fbpx

ਬੀਨੂੰ ਢਿੱਲੋਂ ਦੀ ਜ਼ਿੰਦਗੀ ਲਈ ਕਿਉਂ ਹੈ ਸਭ ਤੋਂ ਮਹੱਤਵਪੂਰਨ ‘ਕਾਲਾ ਸ਼ਾਹ ਕਾਲਾ’

Posted on February 11th, 2019 in Article

ਇਸ ਵੀਰਵਾਰ, ਯਾਨੀ 14 ਫਰਵਰੀ ਨੂੰ ਬੀਨੂੰ ਢਿੱਲੋਂ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਬੀਨੂੰ ਢਿੱਲੋਂ ਨਾਲ ਸਰਗੁਣ ਮਹਿਤਾ ਹੀਰੋਇਨ ਵਜੋਂ ਨਜ਼ਰ ਆ ਰਹੀ ਹੈ। ਦੋਵਾਂ ਦੀ ਜੋੜੀ ਦੀ ਇਹ ਪਹਿਲੀ ਫਿਲਮ ਹੈ। ਇਸ ਫਿਲਮ ਨੂੰ ਲੈ ਕੇ ਬੀਨੂੰ ਅਤੇ ਸਰਗੁਣ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਇਸ ਦੇ ਪ੍ਰਚਾਰ ‘ਚ ਰੁੱਝੇ ਹੋਏ ਹਨ। ਦੋਵਾਂ ਦੀ ਜ਼ਿੰਦਗੀ ਲਈ ਇਹ ਫਿਲਮ ਬੇਹੱਦ ਅਹਿਮ ਹੈ। ‘ਜੀ ਸਟੂਡੀਓ’, ‘ਨਾਓਟੀ ਮੈਨ ਪ੍ਰੋਡਕਸ਼ਨਸ’, ‘ਇੰਫੈਂਟਰੀ ਪਿਕਚਰਸ’ ਅਤੇ ਡ੍ਰੀਮਇਟਆਤਾ ਇੰਟਰਨੇਮੈਂਟ’ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਅਤੇ ਲੇਖਕ ਅਮਰਜੀਤ ਸਿੰਘ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਇਸ ਫਿਲਮ ਦੀ ਕਹਾਣੀ ਬੀਨੂੰ ਢਿੱਲੋਂ ਨੇ ਕਾਫੀ ਸਮਾਂ ਪਹਿਲਾਂ ਸੁਣੀ ਸੀ। ਬੀਨੂੰ ਮੁਤਾਬਕ ਇਹ ਫਿਲਮ ਉਨ•ਾਂ ਦੀ ਜ਼ਿੰਦਗੀ ਦੀ ਸਭ ਤੋਂ ਅਹਿਮ ਫ਼ਿਲਮ ਹੈ। ਇਹ ਫਿਲਮ ਉਸਦੇ ਕਰੀਅਰ ਨੂੰ ਵੱਡਾ ਹੁਲਾਰਾ ਦੇਵੇਗੀ। ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਜਤਿੰਦਰ ਕੌਰ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਬੀ ਐਨ ਸ਼ਰਮਾ ਅਤੇ ਗੁਰਮੀਤ ਸਾਜਨ ਵਰਗੇ ਕਲਾਕਾਰਾਂ ਨਾਲ ਸਜੀ ਇਸ ਫਿਲਮ ਵਿੱਚ ਬੀਨੂੰ ਨੇ ਆਪਣੇ ਅੰਦਾਜ਼ ਨੂੰ ਬਦਲਿਆ ਹੈ।

