fbpx

ਬੱਬੂ ਮਾਨ ਬਣਿਆ ‘ਸੁੱਚਾ ਸੂਰਮਾ’, ਫ਼ਿਲਮ ਦੀ ਸ਼ੂਟਿੰਗ ਸ਼ੁਰੂ

Posted on February 11th, 2019 in News

ਪੰਜਾਬੀ ਗਾਇਕ, ਗੀਤਕਾਰ ਤੇ ਗਾਇਕ ਬੱਬੂ ਮਾਨ ਦੀ ਬਤੌਰ ਅਦਾਕਾਰ ਪਹਿਲੀ ਫ਼ਿਲਮ ‘ਹਵਾਏ’ ਸੀ। ਇਸ ਫ਼ਿਲਮ ਦੇ ਨਿਰਦੇਸ਼ਕ ਅਮਿਤੋਜ ਮਾਨ ਨਾਲ ਬੱਬੂ ਮਾਨ ਕਰੀਬ 16 ਸਾਲਾਂ ਬਾਅਦ ‘ਸੁੱਚਾ ਸੂਰਮਾ’ ਫ਼ਿਲਮ ਕਰ ਰਿਹਾ ਹੈ। ਦੋਹਾਂ ਦੀ ਇੱਕਠਿਆਂ ਦੀ ਇਹ ਦੂਜੀ ਫਿਲਮ ਹੋਵੇਗੀ। ਫਿਲਮ ਦੀ ਸ਼ੂਟਿੰਗ ਰਾਜਸਥਾਨ ‘ਚ ਸ਼ੁਰੂ ਹੋ ਚੁੱਕੀ ਹੈ। ਮਸ਼ਹੂਰ ਸੁੱਚੇ ਸੂਰਮੇ ਦੀ ਜ਼ਿੰਦਗੀ ‘ਤੇ ਬਣ ਰਹੀ ਇਸ ਫ਼ਿਲਮ ‘ਚ ਘੁੱਕਰ ਦੇ ਕਿਰਦਾਰ ‘ਚ ਪੰਜਾਬੀ ਗਾਇਕ ਸਰਬਜੀਤ ਚੀਮਾ ਨਜ਼ਰ ਆਵੇਗਾ। ਪਤਾ ਲੱਗਾ ਹੈ ਕਿ ਇਹ ਫਿਲਮ ‘ਸਾਗਾ ਕੰਪਨੀ’ ਵੱਲੋਂ ਬਣਾਈ ਜਾ ਰਹੀ ਹੈ।

ਕਾਬਲੇਗੌਰ ਹੈ ਕਿ ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਨਿਰਦੇਸ਼ਕ ਅਮਿਤੋਜ ਮਾਨ ਸਾਗਾ ਕੰਪਨੀ ਲਈ ਬੱਬੂ ਮਾਨ ਨੂੰ ਲੈ ਕੇ ਸਾਰਾਗੜ•ੀ ਦੀ ਲੜਾਈ ‘ਤੇ ਫ਼ਿਲਮ ਬਣਾ ਰਿਹਾ ਹੈ। ਕੁਝ ਸਮੇਂ ਬਾਅਦ ਇਹ ਖ਼ਬਰਾਂ ਠੰਢੀਆਂ ਪੈ ਗਈਆਂ ਸਨ। ਬੱਬੂ ਮਾਨ ਦੀ ਇਹ ਕਰੀਬ ਗਿਆਰਵੀਂ ਫ਼ਿਲਮ ਹੋਵੇਗੀ। ਇਥੇ ਦੱਸ ਦਈਏ ਕਿ ‘ਹਸ਼ਰ’ ਤੋਂ ਬਾਅਦ ਬੱਬੂ ਮਾਨ ਦੀ ਕੋਈ ਵੀ ਫਿਲਮ ਬਾਕਸ ਆਫ਼ਸ ‘ਤੇ ਵੱਡਾ ਕਮਾਲ ਨਹੀਂ ਦਿਖਾ ਸਕੀ। ਕਰੀਬ 4 ਸਾਲਾਂ ਬਾਅਦ ਹਾਲਹਿ ‘ਚ ਆਈ ਉਸਦੀ ਫ਼ਿਲਮ ‘ਬਣਜਾਰਾ’ ਨੂੰ ਵੀ ਪੰਜਾਬੀ ਦਰਸ਼ਕਾਂ ਨੇ ਬੁਰੀ ਤਰ•ਾਂ ਨਿਕਾਰਿਆ ਸੀ। ਇਸ ਫਿਲਮ ਨੂੰ ਮਹਿਜ਼ ਉਸ ਦੇ ਪ੍ਰਸ਼ੰਸਕਾਂ ਵੱਲੋਂ ਹੀ ਪਸੰਦ ਕੀਤਾ ਗਿਆ। ਪੰਜਾਬ ਨਾਲੋਂ ਵਿਦੇਸ਼ ‘ਚ ਇਸ ਫ਼ਿਲਮ ਦੀ ਜ਼ਿਆਦਾ ਕੁਲੈਕਸ਼ਨ ਸਾਹਮਣੇ ਆਈ ਸੀ। ਮੰਨਿਆ ਜਾ ਰਿਹਾ ਹੈ ਕਿ ‘ਸੁੱਚਾ ਸੂਰਮਾ’ ਮਹਿਜ਼ ਬੱਬੂ ਮਾਨ ਦੇ ਪ੍ਰਸ਼ੰਸਕਾਂ ਦੀ ਜਗ•ਾ ਸੁਮੱਚੇ ਪੰਜਾਬੀ ਦਰਸ਼ਕਾਂ ਦੀ ਫਿਲਮ ਹੋਵੇਗੀ। ਇਸ ਫਿਲਮ ‘ਤੇ ਕਈ ਮਹੀਨਿਆਂ ਤੋਂ ਵਿਉਂਤਬੰਦੀ ਚੱਲ ਰਹੀ ਸੀ।

Comments & Feedback