fbpx

ਇਹਾਨਾ ਢਿੱਲੋਂ ਨੇ ਚੰਡੀਗੜ• ‘ਚ ਖੋਲਿਆ ‘ਆਰਟ ਗਲੇਮ’ ਸਟੂਡੀਓ

Posted on February 4th, 2019 in News

ਬਾਲੀਵੁੱਡ ਦੀ ਤਰ•ਾਂ ਹੁਣ ਪੰਜਾਬੀ ਫ਼ਿਲਮੀ ਸਿਤਾਰੇ ਵੀ ਐਕਟਿੰਗ ਦੇ ਨਾਲ ਨਾਲ ਬਿਜ਼ਨਸ ‘ਚ ਕੁੱਦਣ ਲੱਗੇ ਹਨ। ਪੰਜਾਬੀ ਦੇ ਕਈ ਨਾਮੀਂ ਸਿਤਾਰੇ ਪਹਿਲਾਂ ਹੀ ਵੱਖ ਵੱਖ ਤਰ੍ਰਾਂ ਦਾ ਬਿਜ਼ਨਸ ਚਲਾ ਰਹੇ ਹਨ। ਇਨ•ਾਂ ਸਿਤਾਰਿਆਂ ‘ਚ ਹੁਣ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਇਹਾਨਾ ਢਿੱਲੋਂ ਵੀ ਸ਼ਾਮਲ ਹੋ ਗਈ ਹੈ। ਇਹਾਨਾ ਢਿੱਲੋਂ ਨੇ ਚੰਡੀਗੜ• ਦੇ ਸੈਕਟਰ  35 ਵਿਖੇ ਆਪਣਾ ‘ਆਰਟ ਗਲੇਮ’ ਸਟੂਡੀਓ ਸ਼ੁਰੂ ਕੀਤਾ ਹੈ। ਇਸ ਸਟੂਡੀਓ ਦੀ ਨਾਮਵਰ ਐਂਕਰ, ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਨੇ ਕੀਤੀ।


ਇਸ ਮੌਕੇ ਇਹਾਨਾ ਢਿੱਲੋਂ ਨੇ ਦੱਸਿਆ ਕਿ ਇਸ ‘ਆਰਟ ਗਲੇਮ ਸਟੂਡੀਓ’ ਵਿੱਚ ਨੇਲ ਆਰਟਸ, ਨੇਲ ਐਕਸਟੈਨਸ਼ਨ, ਮੈਨੀਕਿਉਰ, ਪੈਡੀਕਿਉਰ, ਲੈਸ਼ਸ਼ ਤੇ ਟੈਟੂਸ ਨਾਲ ਸਬੰਧਿਤ ਸਰਵਿਸਸ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਟੂਡੀਓ ਉਸਨੇ ਆਪਣੀ ਭੈਣ ਕਿਰਨ ਢਿੱਲੋਂ ਅਤੇ ਸ਼ਾਲਨੀ ਸ਼ਰਮਾ  ਨਾਲ ਮਿਲ ਕੇ ਇਹ ਸਟੂਡੀਓ ਖੋਲਿਆ ਹੈ। ਇਸ ਸਟੂਡੀਓ ਤੋਂ ਬਾਅਦ ਉਹ ਛੇਤੀ ਹੀ ਪੰਜਾਬ ਦੇ ਹੋਰ ਵੱਖ ਵੱਖ ਸ਼ਹਿਰਾਂ ‘ਚ ਇਸ ਤਰ•ਾਂ ਦੇ ਸਟੂਡੀਓਜ਼ ਖੋਲ•ਣਗੀਆਂ। ਉਨ•ਾਂ ਮੁਤਾਬਕ ਚੰਡੀਗੜ• ਅਤੇ ਪੰਜਾਬ ਵੀ ਹੁਣ ਦੇਸ਼ ਦੇ ਵੱਡੇ ਸ਼ਹਿਰਾਂ ਵਾਂਗ ਅਡਵਾਂਸ ਹੋ ਗਿਆ ਹੈ, ਅਜਿਹੇ ‘ਚ ਇਥੇ ਅਜਿਹੇ ਸਟੂਡੀਓਜ ਦੀ ਲੋੜ ਵੀ ਸੀ। ਉਨ•ਾਂ ਕਿਹਾ ਕਿ ਇਸ ਬਿਜ਼ਨਸ ਤੋਂ ਹੋਣ ਵਾਲੀ ਕਮਾਈ ਦਾ ਕੁਝ ਹਿੱਸਾ ਉਹ ਸਮਾਜਿਕ ਲੋੜਾਂ ਲਈ ਵੀ ਵਰਤਣਗੇ, ਜਿਸ ਦੀ ਸ਼ੁਰੂਆਤ ‘ਚ ਉਹ ਸਭ ਤੋਂ ਪਹਿਲਾਂ  ਅਪਾਹਿਜ ਬੱਚਿਆਂ ਦੀ ਮੱਦਦ ਲਈ  ਅੱਗੇ ਆਉਣਗੇ।