ਇਕ ਕਾਲੇ ਰੰਗ ਦੇ ਵਿਅਕਤੀ ਅਤੇ ਇਕ ਖੂਬਸੂਰਤ ਕੁੜੀ ਦੀ ਕਹਾਣੀ ਇਸ ਫ਼ਿਲਮ ‘ਚ ਕਈ ਤਰ•ਾਂ ਦੇ ਰੰਗ ਦੇਖਣ ਨੂੰ ਮਿਲਣਗੇ। ਬੀਨੂੰ ਢਿੱਲੋਂ ਮੁਤਾਬਕ ਇਹ ਫ਼ਿਲਮ ਉਸਦੇ ਦਿਲ ਦੇ ਬੇਹੱਦ ਨੇੜੇ ਹੈ। ਫ਼ਿਲਮ ਦੀ ਕਹਾਣੀ ਅਜਿਹੀ ਹੈ ਕਿ ਹਰ ਦਰਸ਼ਕ ਦੇ ਦਿਲ ਨੂੰ ਟੁੰਬੇਗੀ। ਇਸ ਫ਼ਿਲਮ ‘ਚ ਉਹ ਕਿਸ ਤਰ•ਾਂ ਦਾ ਕਿਰਦਾਰ ਨਿਭਾ ਰਿਹਾ ਹੈ, ਇਹ ਫ਼ਿਲਮ ਦੇ ਟ੍ਰੇਲਰ ਨੇ ਦੱਸ ਹੀ ਦਿੱਤਾ ਹੈ। ਉਸ ਨੂੰ ਆਸ ਹੀ ਨਹੀਂ ਪੂਰਨ ਯਕੀਨ ਹੈ ਕਿ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਬੀਨੂੰ ਢਿੱਲੋਂ ਮੁਤਾਬਕ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਫ਼ਿਲਮ ‘ਚ ਉਸਦਾ ਕਿਰਦਾਰ ਦਰਸ਼ਕਾਂ ਨੂੰ ਹਸਾਏਗਾ ਹੀ ਨਹੀਂ ਬਲਕਿ ਕੁਦਰਤ ਵੱਲੋਂ ਹੀ ਰੰਗ ਦੇ ਕਾਲੇ ਜਾਂ ਸਾਂਵਲੇ ਲੋਕਾਂ ਦੀਆਂ ਦਿਲ ਦੀਆਂ ਭਾਵਨਾਵਾਂ ਨੂੰ ਵੀ ਖੂਬਸੂਰਤ ਤਰੀਕੇ ਨਾਲ ਪਰਦੇ ‘ਤੇ ਪੇਸ਼ ਕਰੇਗਾ।

ਉਸ ਮੁਤਾਬਕ ਇਹ ਫ਼ਿਲਮ ਇਕ ਵੱਖਰੇ ਜਿਹੇ ਜ਼ੋਨਰ ਦੀ ਅਤੇ ਜ਼ਿੰਦਗੀ ਦੇ ਨੇੜੇ ਦੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਪਹਿਲੀ ਵਾਰ ਉਹ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨਾਲ ਕੰਮ ਕਰ ਰਿਹਾ ਹੈ। ਉਨ•ਾਂ ਦੀ ਇਹ ਜੋੜੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਨਿਰਮਾਤਾ ਹਰਸਿਮਰਨ ਢਿੱਲੋਂ, ਜੀ ਐਸ ਢਿੱਲੋਂ, ਨਵਨੀਅਤ ਸਿੰਘ, ਆਂਚਲ ਕੌਸ਼ਲ, ਕਰਨ ਸੋਨੀ, ਬੀਨੂੰ ਢਿੱਲੋਂ ਅਤੇ ਸਹਿ ਨਿਰਮਾਤਾ ਲਖਵਿੰਦਰ ਸਿੰਘ, ਅਸ਼ੀਸ਼ ਸੈਣੀ ਦੀ ਇਸ ਫ਼ਿਲਮ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਬੰਟੀ ਬੈਂਸ, ਜੈਦੇਵ ਕੁਮਾਰ, ਜੱਗੀ ਸਿੰਘ, ਦਾ ਬੌਸ ਅਤੇ ਜੱਸੀ ਐਕਸ ਦੇ ਸੰਗੀਤ ‘ਚ ਸ਼ਿੰਗਾਰੇ ਫ਼ਿਲਮ ਦੇ ਗੀਤਾਂ ਨੂੰ ਰਣਜੀਤ ਬਾਵਾ, ਜੌਰਡਨ ਸੰਧੂ, ਕੁਮਾਰ ਖ਼ਾਨ, ਨਵਜੀਤ, ਸੋਨੂੰ ਕੱਕੜ ਅਤੇ ਨਵਨੀਰ ਮਾਨ ਨੇ ਆਵਾਜ਼ ਦਿੱਤੀ ਹੈ।

Comments & Feedback