ਪੰਜਾਬੀ ਮਿਊਜ਼ਿਕ ਤੇ ਫ਼ਿਲਮ ਜਗਤ ਦੇ ਦੋ ਵੱਡੇ ਦਿੱਗਜ ਅਮਰਿੰਦਰ ਗਿੱਲ ਤੇ ਦਿਲਜੀਤ ਦੁਸਾਂਝ ‘ਜੋੜੀ’ ਦੇ ਰੂਪ ‘ਚ ਛੇਤੀ ਪੰਜਾਬੀ ਦਰਸ਼ਕਾਂ ਲਈ ਵੱਡਾ ਤੋਹਫਾ ਲੈ ਕੇ ਆ ਰਹੇ ਹਨ। ਦੋਵਾਂ ਦੀ ਅਗਲੀ ਫ਼ਿਲਮ ਦਾ ਨਾਂ ਹੈ ‘ਜੋੜੀ’, ਜਿਸ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰਨਗੇ। ਅੰਬਰ ਦੀ ਹੀ ਲਿਖੀ ਇਸ ਫ਼ਿਲਮ ਦੇ ਪ੍ਰੋਡਿਊਸਰ ਵੀ ਅਮਰਿੰਦਰ ਅਤੇ ਦਿਲਜੀਤ ਦੁਸਾਂਝ ਖੁਦ ਹਨ। ਕਾਰਜ ਗਿੱਲ ਵੀ ਇਸ ਫ਼ਿਲਮ ਦੇ ਨਿਰਮਾਤਾ ਹਨ। ਗੁਰਪ੍ਰੀਤ ਸਿੰਘ ਪਲਹੇੜੀ ਵੱਲੋਂ ਡਿਜਾਈਜ਼ ਕੀਤੇ ਜਾ ਰਹੇ ਇਸ ਪ੍ਰਾਜੈਕਟ ਜ਼ਰੀਏ ਦਿਲਜੀਤ ਦੁਸਾਂਝ ਆਪਣੇ ਪ੍ਰੋਡਕਸ਼ਨ ਹਾਊਸ ‘ਦੁਸਾਂਝਾਵਾਲਾ ਪ੍ਰੋਡਕਸ਼ਨਸ’ ਦੀ ਸ਼ੁਰੂਆਤ ਵੀ ਕਰਨ ਜਾ ਰਹੇ ਹਨ। ਨਿਰਮਾਤਾ ਅਮਰਿੰਦਰ ਗਿੱਲ, ਦਿਲਜੀਤ ਦੁਸਾਂਝ ਤੇ ਕਾਰਜ ਗਿੱਲ ਦੀ ਇਹ ਫ਼ਿਲਮ ‘ਰਿਦਮ ਬੁਆਏਜ’ ਅਤੇ ‘ਦੁਸਾਂਝਾਵਾਲਾ ਪ੍ਰੋਡਕਸ਼ਨਸ’ ਦੀ ਪੇਸ਼ਕਸ਼ ਹੋਵੇਗੀ। 
ਦੱਸ ਦਈਏ ਕਿ ਪੰਜਾਬੀ ਸਿਨੇਮੇ ਦੇ ਇਹ ਦੋਵੇਂ ਦਿੱਗਜ ਅਦਾਕਾਰ ਨਿਰਦੇਸ਼ਕ ਧੀਰਜ ਰਤਨ ਦੀ ਫ਼ਿਲਮ ‘ਸਾਡੀ ਲਵ ਸਟੋਰੀ’ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ। ਇਨ•ਾਂ ਦੋਵਾਂ ਨੂੰ ਮੁੜ ਤੋਂ ਪਰਦੇ ‘ਤੇ ਇੱਕਠੇ ਦੇਖਣਾ ਪੰਜਾਬੀ ਦਰਸ਼ਕਾਂ ਲਈ ਬੇਹੱਦ ਰੁਮਾਂਚਿਤ ਹੋਵੇਗਾ।
ਦੋ ਵੱਡੇ ਦਿੱਗਜਾਂ ਦਾ ਇਕ ਦੂਜੇ ਨਾਲ ਹੱਥ ਮਿਲਾਉਣਾ ਪੰਜਾਬੀ ਫ਼ਿਲਮ ਇੰਡਸਟਰੀ ਲਈ ਵੀ ਕਈ ਪੱਖਾਂ ਤੋਂ ਲਾਹੇਵੰਦ ਸਾਬਤ ਹੋ ਸਕਦਾ ਹੈ। ਅਮਰਿੰਦਰ ਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਇਕ ਕੁੜੀ ਪੰਜਾਬ ਦੀ’ ਤੋਂ ਕੀਤੀ ਸੀ।ਜਦਕਿ ਦਿਲਜੀਤ ਦਾ ਫ਼ਿਲਮੀ ਕਰੀਅਰ ਪੰਜਾਬੀ ਫ਼ਿਲਮ ‘ਦਾ ਲਾਈਨ ਆਫ਼ ਪੰਜਾਬ’ ਤੋਂ ਸ਼ੁਰੂ ਹੋਇਆ ਸੀ। ਦੋਵੇਂ ਜਣੇ ਇਸ ਵੇਲੇ ਸਮੁੱਚੀ ਦੁਨੀਆਂ ‘ਚ ਵੱਸਦੇ ਪੰਜਾਬੀਆਂ ਦੇ ਚਹੇਤੇ ਗਾਇਕ ਤੇ ਅਦਾਕਾਰ ਹਨ।




