fbpx

ਪੰਜਾਬੀ ਫ਼ਿਲਮ ‘ਜਮਰੌਦ’ 11 ਅਕਤੂਬਰ ਨੂੰ ਹੋਵੇਗੀ ਰਿਲੀਜ਼

Posted on February 8th, 2019 in Fivewood Special

ਜਮਰੌਦ ਦਾ ਕਿਲ•ਾ ਸਭ ਤੋਂ ਮਜ਼ਬੂਤ ਤੇ ਸੁਰੱਖਿਅਤ ਕਿਲ•ਾ ਮੰਨਿਆ ਜਾਂਦਾ ਹੈ। ਇਸ ਨੂੰ ਜਿੱਤਣਾ ਕਦੇ ਵੀ ਆਸਾਨ ਨਹੀਂ ਰਿਹਾ। ਇਸ ਕਿਲ•ੇ ਨੂੰ ਸਿਰਫ਼ ਬਹਾਦਰ ਜਰਨੈਲ ਹਰੀ ਸਿੰਘ ਨਲੂਆ ਹੀ ਸਰ ਕਰ ਸਕਿਆ ਹੈ। ਹਰ ਬੰਦੇ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਹਾਲਾਤ ਆਉਂਦੇ ਹਨ, ਜਿਨ•ਾਂ ਨਾਲ ਨਜਿੱਠਣਾ ਜਾਂ ਕਾਬੂ ਪਾਉਣਾ ਜਮਰੌਦ ਦਾ ਕਿਲ•ਾ ਜਿੱਤਣ ਵਾਂਗ ਸੌਖਾ ਨਹੀਂ ਹੁੰਦਾ। ਇਨਸਾਨ ਦੀ ਜ਼ਿੰਦਗੀ ਦੇ ਕਿਸੇ ਬਹੁਤ ਔਖੇ ਪੜਾਅ ਦਾ ਦਲੇਰੀ ਨਾਲ ਸਾਹਮਣਾ ਕੀਤੇ ਜਾਣ ਵੇਲੇ ‘ਜਮਰੌਦ ਦੇ ਕਿਲ•ੇ’ ਨੂੰ ਉਸ ਇਨਸਾਨ ਦੀ ਅੰਦਰੂਨੀ ਮਜ਼ਬੂਤ ਮਾਨਸਿਕਤਾ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਨਿਰਦੇਸ਼ਕ ਨਵਤੇਜ ਸੰਧੂ ਦੀ ਇਹ ਫ਼ਿਲਮ ‘ਜਮਰੌਦ’ ਕੁਝ ਇਸ ਤਰ•ਾਂ ਦੀ ਹੀ ਕਹਾਣੀ ਹੈ। ਨਾਮਵਰ ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ’ ‘ਤੇ ਅਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ ਜਦਕਿ ਦੂਜੇ ਪੜਾਅ ਦੀ ਸ਼ੂਟਿੰਗ ਛੇਤੀ ਕੈਨੇਡਾ ‘ਚ ਸ਼ੁਰੂ ਹੋ ਰਹੀ ਹੈ।

