fbpx

ਡਿੱਗ ਡਿੱਗ ਕੇ ਇੰਝ ਸੁਆਰ ਬਣਿਆ ਲੇਖਕ ਤੇ ਅਦਾਕਾਰ ਧੀਰਜ ਕੁਮਾਰ

Posted on February 11th, 2019 in Fivewood Special

ਪੰਜਾਬੀ ਗਾਇਕ ਕੰਵਲ ਗਰੇਵਾਲ ਦੇ ਇਕ ਗੀਤ ਦੀਆਂ ਖੂਬਸੂਰਤ ਸਤਰਾਂ ਹਨ ” ਡਿੱਗ ਡਿੱਗ ਉਠਦੇ ਜੋ ਹਾਰ ਨਹੀਂਓਂ ਮੰਨਦੇ, ਭੀੜ ਵਿੱਚੋਂ ਉੱਠਕੇ ਸਟਾਰ ਓਹ ਨੇ ਬਣਦੇ ਨੇ, ਜਜ਼ਬਾਤਾਂ ਵਾਲੀ ਪੈਂਦੀ ਹੈ ਜੀ ਅੱਗ ਬਾਲਣੀ, ਲਾਟ ਮੱਚਣੀ ਕੀ ਜਿੰਨਾ ‘ਚ ਬਰੂਦ ਨਹੀਂ ਹੁੰਦਾ, ਜੇ ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ ਉਥੇ ਨੀਂਦਰਾਂ ਦਾ ਕੋਈ ਵਜੂਦ ਨਹੀਂ ਹੰਦਾ”।
ਕਾਮੇਡੀਅਨ ਤੋਂ ਲੇਖਕ ਬਣੇ ਧੀਰਜ ਕੁਮਾਰ ਦੀ ਜ਼ਿੰਦਗੀ ‘ਤੇ ਨਜ਼ਰ ਮਾਰਦਿਆਂ ਕੰਵਰ ਗਰੇਵਾਲ ਦੀਆਂ ਉਪਰੋਕਤ ਸਤਰਾਂ ਇੰਝ ਜਾਪਦੀਆਂ ਹਨ ਜਿਵੇਂ ਇਹ ਗੀਤ ਲਿਖਿਆ ਹੀ ਧੀਰਜ ਵਰਗੇ ਮਿਹਨਤੀ ਨੌਜਵਾਨਾਂ ਦੀ ਮਿਹਨਤ ਦੇਖ ਕੇ ਹੋਵੇ। ਤਰਨ ਤਾਰਨ ਦੇ ਪਿੰਡ ਵੈਰੋਵਾਲ ਦਾ ਇਹ ਮੁੰਡਾ ਤੇਜ਼ੀ ਨਾਲ ਪੰਜਾਬੀ ਫ਼ਿਲਮ ਜਗਤ ‘ਚ ਆਪਣੀ ਪਹਿਚਾਣ ਸਥਾਪਤ ਕਰਦਾ ਜਾ ਰਿਹਾ ਹੈ। ਧੀਰਜ ਦੇ ਹੁਣ ਤੱਕ ਦੇ ਸੰਘਰਸ਼ ‘ਤੇ ਨਿਗ•ਾ ਮਾਰੀ ਜਾਵੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੇ ਅੱਗੇ ਵਧਣ ਲਈ ਕੀ ਕੀ ਪਾਪੜ ਵੇਲੇ ਹਨ। ਉਹ ਡਿੱਗਿਆ ਫਿਰ ਉੱਠਿਆ ਪਰ ਹਾਰਿਆ ਨਹੀਂ। ਉਸ ਦੀ ਜ਼ਿੰਦਗੀ ਲਈ ਇਹ ਸਾਲ 2019 ਬੇਹੱਦ ਅਹਿਮ ਹੈ। ਇਸ ਸਾਲ ਉਸ ਦੀਆਂ ਲਿਖੀਆਂ ਦੋ ਵੱਡੀਆਂ ਪੰਜਾਬੀ ਫਿਲਮਾਂ ‘ਵਲੈਤੀ ਯੰਤਰ’ ਅਤੇ ‘ਜੱਦੀ ਸਰਦਾਰ’ ਰਿਲੀਜ ਹੋਣਗੀਆਂ। ਉਹ ਇਨ•ਾਂ ਫਿਲਮਾਂ ‘ਚ ਬਤੌਰ ਅਦਾਕਾਰ ਵੀ ਨਜ਼ਰ ਆਵੇਗਾ।
ਧੀਰਜ ਦੱਸਦਾ ਹੈ ਕਿ ਉਸ ਨੇ ਆਪਣੀ ਸ਼ੁਰੂਆਤ ਕਾਮੇਡੀਅਨ ਵਜੋਂ ਕੀਤੀ ਸੀ। ਪੀਟੀਸੀ ਪੰਜਾਬੀ ਦੇ ਕਾਮੇਡੀ ਸ਼ੋਅ ਵਿੱਚ ਉਹ ਸੈਂਕੜੇ ਨੌਜਵਾਨਾਂ ਨੂੰ ਪਛਾੜਕੇ ਮੂਹਰੇ 5 ਕਾਮੇਡੀਅਨਾਂ ‘ਚ ਸ਼ਾਮਲ ਹੋਇਆ ਸੀ, ਪਰ ਇਹ ਮੁਕਾਬਲਾ ਜਿੱਤ ਨਹੀਂ ਸਕਿਆ।