ਇਸ ਮੌਕੇ ਉੱਚੇਚੇ ਤੌਰ ‘ਤੇ ਪੁੱਜੇ ਸਤਿੰਦਰ ਸੱਤੀ ਨੇ ਇਹਾਨਾ ਢਿੱਲੋਂ ਅਤੇ ਉਨ•ਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਫ਼ਿਲਮੀ ਦੁਨੀਆਂ ‘ਚ ਬੇਹੱਦ ਵਿਅਸਥ ਹੋਣ ਦੇ ਬਾਵਜੂਦ ਵੀ ਇਹਾਨਾ ਢਿੱਲੋਂ ਨੇ ਇਸ ਬਿਜਨਸ ਲਈ ਵਕਤ ਕੱਢਿਆ ਹੈ, ਇਹ ਸ਼ਲਾਘਾਯੋਗ ਕਦਮ ਹੈ। ਉਸ ਦੀ ਇਸ ਪਹਿਲ ਕਦਮੀ ਨਾਲ ਹੋਰ ਐਕਟਰਸ ਨੂੰ ਵੀ ਪ੍ਰੇਰਨਾ ਮਿਲੇਗੀ। ਉਨ•ਾਂ ਕਿਹਾ ਕਿ ਇਹ ਆਤਮ ਵਿਸ਼ਵਾਸ਼ ਹਰ ਐਕਟਰਸ ਵਿੱਚ ਹੋਣਾ ਚਾਹੀਦਾ ਹੈ। ਸਤਿੰਦਰ ਸੱਤੀ ਕਈ ਸਾਲਾਂ ਤੋਂ ਮਨੋਰੰਜਨ ਜਗਤ ਦੇ ਨਾਲ ਨਾਲ ਹੋਰ ਖ਼ੇਤਰਾਂ ‘ਚ ਵੀ ਸਰਗਰਮ ਹੈ। ਉਨ•ਾਂ ਮੁਤਾਬਕ ਇਕ ਮਰਦ ਵਾਂਗ ਔਰਤ ਵੀ ਦਿਨ ਰਾਤ ਦੀ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕਰ ਸਕਦੀ ਹੈ। ਇਸ ਮੌਕੇ ਹਾਜ਼ਰ ਕਿਰਨ ਢਿੱਲੋਂ ਅਤੇ ਸ਼ਾਲਨੀ ਸ਼ਰਮਾ ਮੁਤਾਬਕ ਉਹ ਇਸ ਸਟੂਡੀਓ ਨੂੰ ਚੰਡੀਗੜ• ਦੇ ਹਰ ਵਾਸੀ ਦੀ ਪਹਿਲੀ ਪਸੰਦ ਬਣਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਉਨ•ਾਂ ਦਾ ਇਹ ਸਟੂਡੀਓ ਆਮ ਸਟੂਡੀਓਜ ਨਾਲੋਂ ਹਰ ਪੱਖ ਤੋਂ ਵੱਖਰਾ ਹੋਵੇਗਾ, ਜਿਸ ਦਾ ਅੰਦਾਜ਼ਾ ਇਥੇ ਆਉਣ ਵਾਲਾ ਕੋਈ ਵੀ ਵਿਅਕਤੀ ਪਹਿਲੀ ਨਜ਼ਰ ‘ਚ ਹੀ ਲਗਾ ਸਕਦਾ ਹੈ।

Comments & Feedback