in

ਹਰੀਸ਼ ਵਰਮਾ ਤੇ ਵਾਮਿਕਾ ਗੱਬੀ 26 ਅਪ੍ਰੈਲ ਨੂੰ ਲੈ ਕੇ ਆ ਰਹੇ ਹਨ ‘ਨਾਢੂ ਖਾ’

ਪੰਜਾਬੀ ਸਿਨੇਮੇ ਦਾ ਦਮਦਾਰ ਅਦਾਕਾਰ ਹਰੀਸ਼ ਵਰਮਾ ਤੇ ਖੂਬਸੂਰਤ ਅਦਾਕਾਰ ਵਾਮਿਕਾ ਗੱਬੀ ਦੀ ਜੋੜੀ ਤੁਸੀਂ ਪਹਿਲੀ ਵਾਰ ਪੰਜਾਬੀ ਫ਼ਿਲਮ ‘ਨਾਢੂ ਖਾ’ ਵਿੱਚ ਦੇਖ ਸਕੋਗੇ। ਇਮਰਾਨ ਸ਼ੇਖ਼ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ 26 ਅਪ੍ਰੈਲ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਵੇਗੀ। ‘ਲਾਊਡ ਰੌਰ ਫ਼ਿਲਮਸ’ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੀ ਪੇਸ਼ਕਸ਼ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਅਤੇ ਰਾਕੇਸ਼ ਦਹੀਆ ਦੀ ਇਸ ਫ਼ਿਲਮ ਦੀ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ। ਹਰੀਸ਼ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਗੁਰਚੇਤ ਚਿੱਤਰਕਾਰ, ਪ੍ਰਕਾਸ਼ ਗਾਧੂ, ਬਨਿੰਦਰ ਬਨੀ, ਸਿਮਰਨ ਢੀਂਡਸਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ, ਸਤਿੰਦਰ ਕੌਰ, ਮਾਸਟਰ ਅੰਸ਼, ਬੌਬ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ ਬੁੱਲਟ, ਬਲਬੀਰ ਬੋਪਾਰਾਏ, ਰਾਜ ਜੋਸ਼ੀ, ਸਿੰਘ ਬੇਲੀ, ਮਿੰਟੂ ਜੱਟ ਅਤੇ ਮਲਕੀਤ ਰੌਣੀ ਵਰਗੇ ਕਲਾਕਾਰਾਂ ਨਾਲ ਸਜੀ ਇਹ ਫ਼ਿਲਮ ਪੰਜਾਬੀ ਸਿਨੇਮੇ ਦੀ ਫ਼ੁਲਵਾੜੀ ‘ਚ ਇਕ ਵੱਖਰੀ ਰੌਣਕ ਲੈ ਕੇ ਆਵੇਗੀ।

ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਹ ਫ਼ਿਲਮ ਦਰਸ਼ਕਾਂ ਨੂੰ 1940 ਦੇ ਦਹਾਕੇ ਦੇ ਦਰਸ਼ਕ ਕਰਵਾਏਗੀ। ਘਿਸੇ ਪਿਟੇ ਫਾਰਮੂਲਿਆਂ ਤੋਂ ਹਟਕੇ ਸੱਜਰੀ ਸਵੇਰ ਵਾਂਗ ਇਕ ਨਵੇਂ ਵਿਸ਼ੇ ‘ਤੇ ਬਣੀ ਇਸ ਫ਼ਿਲਮ ‘ਚ ਦਰਸ਼ਕ ਆਪਣੇ ਚਹੇਤੇ ਅਦਾਕਾਰ ਹਰੀਸ਼ ਵਰਮਾ ਉਰਫ ਜੱਟ ਟਿੰਕੇ ਨੂੰ ਇਕ ਵੱਖਰੇ ਹੀ ਅੰਦਾਜ਼ ‘ਚ ਦੇਖਣਗੇ। ਪੰਜਾਬੀ ਸੱਭਿਆਚਾਰ ਦੇ ਰੀਤੀ ਰਿਵਾਜਾਂ ਅਤੇ ਕਦਰਾਂ ਕੀਮਤਾਂ ਨਾਲ ਲਿਬਰੇਜ਼ ਇਸ ਫਿਲਮ ‘ਚ ਇਕ ਅਜਿਹੀ ਖੂਬਸੂਰਤ ਪ੍ਰੇਮ ਕਹਾਣੀ ਹੈ, ਜੋ ਹਰ ਦਰਸ਼ਕ ਦਾ ਦਿਲ ਜਿੱਤੇਗੀ। ਇਸ ਫ਼ਿਲਮ ਦਾ ਨਾਂ ‘ਨਾਢੂ ਖਾ’ ਕਿਉਂ ਰੱਖਿਆ ਗਿਆ ਹੈ ਅਤੇ ਫ਼ਿਲਮ ‘ਚ ਨਾਢੂ ਖਾ ਕੌਣ ਹੈ? ਇਹਨਾਂ ਸੁਆਲਾਂ ਦਾ ਜਵਾਬ ਫ਼ਿਲਮ ਦੇਖਣ ‘ਤੇ ਹੀ ਮਿਲ ਸਕੇਗਾ।