ਇਸ ਮਗਰੋਂ ਉਹ ਕਾਮੇਡੀਅਨ ਵਜੋਂ ਇਸ ਖ਼ੇਤਰ ‘ਚ ਭਵਿੱਖ ਲੱਭਣ ਲੱਗਾ। ਕਈ ਲਾਈਵ ਸ਼ੋਅਜ਼ ਕੀਤੇ। ਕਈ ਪੰਜਾਬੀ ਚੈਨਲਾਂ ਲਈ ਵੀ ਪ੍ਰੋਗਰਾਮ ਕੀਤੇ ਪਰ ਉਸਦੀ ਮੰਜ਼ਿਲ ਕੁਝ ਹੋਰ ਸੀ। ਛੇਤੀ ਹੀ ਉਸਨੇ ਪੰਜਾਬੀ ਸਿਨੇਮੇ ਵੱਲ ਰੁਖ਼ ਕੀਤਾ। ਕਾਮੇਡੀਅਨ ਕਪਿਲ ਸ਼ਰਮਾ ਦੀ ਸਲਾਹ ਕੰਮ ਆਈ। ਉਹ ਪੰਜਾਬੀ ਮਨੋਰੰਜਨ ਜਗਤ ‘ਚ ਸੰਘਰਸ਼ ਕਰਨ ਲੱਗਾ। ਇਸ ਦੌਰਾਨ ਹੀ ਉਸ ਦੀ ਮੁਲਾਕਾਤ ਕਰਨ ਸੰਧੂ ਨਾਲ ਹੋਈ। ਇਕ ਤੇ ਇਕ ਦੋ ਥਾਂ ਗਿਆਰਾਂ ਹੋ ਗਏ। ਫਿਲਮ ਨਿਰਦੇਸ਼ਕ ਰਣਜੀਤ ਬੱਲ ਉਨ•ਾਂ ਲਈ ਰੱਬ ਬਣ ਬਹੁੜਿਆ। ਰਣਜੀਤ ਬੱਲ ਦੀ ਫ਼ਿਲਮ ‘ਗ੍ਰੇਟ ਸਰਦਾਰ’ ਉਸ ਲਈ ਟਰਨਿੰਗ ਪੁਆਇੰਟ ਸਾਬਤ ਹੋਈ। ਉਸ ਤੋਂ ਬਾਅਦ ਠੱਗ ਲਾਈਫ, ਖਿੱਦੋ ਖੂੰਡੀ, ਭਲਵਾਨ ਸਿੰਘ, ਆਲਣਾ ਤੇ ਕੈਰੀ ਆਨ ਜੱਟਾ ਵਰਗੀਆਂ ਫਿਲਮਾਂ ਨੇ ਉਸ ਦੀ ਪਹਿਚਾਣ ਚੰਗੇ ਰਾਈਟਰਾਂ ‘ਚ ਬਣਾ ਦਿੱਤੀ। ਇਨ•ਾਂ ਫਿਲਮਾਂ ‘ਚ ਧੀਰਜ ਨੇ ਬਤੌਰ ਅਦਾਕਾਰ ਵੀ ਕੰਮ ਕੀਤਾ।
ਇਸ ਰਾਈਟਰ ਜੋੜੀ ਦੀ ‘ਵਲੈਤੀ ਯੰਤਰ’ ਵੀ ਛੇਤੀ ਰਿਲੀਜ਼ ਹੋਵੇਗੀ। ਗੁਰਨਾਮ ਭੁੱਲਰ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੁੰ ਰਣਜੀਤ ਬੱਲ ਨੇ ਹੀ ਨਿਰਦੇਸ਼ਤ ਕੀਤਾ ਹੈ। ਧੀਰਜ ਦੀ ਇਕ ਫ਼ਿਲਮ ‘ਜੱਦੀ ਸਰਦਾਰ’ ਦੀ ਸ਼ੂਟਿੰਗ ਅੱਜ ਕੱਲ• ਚੱਲ ਰਹੀ ਹੈ। ਮਨਭਾਵਨ ਸਿੰਘ ਦੀ ਨਿਰਦੇਸ਼ਨਾ ਹੇਠ ਬਣੀ ਰਹੀ ਨਿਰਮਾਤਾ ਬਲਜੀਤ ਸਿੰਘ ਜੌਹਲ ਦੀ ਇਸ ਫਿਲਮ ‘ਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਸਾਵਨ ਰੂਪੋਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਯਾਦ ਗਰੇਵਾਲ, ਅਨੀਤਾ ਦੇਵਗਨ ਸਮੇਤ ਕਈ ਨਾਮੀਂ ਅਦਾਕਾਰ ਕੰਮ ਕਰ ਰਹੇ ਹਨ। ਧੀਰਜ ਦੀ ਇੱਛਾ ਹੈ ਕਿ ਉਹ ਆਪਣੀ ਅਗਲੀ ਫਿਲਮ ਸਰਗੁਣ ਮਹਿਤਾ ਨੂੰ ਲੈ ਕੇ ਬਣਾਵੇ, ਜਿਸ ਲਈ ਉਸ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਉਸ ਦੀਆਂ ਪਹਿਲੀਆਂ ਕੋਸ਼ਿਸ਼ਾਂ ਵਾਂਗ ਇਸ ਕੋਸ਼ਿਸ਼ ਨੂੰ ਵੀ ਛੇਤੀ ਬੂਰ ਪਵੇਗਾ।

Comments & Feedback