ਰੱਜਿਆ ਪੁੱਜਿਆ ਤੇ ਇਲਾਕੇ ‘ਚ ਰਾਸੂਖ ਰੱਖਣ ਵਾਲਾ ਸਰਦਾਰ ਹੈ।
ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਦੀ ਦੋਸਤੀ ‘ਤੇ ਅਧਾਰਿਤ ਹਨ। ਇਹ ਦੋਵੇਂ ਜਣੇ ਕਿਸੇ ਵੇਲੇ ਗੂੜੇ ਮਿੱਤਰ ਹੁੰਦੇ ਹਨ, ਪਰ ਇਨ•ਾਂ ਦੀ ਦੋਸਤੀ ‘ਚ ਅਜਿਹੇ ਹਾਲਾਤ ਬਣਦੇ ਹਨ ਕਿ ਇਹ ਇਕ ਦੂਜੇ ਦੇ ਦੁਸ਼ਮਣ ਬਣ ਬੈਠਦੇ ਹਨ।
ਫ਼ਿਲਮ ‘ਚ ਇਹ ਵੀ ਦਿਖਾਇਆ ਗਿਆ ਹੈ ਕਿ ਧੀਆਂ ਵਾਲਿਆਂ ਦੇ ਕੱਦ ਕਦੇ ਵੀ ਛੋਟੇ ਨਹੀਂ ਹੁੰਦੇ। ਜੋ ਆਪਣੀ ਧੀਅ ਦਿੰਦਾ ਹੈ, ਉਹ ਹਮੇਸ਼ਾ ਹੀ ਉੱਚਾ ਹੁੰਦਾ ਹੈ।

ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦਾ ਸੁਮੇਲ ਇਸ ਫ਼ਿਲਮ ‘ਚ ਮੈਂਡੀ ਤੱਖਰ ਇਕ ਪੰਜਾਬੀ ਮੁਟਿਆਰ ਦੇ ਕਿਰਦਾਰ ‘ਚ ਅਤੇ ਅੰਮ੍ਰਿਤ ਔਲਖ ਹਰਿਆਣਵੀ ਕੁੜੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਕਾਮੇਡੀਅਨ ਕਰਮਜੀਤ ਅਨਮੋਲ ਇਸ ‘ਚ ਪ੍ਰੀਤ ਹਰਪਾਲ ਦੇ ਦੋਸਤ ਦਾ ਦਮਦਾਰ ਕਿਰਦਾਰ ਨਿਭਾ ਰਿਹਾ ਹੈ।
ਆਪਣੀਆਂ ਟੈਲੀਫ਼ਿਲਮਾਂ ਨਾਲ ਹਮੇਸ਼ਾ ਚਰਚਾ ‘ਚ ਰਹਿਣ ਵਾਲਾ ਕਾਮੇਡੀਅਨ ਗੁਰਚੇਤ ਚਿੱਤਰਕਾਰ ਇਸ ਫ਼ਿਲਮ ‘ਚ ਵੀ ਹਾਸਿਆਂ ਦਾ ਪਟਾਰਾ ਖੋਲ•ੇਗਾ। ਫ਼ਿਲਮ ‘ਚ ਦਰਸ਼ਕ ਪੰਜਾਬੀ ਗਾਇਕ ਨਛੱਤਰ ਗਿੱਲ ਦਾ ਸਿੱਧਾ ਅਖਾੜਾ ਵੀ ਦੇਖ ਸਕਣਗੇ। ਕਾਮੇਡੀ, ਐਕਸ਼ਨ ਅਤੇ ਰੁਮਾਂਸ ਦਾ ਸੁਮੇਲ ਇਹ ਫ਼ਿਲਮ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਦੀ ਪੇਸ਼ਕਾਰੀ ਕਰੇਗੀ।








