ਇਸ ਸਾਲ ਰਿਲੀਜ਼ ਹੋਣ ਵਾਲੀਆਂ ਚਰਚਿਤ ਫ਼ਿਲਮਾਂ ‘ਚ ਸ਼ੁਮਾਰ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਤਿਆਰ ਹੈ। ਇਹ ਫ਼ਿਲਮ 3 ਮਈ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਵੇਗੀ। ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦੀ ਅਤੇ ਰਿਸ਼ਤਿਆਂ ਦੀ ਬਾਤ ਪਾਉਂਦੀ ਇਹ ਫ਼ਿਲਮ ਅਣਖ ਅਤੇ ਜ਼ਿੱਦ ਪਿੱਛੇ ਵਿਗੜਦੇ ਰਿਸ਼ਤਿਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਅਵਤਾਰ ਸਿੰਘ ਬੱਲ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਅਤੇ ਸੰਵਾਦ ਰਾਜੂ ਵਰਮਾ ਨੇ ਲਿਖੇ ਹਨ। ਐਮ ਹੁੰਦਲ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਹ ਫ਼ਿਲਮ ਗੱਗੂ ਗਿੱਲ ਅਤੇ ਯੋਗਰਾਜ ਦੀ ਜੋੜੀ ਨੂੰ ਮੁੱਖ ਰੱਖ ਕੇ ਬਣਾਈ ਜਾ ਰਹੀ ਹੈ। ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ, ਮੈਂਡੀ ਤੱਖਰ ਅਤੇ ਅੰਮ੍ਰਿਤ ਔਲਖ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਸਰਦਾਰ ਸੋਹੀ, ਜਤਿੰਦਰ ਕੌਰ, ਹੌਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਅਨਮੋਲ ਵਰਮਾ, ਹਾਰਬੀ ਸੰਘਾ ਅਤੇ ਰੋਜ ਜੇ ਕੌਰ ਸਮੇਤ ਪੰਜਾਬੀ ਸਿਨੇਮੇ ਦੇ ਕਈ ਚਰਚਿਤ ਚਿਹਰੇ ਨਜ਼ਰ ਆਉਂਣਗੇ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਵੀ ਕਰੇਗੀ।
ਫ਼ਿਲਮ ਦੇ ਨਿਰਦੇਸ਼ਕ ਐਮ ਹੁੰਦਲ ਅਤੇ ਐਸੋਸੀਏਟ ਨਿਰਦੇਸ਼ਕ ਬਿਕਰਮ ਬੱਲ ਮੁਤਾਬਕ ਇਹ ਫ਼ਿਲਮ ਰਿਸ਼ਤਿਆਂ ਦੇ ਮੋਹ ਦੀ ਕਹਾਣੀ ਹੈ। ਫ਼ਿਲਮ ਦੀ ਕਹਾਣੀ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਦੀ ਦੋਸਤੀ ‘ਤੇ ਅਧਾਰਿਤ ਹਨ। ਇਹ ਦੋਵੇਂ ਜਣੇ ਕਿਸੇ ਵੇਲੇ ਗੂੜੇ ਮਿੱਤਰ ਹੁੰਦੇ ਹਨ, ਪਰ ਇਨ•ਾਂ ਦੀ ਦੋਸਤੀ ‘ਚ ਅਜਿਹੇ ਹਾਲਾਤ ਬਣਦੇ ਹਨ ਕਿ ਇਹ ਇਕ ਦੂਜੇ ਦੇ ਦੁਸ਼ਮਣ ਬਣ ਬੈਠਦੇ ਹਨ। ਫ਼ਿਲਮ ‘ਚ ਇਹ ਵੀ ਦਿਖਾਇਆ ਗਿਆ ਹੈ ਕਿ ਧੀਆਂ ਵਾਲਿਆਂ ਦੇ ਕੱਦ ਕਦੇ ਵੀ ਛੋਟੇ ਨਹੀਂ ਹੁੰਦੇ। ਜੋ ਆਪਣੀ ਧੀਅ ਦਿੰਦਾ ਹੈ, ਉਹ ਹਮੇਸ਼ਾ ਹੀ ਉੱਚਾ ਹੁੰਦਾ ਹੈ।
ਇਸ ਫ਼ਿਲਮ ਜ਼ਰੀਏ ਕਈ ਸਾਲਾਂ ਬਾਅਦ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਸੁਨਹਿਰੇ ਪਰਦੇ ‘ਤੇ ਢੁਕਵੀਂ ਹਾਜ਼ਰੀ ਲਗਵਾਏਗਾ। ਉਹ ਇਸ ਫ਼ਿਲਮ ‘ਚ ਗੱਗੂ ਗਿੱਲ ਦੇ ਛੋਟੇ ਭਰਾ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਗੱਗੂ ਗਿੱਲ ਅਤੇ ਉਸਦੇ ਦੋਸਤ ਯੋਗਰਾਜ ਸਿੰਘ ਵਿੱਚ ਪਏ ਦੁਸ਼ਮਣੀ ਨੂੰ ਮੁੜ ਤੋਂ ਦੋਸਤੀ ‘ਚ ਬਦਲਦਾ ਹੈ। ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦਾ ਸੁਮੇਲ ਇਸ ਫ਼ਿਲਮ ‘ਚ ਮੈਂਡੀ ਤੱਖਰ ਇਕ ਪੰਜਾਬੀ ਮੁਟਿਆਰ ਦੇ ਕਿਰਦਾਰ ‘ਚ ਅਤੇ ਅੰਮ੍ਰਿਤ ਔਲਖ ਹਰਿਆਣਵੀ ਕੁੜੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਕਾਮੇਡੀਅਨ ਕਰਮਜੀਤ ਅਨਮੋਲ ਇਸ ‘ਚ ਪ੍ਰੀਤ ਹਰਪਾਲ ਦੇ ਦੋਸਤ ਦਾ ਦਮਦਾਰ ਕਿਰਦਾਰ ਨਿਭਾ ਰਿਹਾ ਹੈ। ਆਪਣੀਆਂ ਟੈਲੀਫ਼ਿਲਮਾਂ ਨਾਲ ਹਮੇਸ਼ਾ ਚਰਚਾ ‘ਚ ਰਹਿਣ ਵਾਲਾ ਕਾਮੇਡੀਅਨ ਗੁਰਚੇਤ ਚਿੱਤਰਕਾਰ ਇਸ ਫ਼ਿਲਮ ‘ਚ ਵੀ ਹਾਸਿਆਂ ਦਾ ਪਟਾਰਾ ਖੋਲ•ੇਗਾ। ਫ਼ਿਲਮ ‘ਚ ਦਰਸ਼ਕ ਪੰਜਾਬੀ ਗਾਇਕ ਨਛੱਤਰ ਗਿੱਲ ਦਾ ਸਿੱਧਾ ਅਖਾੜਾ ਵੀ ਦੇਖ ਸਕਣਗੇ। ਕਾਮੇਡੀ, ਐਕਸ਼ਨ ਅਤੇ ਰੁਮਾਂਸ ਦਾ ਸੁਮੇਲ ਇਹ ਫ਼ਿਲਮ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਦੀ ਪੇਸ਼ਕਾਰੀ ਕਰੇਗੀ।
in Article
‘ਲੁਕਣ-ਮੀਚੀ’ ਦੀ ਡਬਿੰਗ ਹੋਈ ਸ਼ੁਰੂ, 3 ਮਈ ਨੂੰ ਰਿਲੀਜ਼ ਹੋਵੇਗੀ ਫ਼ਿਲਮ
