fbpx

‘ਹਾਈਐਂਡ ਯਾਰੀਆਂ’ : 22 ਫਰਵਰੀ ਨੂੰ ਦੇਖਣ ਨੂੰ ਮਿਲਣਗੇ ਯਾਰੀਆਂ ਦੇ ਰੰਗ

Posted on February 11th, 2019 in Article

ਇਸ ਸਾਲ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫ਼ਿਲਮਾਂ ‘ਚ ਸ਼ੁਮਾਰ ਪੰਜਾਬੀ ਫ਼ਿਲਮ ‘ਹਾਈਐਂਡ ਯਾਰੀਆਂ’ 22 ਫ਼ਰਵਰੀ ਨੂੰ ਵਿਸ਼ਵ ਭਰ ‘ਚ ਰਿਲੀਜ਼ ਹੋਵੇਗੀ। ਨੌਟੀ ਜੱਟਸ, ਗੋਰਿਆਂ ਨੂੰ ਦਫ਼ਾ ਕਰੋ, ਬੰਬੂਕਾਟ, ਦਿਲਦਾਰੀਆਂ ਅਤੇ ਸੱਜਣ ਸਿੰਘ ਰੰਗਰੂਟ ਵਰਗੀਆਂ ਚਰਚਿਤ ਫ਼ਿਲਮਾਂ ਦੇ ਨਿਰਦੇਸ਼ਕ ਪੰਕਜ ਬਤਰਾ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਜ਼ਰੀਏ ਉਹ ਆਪਣੇ ਪ੍ਰੋਡਕਸ਼ਨ ਹਾਊਸ ‘ਪੰਕਜ ਬਤਰਾ ਫ਼ਿਲਮਸ’ ਦੀ ਸ਼ੁਰੂਆਤ ਵੀ ਕਰ ਰਹੇ ਹਨ। ‘ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ’, ‘ਪੰਕਜ ਬਤਰਾ ਫ਼ਿਲਮਸ਼’ ਅਤੇ ਸਪੀਡ ਰਿਕਾਰਡਸ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਪਹਿਲੀ ਵਾਰ ਪੰਜਾਬੀ ਦੇ ਤਿੰਨ ਵੱਡੇ ਸਟਾਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਇੱਕਠੇ ਨਜ਼ਰ ਆਉਂਣਗੇ। ਨਿਰਮਾਤਾ ਸੰਦੀਪ ਬਾਂਸਲ ਤੇ ਪੰਕਜ ਬਤਰਾ ਦੀ ਇਸ ਫ਼ਿਲਮ ਜ਼ਰੀਏ ਦੋ ਖੂਬਸੂਰਤ ਅਦਾਕਾਰਾਂ ਆਰੂਸ਼ੀ ਸ਼ਰਮਾ ਤੇ ਮੁਸ਼ਕਾਨ ਸੇਠੀ ਪੰਜਾਬੀ ਸਿਨੇਮੇ ਨਾਲ ਜੁੜਨਗੀਆਂ। ਫ਼ਿਲਮ ਅਦਾਕਾਰਾ ਨਵਨੀਤ ਕੌਰ ਢਿੱਲੋਂ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਹੈ।

ਨਿਰਦੇਸ਼ਕ ਪੰਕਜ ਬਤਰਾ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇਕ ਵੱਖਰੇ ਕਿਸਮ ਦੀ ਫ਼ਿਲਮ ਹੋਵੇਗੀ। ਆਪਣੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫ਼ਿਲਮ ‘ਚ ਵੀ ਉਸਨੇ ਕਈ ਨਵੇਂ ਤਜਰਬੇ ਕੀਤੇ ਹਨ। ਇਹ ਫ਼ਿਲਮ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਲੰਡਨ ਪੜ•ਾਈ ਕਰਨ ਗਏ ਤਿੰਨ ਨੌਜਵਾਨ ਦੀ ਕਹਾਣੀ ਹੈ। ਇਹ ਤਿੰਨੇ ਨੌਜਵਾਨ ਜੱਸੀ ਗਿੱਲ, ਨਿੰਜਾ ਅਤੇ ਰਣਜੀਤ ਬਾਵਾ ਵੱਖੋਂ ਵੱਖਰੇ ਸ਼ਹਿਰਾਂ ਅਤੇ ਸੁਸਾਇਟੀ ਅਤੇ ਧਰਮ ਨਾਲ ਸਬੰਧਿਤ ਹਨ। ਰਣਜੀਤ ਬਾਵਾ ਬਠਿੰਡੇ ਦੇ ਇਕ ਦੇਸੀ ਨੌਜਵਾਨ ਦੇ ਰੂਪ ‘ਚ ਦਿਖੇਗਾ ਜਦਕਿ ਨਿੰਜਾ ਚੰਡੀਗੜ• ਦੇ ਇਕ ਹਿੰਦੂ ਪਰਿਵਾਰ ਦਾ ਮੁੰਡਾ ਹੈ। ਜੱਸੀ ਗਿੱਲ ਅੰਮ੍ਰਿਤਸਰ ਦਾ ਇਕ ਰੰਗੀਨ ਮਜਾਜ ਅਮੀਰ ਪਰਿਵਾਰ ਦਾ ਮੁੰਡਾ ਹੈ। ਪੜ•ਾਈ ਲਈ ਲੰਡਨ ਆਏ ਇਹ ਤਿੰਨੇ ਨੌਜਵਾਨ ਜਦੋਂ ਇੱਕਠੇ ਹੁੰਦੇ ਹਨ ਤਾਂ ਅਜਿਹਾ ਕੁਝ ਵਾਪਰਦਾ ਹੈ, ਜੋ ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜਦਾ ਹੈ। ਇਸ ਫ਼ਿਲਮ ਜ਼ਰੀਏ ਵਿਦੇਸ਼ਾਂ ‘ਚ ਪੜ•ਾਈ ਕਰ ਰਹੇ ਨੌਜਵਾਨਾਂ ਦੀਆਂ ਸਮੱਸਿਆਵਾਂ ਵੀ ਉਜਾਗਰ ਕੀਤੀਆਂ ਗਈਆਂ ਹਨ। ਗੁਰਜੀਤ ਸਿੰਘ ਦੀ ਲਿਖੀ ਇਸ ਫ਼ਿਲਮ ਦੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਗਲੋਬਰ ਪੱਧਰ ‘ਤੇ ਹੋਰ ਪਹਿਚਾਣ ਦਿਵਾਏਗੀ।

