in

ਨੀਰੂ ਬਾਜਵਾ ਕਹਿੰਦੀ ‘ਮੁੰਡਾ ਹੀ ਚਾਹੀਦੈ’

ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ ਉਸ ਨੂੰ ਮੁੰਡਾ ਹੀ ਚਾਹੀਦਾ ਹੈ। ਦਰਅਸਲ ਇਹ ਉਸਦੀ ਅਗਲੀ ਫ਼ਿਲਮ ਦਾ ਟਾਈਟਲ ਹੈ। ਨੀਰੂ ਨੇ ਆਪਣੀ ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਉਸ ਦੇ ਨਿੱਜੀ ਪ੍ਰੋਡਕਸ਼ਨ ਹਾਊਸ ‘ਨੀਰੂ ਬਾਜਵਾ ਇੰਟਰਟੇਨਮੈਂਟ’ ਦੀ ਅਗਲੀ ਫ਼ਿਲਮ ਹੋਵੇਗੀ ‘ਮੁੰਡਾ ਹੀ ਚਾਹੀਦੈ’। ਇਸ ਫ਼ਿਲਮ ਦਾ ਰਾਈਟਰ ਅਤੇ ਡਾਇਰੈਕਟਰ ਕੌਣ ਹੋਵੇਗਾ? ਇਸ ਬਾਰੇ ਅਜੇ ਉਸ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ। ਅੱਜ ਕੱਲ• ਆਪਣੀ ਫਿਲਮ ‘À ਅ’ ਨੂੰ ਲੈ ਕੇ ਚਰਚਾ ‘ਚ ਨੀਰੂ ਬਾਜਵਾ ਦੇ ਨਿੱਜੀ ਪ੍ਰੋਡਕਸ਼ਨ ਹਾਊਸ ਦੀ ਇਹ ਤੀਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਸ ਨੇ ‘ਚੰਨੋ ਕਮਲੀ ਯਾਰ ਦੀ’ ਅਤੇ ‘ਸਰਘੀ’ ਫ਼ਿਲਮ ਦਾ ਨਿਰਮਾਣ ਕੀਤਾ ਸੀ। ‘ਸਰਘੀ’ ਫ਼ਿਲਮ ਜ਼ਰੀਏ ਉਸ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਬਤੌਰ ਹੀਰੋਇਨ ਪੰਜਾਬੀ ਫਿਲਮ ਇੰਡਸਟਰੀ ‘ਚ ਉਤਾਰਿਆ ਸੀ। ਇਸੇ ਸਾਲ ਰਿਲੀਜ਼ ਹੋਣ ਵਾਲੀ ਨੀਰੂ ਦੀ ਇਸ ਫਿਲਮ ਨੂੰ ਮੁਨੀਸ਼ ਸਾਹਨੀ ਵੱਲੋਂ ‘ਓਮ ਜੀ ਗੁਰੱਪ’ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

15 ਲੱਖ ਲੈ ਕੇ ਆ ਰਿਹੈ ਨਿਰਦੇਸ਼ਕ ਮਨਪ੍ਰੀਤ ਬਰਾੜ

ਪੰਜਾਬੀ ਸਿਨੇਮੇ ‘ਚ ਤਾਜ਼ਗੀ ਭਰੇਗੀ ਪੰਜਾਬੀ ਫ਼ਿਲਮ ‘ਕਾਲਾ ਸ਼ਾਹ ਕਾਲਾ’, 14 ਫਰਵਰੀ ਨੂੰ ਹੋਵੇਗੀ ਰਿਲੀਜ਼