ਫ਼ਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ਼ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਇਸ ਸਬਜੈਕਟ ‘ਤੇ ਉਨ•ਾਂ ਬੇਹੱਦ ਮਿਹਨਤ ਕੀਤੀ ਹੈ। ਬਤੌਰ ਨਿਰਦੇਸ਼ਕ ਉਸ ਦੀ ਇਹ ਦੂਜੀ ਫ਼ਿਲਮ ਹੈ, ਇਸ ਤੋਂ ਪਹਿਲਾਂ ਉਸਨੇ ‘ਬਿੱਗ ਡੈਡੀ’ ਨਾਂ ਦੀ ਪੰਜਾਬੀ ਫ਼ਿਲਮ ਬਣਾਈ ਸੀ। ਕਈ ਸਾਲ ਮੁੰਬਈ ‘ਚ ਟੈਲੀਵਿਜ਼ਨ ਇੰਡਸਟਰੀ ਨਾਲ ਜੁੜੇ ਰਹੇ ਨਿਰਦੇਸ਼ਕ ਇਮਰਾਨ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਕਲਾਸਿਕ ਫ਼ਿਲਮ ਹੋਵੇਗੀ, ਜਿਸ ‘ਚ ਦਰਸ਼ਕਾਂ ਨੂੰ ਹਰ ਤਰ•ਾਂ ਦਾ ਰੰਗ ਦੇਖਣ ਨੂੰ ਮਿਲੇਗਾ।
ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦਾ ਨਾਮਵਰ ਸਿਨੇਮਾਟੋਗ੍ਰਾਫਰ ਸੋਨੀ ਸਿੰਘ ਇਸ ਫਿਲਮ ਦਾ ਕੈਮਰਾਮੈਨ ਹੈ। ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦੀ ਪਸੰਦ ਬਣੇਗਾ। ਫ਼ਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ, ਕੁਲਦੀਪ ਸ਼ੁਕਲਾ ਅਤੇ ਗੈਗ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕ ਫ਼ਿਲਮ ‘ਚ ਐਮੀ ਵਿਰਕ ਅਤੇ ਮੰਨਤ ਸਿੰਘ ਸਮੇਤ ਕਈ ਹੋਰ ਨਾਮੀਂ ਗਾਇਕਾਂ ਦੇ ਗੀਤ ਸੁਣ ਸਕਣਗੇ। ਫ਼ਿਲਮ ਦੀ ਰਿਲੀਜ਼ ਤਰੀਕ ਛੇਤੀ ਅਨਾਊਂਸ ਕੀਤੀ ਜਾਵੇਗੀ।

Leave a Reply

Your email address will not be published. Required fields are marked *

‘ਲੁਕਣ-ਮੀਚੀ’ ਦੀ ਡਬਿੰਗ ਹੋਈ ਸ਼ੁਰੂ, 3 ਮਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਡਿੱਗ ਡਿੱਗ ਕੇ ਇੰਝ ਸੁਆਰ ਬਣਿਆ ਲੇਖਕ ਤੇ ਅਦਾਕਾਰ ਧੀਰਜ ਕੁਮਾਰ