ਫ਼ਿਲਮ ਦੀ ਟੀਮ ਮੁਤਾਬਕ ਪੰਜਾਬ ਦੇ ਬਹੁਤੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਵਿਦੇਸ਼ਾਂ ‘ਚ ਇਨ•ਾਂ ਨੌਜਵਾਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਵਿਦੇਸ਼ ‘ਚ ਜਦੋਂ ਚਾਰ ਪੰਜਾਬੀ ਨੌਜਵਾਨ ਇੱਕਠੇ ਹੁੰਦੇ ਹਨ ਤਾਂ ਕਿਸ ਤਰ•ਾਂ ਦਾ ਮਹੌਲ ਬਣਦਾ ਹੈ। ਇਸ ਤਰ•ਾਂ ਦੇ ਕਈ ਸੁਆਲ ਅਕਸਰ ਆਮ ਲੋਕਾਂ ਦੇ ਜ਼ਹਿਨ ‘ਚ ਜ਼ਰੂਰ ਆਉਂਦੇ ਹਨ। ਇਹ ਫ਼ਿਲਮ ਇਸ ਤਰ•ਾਂ ਦੇ ਹੀ ਸੁਆਲਾਂ ਦੀ ਹੀ ਉਪਜ ਕਹੀ ਜਾ ਸਕਦੀ ਹੈ। ਫ਼ਿਲਮ ‘ਚ ਤਿੰਨ ਤਿੰਨ ਗਾਇਕ ਹਨ, ਇਸ ਲਈ ਸੁਭਾਵਕ ਹੈ ਫ਼ਿਲਮ ਦਾ ਮਿਊਜ਼ਿਕ ਵੀ ਵੱਡਾ ਹੋਵੇਗਾ। ਫ਼ਿਲਮ ਦਾ ਮਿਊਜ਼ਿਕ ਬੀ ਪਰੈਕ, ਗਲੋਡ ਬੁਆਏ ਤੇ ਜੈ ਦੇਵ ਕੁਮਾਰ ਨੇ ਦਿੱਤਾ ਹੈ। ਫ਼ਿਲਮ ਦੇ ਗੀਤ ਜਾਨੀ, ਵਿੰਦਰ ਨੱਥੂ ਮਾਜਰਾ ਤੇ ਨਿਰਮਾਣ ਨੇ ਲਿਖੇ ਹਨ, ਜਿਨ•ਾਂ ਨੂੰ ਆਵਾਜ਼ ਜੱਸੀ, ਨਿੰਜਾ ਤੇ ਬਾਵੇ ਤੋਂ ਇਲਾਵਾ ਪੰਜਾਬ ਦੇ ਨਾਮੀਂ ਗਾÎਇਕਾਂ ਨੇ ਦਿੱਤੀ ਹੈ। ਇਸ ਫ਼ਿਲਮ ਨੂੰ ਪੰਜਾਬੀ ਦੀਆਂ ਮਹਿੰਗੀਆਂ ਫ਼ਿਲਮਾਂ ‘ਚ ਗਿਣਿਆ ਜਾਵੇਗਾ। ਸ਼ਹਿਰੀ ਅਤੇ ਪੇਂਡੂ ਨੌਜਵਾਨਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰਦੀ ਇਹ ਫ਼ਿਲਮ ਬੇਸ਼ੱਕ ਨੌਜਵਾਨ ਪੀੜ•ੀ ਨੂੰ ਧਿਆਨ ‘ਚ ਰੱਖ ਕੇ ਬਣਾਈ ਗਈ ਹੈ ਪਰ ਫ਼ਿਲਮ ਨੂੰ ਸਮੁੱਚਾ ਪਰਿਵਾਰ ਮਾਣ ਸਕੇਗਾ।

Comments & Feedback