in

ਕੰਡਿਆ ਭਰਿਆ ਰਿਹਾ ਹੈ ਗੈਰੀ ਸੰਧੂ ਦਾ ਸਫ਼ਰ

ਗੈਰੀ ਸੰਧੂ ਇਸ ਵੇਲੇ ਕਰੋੜਾਂ ਲੋਕਾਂ ਦਾ ਪਸੰਦੀਦਾ ਗਾਇਕ ਹੈ। ਪੰਜਾਬੀ ਦੇ ਮੋਹਰਲੀ ਕਤਾਰ ਵਾਲੇ ਗਾਇਕਾਂ ‘ਚ ਸ਼ਾਮਲ ਗੈਰੀ ਸੰਧੂ ਦਾ ਸਫ਼ਰ ਕੰਡਿਆਂ ਭਰਿਆ ਰਿਹਾ ਹੈ।
ਪਿੰਡ ਰੁੜਕੇ ਕਲਾਂ ਦਾ ਇਹ ਮੁੰਡਾ ਗੁਰਮੁੱਖ ਸਿੰਘ ਦਸਵੀਂ ਵੀ ਪਾਸ ਨਹੀਂ। ਗਾਉਣ ਦਾ ਬਚਪਨ ਤੋਂ ਸ਼ੌਕ ਸੀ, ਪਰ ਘਰ ‘ਚ ਅਥਾਹ ਗਰੀਬੀ ਸੀ। ਇਥੇ ਕੁਝ ਨਾ ਬਣਦਾ ਦੇਖ ਵਿਦੇਸ਼ ਜਾਣ ਦਾ ‘ਜੁਗਾੜ’ ਕੀਤਾ। ਡਿੱਗਦਾ ਢਹਿੰਦਾ, ਕਰਜ਼ਾ ਚੁੱਕ  ਸਾਲ 2002 ‘ਚ ਇੰਗਲੈਂਡ ਪੁੱਜਿਆ। ਗਾਉਣ ਵਜਾਉਣ ਪਿੱਛੇ ਰਹਿ ਗਿਆ। ਕਰੜੀ ਮਿਹਨਤ ਕੀਤੀ, ਹੌਂਸਲਾ ਨਾ ਹਾਰਿਆ। ਦੋ ਸਾਲਾਂ ‘ਚ ਘਰ ਦਾ ਕਰਜ਼ਾ ਲਾਹਿਆ। ਕਰਜ਼ਾ ਲੱਥਣ ਤੋਂ ਬਾਅਦ ਗਾਇਕੀ ਦੇ ਸ਼ੌਕ ਨੇ ਮੁੜ ਆਣ ਜਗਾਇਆ। ਇੰਗਲੈਂਡ ਦੀ ਜ਼ਿੰਦਗੀ ਨੇ 8 ਸਾਲ ਉੱਠਣ ਨਾ ਦਿੱਤਾ, ਸ਼ੌਕ ਅਧੂਰਾ ਹੀ ਰਿਹਾ। ਆਖਰ ਥੋੜੇ ਪੈਸੇ ਜੋੜੇ ਤੇ ਹੌਂਸਲਾ ਕਰਕੇ  ਸਾਲ 2010 ‘ਚ ਪਹਿਲਾ ਗੀਤ ਰਿਕਾਰਡ ਕਰਵਾਇਆ ‘ਮੈਂ ਨੀ• ਪੀਂਦਾ”। ਇਹ ਗੀਤ ਇੰਗਲੈਂਡ ‘ਚ ਬੇਹੱਦ ਮਕਬੂਲ ਹੋਇਆ। ਗੁਰਮੁਖ ਸਿੰਘ ਗੈਰੀ ਸੰਧੂ ਬਣ ਗਿਆ।  ਲੋਕ ਪਹਿਚਾਣਨ ਲੱਗੇ, ਫ਼ੋਟੋਆਂ ਖਿੱਚਵਾਉਣ ਲੱਗੇ। ਅਜੇ ਸ਼ੌਹਰਤ ਮਿਲੀ ਹੀ ਸੀ ਕਿ ‘ਕਾਲੇ ਦਿਨ’ ਆ ਗਏ। ਗੈਰ ਕਾਨੂੰਨੀ ਢੰਗ ਨਾਲ ਇੰਗਲੈਂਡ ‘ਚ ਰਹਿਣ ਦੇ ਦੋਸ਼ ‘ਚ ਗੈਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜੇਲ• ‘ਚ ਤਸੀਹੇ ਕੱਟੇ। ਸਾਲ 2011 ਦੇ ਆਖਰ ‘ਚ ਗੈਰੀ ਨੂੰ ਇੰਗਲੈਂਡ ਸਰਕਾਰ ਨੇ ਵਾਪਸ ਇੰਡੀਆ ਡਿਪੋਟ ਕਰ ਦਿੱਤਾ। ਜਹਾਜ਼ ‘ਚ ਬੈਠਾ ਗੈਰੀ ਬੇਹੱਦ ਨਿਰਾਸ਼ ਸੀ। ਸਮਝ ਨਹੀਂ ਲੱਗ ਰਹੀ ਸੀ ਕਿ ਹੁਣ ਜ਼ਿੰਦਗੀ ‘ਚ ਬਣੇਗਾ ਕਿ ਦਿਲੋ ਆਵਾਜ਼ ਆਈ ”ਇਕ ਤੇਰਾ ਸਹਾਰਾ ਮਿਲ ਜੇ ਦਾਤਾ, ਦੁਨੀਆਂ ਦੀ ਪਰਵਾਹ ਨਹੀਂ ਕਰਦਾ”। ਪੰਜਾਬ ਆ ਕੇ ਇਸ ਲਾਈਨ ਤੋਂ ਗੀਤ ਬਣਾਇਆ ਤੇ ਸਰੋਤਿਆਂ ਮੂਹਰੇ ਰੱਖਿਆ। ਇਸ ਗੀਤ ਨੇ ਹੌਂਸਲਾ ਦਿੱਤਾ ਤੇ ਮੁੜ ਮਿਹਨਤ ਸ਼ੁਰੂ ਕੀਤੀ, ਦਿਨਾਂ ‘ਚ ਹੀ ਗੈਰੀ ਦੀ ਤੂਤੀ ਪੰਜਾਬ ‘ਚ ਵੀ ਬੋਲਣ ਲੱਗੀ। ਅੱਜ ਉਹ ਕਰੋੜਾਂ ਲੋਕਾਂ ਦਾ ਪਸੰਦੀਦਾ ਗਾਇਕ ਹੈ। ਸਿੱਧੇ ਸਾਧੇ ਸੁਭਾਅ ਦਾ ਗੈਰੀ ਇਸ ਗੱਲ ਦੀ ਕਦੇ ਸ਼ਰਮ ਮਹਿਸੂਸ ਨਹੀਂ ਕਰਦਾ ਕਿ ਉਹ ਦਸਵੀਂ ਫ਼ੇਲ• ਹੈ। ਆਪਣੀਆਂ ਜੜ•ਾ ਨਾਲ ਜੁੜਿਆ ਹੋਇਆ ਇਹ ਗਾਇਕ ਅੱਜ ਵੀ ਆਪਣੀ ਰੋਟੀ ਖੁਦ ਬਣਾਉਂਦਾ ਹੈ।  ਇਸ ਖ਼ੇਤਰ ‘ਚ ਸਫ਼ਲਤਾ ਹਾਸਲ ਕਰਨ ਦਾ ਇੱਛਕ ਸੰਘਰਸ਼ੀ ਗਾਇਕ ਗੈਰੀ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖ ਸਕਦੇ ਹਨ।  ਸਪਨ ਮਨਚੰਦਾ

Leave a Reply

Your email address will not be published. Required fields are marked *

ਈਸ਼ਾ ਰਿੱਖੀ ‘ਦੇਸੀ ਮੁੰਡੇ’ ਤੋਂ ਕਿਉਂ ਹੈ ਪ੍ਰੇਸ਼ਾਨ ਹੈ???,

‘ਵਾਪਸੀ’ ਤੋਂ ਬਾਅਦ ‘ਨਾਨਕ’ ਲੈ ਕੇ ਆਉਣਗੇ ਨਿਰਦੇਸ਼ਕ ਰਾਕੇਸ਼ ਮਹਿਤਾ