fbpx

ਰਾਕੇਸ਼ ਮਹਿਤਾ ਦੀ ‘ਯਾਰਾ ਵੇ’ ਕਰਵਾਏਗੀ ਅਤੀਤ ਦਾ ਸਫ਼ਰ

Posted on February 8th, 2019 in News

ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਨਵੀਂ ਫ਼ਿਲਮ ‘ਯਾਰਾ ਵੇ’ ਦਰਸ਼ਕਾਂ ਨੂੰ ਤਿੰਨ ਦੋਸਤਾਂ ਦੀ ਖੂਬਸੂਰਤ ਕਹਾਣੀ ਦੇ ਨਾਲ ਨਾਲ ਅਤੀਤ ਦਾ ਸਫ਼ਰ ਵੀ ਕਰਵਾਏਗੀ। 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। ‘ਗੋਰਡਨ ਬ੍ਰਿਜ਼ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣੀ ਨਿਰਮਾਤਾ ਬੱਲੀ ਸਿੰਘ ਕੱਕੜ ਦੀ ਇਹ ਫ਼ਿਲਮ ਅਣਭੋਲ ਉਮਰ ‘ਚ ਸ਼ੁਰੂ ਹੋਈ ਦੋਸਤੀ ‘ਤੇ ਅਧਾਰਿਤ ਹੈ। ਇਹ ਫ਼ਿਲਮ ਪਿਆਰ ਦੇ ਉਹਨਾਂ ਰਿਸ਼ਤਿਆਂ ਨਾਤਿਆਂ ਨੂੰ ਵੀ ਦਰਸ਼ਾਏਗੀ ਜੋ ਹਰ ਬੰਦੇ ਦੀ ਜ਼ਿੰਦਗੀ ‘ਚ ਅਹਿਮ ਹੁੰਦੇ ਹਨ। ਰੁਮਾਂਸ, ਡਰਾਮਾ ਅਤੇ ਕਾਮੇਡੀ ਦਾ ਸੁਮੇਲ ਇਹ ਫ਼ਿਲਮ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ।

ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਮੁਤਾਬਕ ਜਦੋਂ ਉਸ ਨੇ ਇਹ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਉਨ•ਾਂ ਉਦੋਂ ਹੀ ਸੋਚ ਲਿਆ ਸੀ ਕਿ ਉਹ ਇਸ ਫ਼ਿਲਮ ਨੂੰ ਸੱਚਾਈ ਦੇ ਨੇੜੇ ਰੱਖਣਗੇ। ਪੀਰੀਅਡ ਫ਼ਿਲਮ ਹੋਣ ਕਾਰਨ ਇਸ ਦੇ ਹਰ ਪਹਿਲੂ ‘ਤੇ ਬੇਹੱਦ ਖਿਆਲ ਰੱਖਿਆ ਗਿਆ ਹੈ। ਇਸ ਫ਼ਿਲਮ ਵਿੱਚ 1940 ਦੇ ਦੌਰ ਨੂੰ ਦਿਖਾਉੁਣ ਲਈ ਬਕਾਇਦਾ ਤੌਰ ‘ਤੇ ਇਕ ਪੂਰੇ ਪਿੰਡ ਦਾ ਸੈੱਟ ਤਿਆਰ ਕੀਤਾ ਗਿਆ ਸੀ। ਇਸ ਪਿੰਡ ਨੂੰ ਬਣਾਉਣ ਲਈ ਲੱਖਾਂ ਰੁਪਏ, ਸੈਕੜੇ ਲੋਕਾਂ ਦੀ ਮਿਹਨਤ ਅਤੇ 2 ਮਹੀਨੇ ਦਾ ਸਮਾਂ ਲੱਗਿਆ। ਇਹ ਫ਼ਿਲਮ ਪੰਜਾਬੀ ਦਰਸ਼ਕਾਂ ਲਈ ਇਕ ਖੂਬਸੂਰਤ ਤੇ ਇਮੋਸ਼ਨਲ ਫ਼ਿਲਮ ਹੋਵੇਗੀ, ਜੋ ਉਨ•ਾਂ ਦੇ ਦਿਲਾਂ ‘ਚ ਦੋਸਤੀ ਦੀ ਅਹਿਮੀਅਤ ਨੂੰ ਹੋਰ ਪੱਕਾ ਕਰੇਗੀ। ਬਤੌਰ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਇਹ ਤੀਜੀ ਫ਼ਿਲਮ ਹੋਵੇਗੀ, ਇਸ ਤੋਂ ਪਹਿਲਾਂ ਉਹ ਵਾਪਸੀ ਅਤੇ ਰੰਗ ਪੰਜਾਬ ਵਰਗੀਆਂ ਫ਼ਿਲਮਾਂ ਪੰਜਾਬੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Comments & Feedback