‘ਅਜਬ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਬੌਬੀ ਸੱਚਦੇਵਾ ਦੀ ਇਸ ਫ਼ਿਲਮ ‘ਚ ਸਰਦਾਰ ਸੋਹੀ ਅਤੇ ਕੁਲਜਿੰਦਰ ਸਿੱਧੂ ਮੁੱਖ ਭੂਮਿਕਾ ‘ਚ ਹਨ। ਫ਼ਿਲਮ ‘ਚ ਅਸ਼ੀਸ਼ ਦੁੱਗਲ, ਜਤਿੰਦਰ ਕੌਰ, ਹਰਵਿੰਦਰ ਕੌਰ ਬਬਲੀ, ਕੁਲ ਸਿੱਧੂ, ਜੋਤ ਗਰੇਵਾਲ, ਸੰਜੀਵ ਅੱਤਰੀ, ਜੋਤ ਅਰੋੜਾ ਅਤੇ ਗੁਰਿੰਦਰ ਮਕਨਾ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਂਣਗੇ।
11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਾਈਟਲ ਭਾਵੇ ਇਸ ਦੇ ਇਤਿਹਾਸਕ ਜਾਂ ਧਾਰਮਿਕ ਹੋਣ ਦਾ ਇਸ਼ਾਰਾ ਕਰਦਾ ਹੈ, ਪਰ ਇਹ ਫ਼ਿਲਮ ਪੰਜਾਬ ਦੇ ਅਹਿਮ ਮੁੱਦੇ ਨਾਲ ਜੁੜੀ ਨਿਰੋਲ ਰੂਪ ‘ਚ ਕਮਰਸ਼ੀਅਲ ਫ਼ਿਲਮ ਹੈ। ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਦੇਣ ਜਾ ਰਹੀ ਇਹ ਫ਼ਿਲਮ ਪੰਜਾਬ ਦੇ 90 ਦੇ ਦਹਾਕੇ ਦੀ ਪੇਸ਼ਕਾਰੀ ਕਰਦੀ ਹੈ। ਇਹ ਉਸ ਦੌਰ ਦੀ ਕਹਾਣੀ ਹੈ ਜਦੋਂ ਪੰਜਾਬ ‘ਚ ਅੱਤਵਾਦ ਦਾ ਕਹਿਰ ਆਖਰੀ ਪੜ•ਾਅ ‘ਤੇ ਸੀ। ਉਸ ਵੇਲੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਅੱਤਵਾਦ ਤੋਂ ਡਰਦਿਆਂ ਆਪਣੇ ਮੁੰਡੇ, ਕੁੜੀਆਂ ਨੂੰ ਬਾਹਰਲੇ ਮੁਲਕਾਂ ‘ਚ ਭੇਜਣਾ ਸ਼ੁਰੂ ਕੀਤਾ ਸੀ। ਇਹ ਫ਼ਿਲਮ ਉਸ ਦੌਰ ਦੀ ਕਹਾਣੀ ਹੈ। ਇਕ ਬਾਪ ਅਤੇ ਬੇਟੇ ਦੀ ਜ਼ਿੰਦਗੀ ਦੁਆਲੇ ਬਣੀ ਇਹ ਕਹਾਣੀ ਪਰਵਾਸ ਦੇ ਦਰਦ, ਪਰਵਾਸ ਕਰੇ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਦੀ ਹੋਣੀ ਅਤੇ ਸਮਾਜਿਕ ਸਥਿਤੀ ਦੀ ਪੇਸ਼ਕਾਰੀ ਕਰਦੀ ਹੈ। ਇਸ ਫ਼ਿਲਮ ‘ਚ ਅਦਾਕਾਰ ਕੁਲਜਿੰਦਰ ਸਿੱਧੂ ਪਹਿਲੀ ਵਾਰ ਲੀਕ ਤੋਂ ਹਟਵੀਂ ਅਤੇ ਦਮਦਾਰ ਭੂਮਿਕਾ ‘ਚ ਨਜ਼ਰ ਆਵੇਗਾ। ਉਹ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਉਸ ਦੇ ਪਿਤਾ ਦੇ ਰੋਲ ‘ਚ ਦਿੱਗਜ ਅਦਾਕਾਰ ਸਰਦਾਰ ਸੋਹੀ ਨਜ਼ਰ ਆਉਂਣਗੇ। ਇਹ ਫ਼ਿਲਮ ਉਨ•ਾਂ ਦੀ ਅਦਾਕਾਰੀ ਦੀ ਨਵੀਂ ਮਿਸਾਲ ਪੈਦਾ ਕਰੇਗੀ।

ਪੰਜਾਬ ਅਤੇ ਕੈਨੇਡਾ ‘ਚ ਫ਼ਿਲਮਾਈ ਜਾਣ ਵਾਲੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫਰ ਪਰਮਿੰਦਰ ਸਿੰਘ ਹਨ। ਫ਼ਿਲਮ ਦੀ ਐਸੋਸੀਏਟ ਨਿਰਦੇਸ਼ਕ ਜੱਸੀ ਸੰਘਾ ਹੈ। ਇਸ ਫ਼ਿਲਮ ਦੀ ਕਹਾਣੀ ਹੀ ਖੂਬਸੂਰਤ ਨਹੀਂ ਹੋਵੇਗੀ ਬਲਕਿ ਸੰਗੀਤ ਵੀ ਮੰਤਰ ਮੁਗਧ ਕਰਨ ਵਾਲਾ ਹੋਵੇਗਾ। ਫ਼ਿਲਮ ਦੇ ਗੀਤ ਬਾਬੂ ਸਿੰਘ ਮਾਨ, ਅਮਰਦੀਪ ਸਿੰਘ ਗਿੱਲ ਅਤੇ ਰਾਜ ਸੰਧੂ ਵੱਲੋਂ ਲਿਖੇ ਗਏ ਹਨ। ਗੁਰਮੀਤ ਸਿੰਘ ਵੱਲੋ ਤਿਆਰ ਕੀਤੇ ਜਾ ਰਹੇ ਸੰਗੀਤ ‘ਚ ਪੰਜਾਬ ਦੇ ਨਾਮਵਰ ਗਾਇਕ ਇਨ•ਾਂ ਗੀਤਾਂ ਨੂੰ ਆਪਣੀ ਆਵਾਜ਼ ਦੇਣਗੇ। ਕਾਮੇਡੀ, ਵਿਆਹਾਂ ਅਤੇ ਅਜਿਹੇ ਵੀ ਘਸ ਚੁੱਕੇ ਵਿਸ਼ਿਆਂ ‘ਤੇ ਬਣ ਰਹੀਆਂ ਫ਼ਿਲਮਾਂ ਦੇ ਦੌਰ ‘ਚ ਇਹ ਫ਼ਿਲਮ ਲਾਜ਼ਮੀ ਤੌਰ ‘ਤੇ ਇਕ ਵੱਖਰੀ ਲੀਹ ਪਾਉਣ ਦੇ ਨਾਲ ਨਾਲ ਪੰਜਾਬੀ ਸਿਨੇਮੇ ਦਾ ਕੱਦ ਕੌਮਾਂਤਰੀ ਪੱਧਰ ‘ਤੇ ਹੋਰ ਵੀ ਉੱਚਾ ਚੁੱਕਣ ‘ਚ ਅਹਿਮ ਭੂਮਿਕਾ ਨਿਭਾਵੇਗੀ।

Comments & Feedback