fbpx

ਇੰਝ ਬਣੀ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ‘ਯਾਰਾ ਵੇ’, 5 ਅਪ੍ਰੈਲ ਨੂੰ ਹੋਵੇਗੀ ਰਿਲੀਜ਼

Posted on February 18th, 2019 in Article

ਪੰਜਾਬੀ ਫਿਲਮ ‘ਵਾਪਸੀ’ ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਤੀਜੀ ਫ਼ਿਲਮ ‘ਯਾਰਾ ਵੇ’ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਗਗਨ ਕੋਕਰੀ, ਯੁਵਰਾਜ ਹੰਸ ਅਤੇ ਰਘਬੀਰ ਬੋਲੀ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਲੰਡਨ ਨਿਵਾਸੀ ਬੱਲੀ ਸਿੰਘ ਕੱਕੜ ਨੇ ਪ੍ਰੋਡਿਊਸ ਕੀਤਾ ਹੈ। ‘ਗੌਰਡਨ ਬ੍ਰਿਜ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣੀ ਬੱਲੀ ਸਿੰਘ ਕੱਕੜ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਸਬੰਧੀ ਉਨ•ਾਂ ਦੱਸਿਆ ਕਿ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਰਾਕੇਸ਼ ਮਹਿਤਾ ਉਸਦੇ ਇਕ ਦੋਸਤ ਦਾ ਵਧੀਆ ਦੋਸਤ ਹੈ। ਦੋਹਾਂ ਦੀ ਮੁਲਾਕਾਤ ਉਸ ਸਾਂਝੇ ਦੋਸਤ ਸਦਕਾ ਹੀ ਲੰਡਨ ‘ਚ ਹੋਈ ਸੀ। ਇਸ ਮੁਲਾਕਾਤ ਤੋਂ ਪਹਿਲਾਂ ਹੀ ਉਹ ਕੋਈ ਫਿਲਮ ਬਣਾਉਣ ਬਾਰੇ ਵਿਚਾਰ ਕਰ ਰਿਹਾ ਸੀ। ਜਦੋਂ ਰਾਕੇਸ਼ ਮਹਿਤਾ ਨੇ ਉਸ ਨੂੰ ਇਸ ਫਿਲਮ ਦੀ ਕਹਾਣੀ ਸੁਣਾਈ ਤਾਂ ਉਸ ਨੂੰ ਇਸ ਕਹਾਣੀ ਹਕੀਕਤ ਨਾਲ ਸਬੰਧਿਤ ਅਤੇ ਦਮਦਾਰ ਸਟੋਰੀ ਲੱਗੀ। ਸਟੋਰੀ ਸੁਣਦਿਆਂ ਹੀ ਉਸਨੇ ਇਸ ਫ਼ਿਲਮ ਲਈ ਝੱਟ ਹਾਂ ਕਰ ਦਿੱਤੀ। ਉਹ ਆਪਣੇ ਹੋਰ ਪੰਜਾਬੀ ਦੋਸਤਾਂ ਤੋਂ ਅਕਸਰ ਹਿੰਦੋਸਤਾਨ, ਪਾਕਿਸਤਾਨ ਵੰਡ ਦੇ ਕਿੱਸੇ ਸੁਣਿਆ ਕਰਦਾ ਸੀ। ਇਸ ਵੰਡ ਨੇ ਬਹੁਤ ਸਾਰੇ ਰਿਸ਼ਤਿਆਂ ਦਾ ਘਾਣ ਕੀਤਾ ਹੈ। ਇਹ ਫ਼ਿਲਮ ਇਸੇ ਮੁੱਦੇ ‘ਤੇ ਅਧਾਰਿਤ ਹੈ

ਦਰਸਅਲ ਇਸ ਫਿਲਮ ਦੀ ਕਹਾਣੀ ਮਾਸੂਮ ਉਮਰ ‘ਚ ਸ਼ੁਰੂ ਹੋਈ ਤਿੰਨ ਦੋਸਤਾਂ ਦੀ ਦੋਸਤੀ ਦੀ ਕਹਾਣੀ ਹੈ ।ਭਾਰਤ-ਪਾਕ ਦੀ ਵੰਡ ‘ਚ ਜਦੋ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇ ਇਕੱਠੇ ਹੁੰਦੇ ਹਨ। ਇਹ ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ। ਫਿਲਮ ਚ ਜਿੱਥੇ ਡਰਾਮਾ ਤੇ ਰੁਮਾਂਸ ਵੇਖਣ ਨੂੰ ਮਿਲੇਗਾ ਉੱਥੇ ਹੀ ਕਾਮੇਡੀ ਦਾ ਰੰਗ ਵੀ ਦਿਖੇਗਾ।

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘਬੀਰ ਬੋਲੀ ਇਸ ਫਿਲਮ ‘ਚ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਫਿਲਮ ਦੀ ਹੀਰੋਈਨ ਮੋਨਿਕਾ ਗਿੱਲ ਹੈ।ਇਨਾਂ ਤੋ ਇਲਾਵਾ ਹੋਰ ਫਿਲਮੀ ਸਿਤਾਰੇ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੋਣੀ, ਹੌਬੀ ਧਾਲੀਵਾਲ, ਬੀ ਐਨ ਸ਼ਰਮਾ, ਗੁਰਪ੍ਰੀਤ ਕੌਰ ਭੰਗੂ ਆਦਿ ਵੱਖੋ ਵੱਖਰੇ ਕਿਰਦਾਰਾਂ ‘ਚ ਨਜ਼ਰ ਆਉਣਗੇ। ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ। ਫ਼ਿਲਮ ਦੀ ਕਹਾਣੀ ਵੀ ਉਨ•ਾਂ ਨੇ ਹੀ ਲਿਖੀ ਹੈ ਜਦਕਿ ਸਕਰੀਨਪਲੇ ਤੇ ਸੰਵਾਦ ਰੁਪਿੰਦਰ ਇੰਦਰਜੀਤ ਸਿੰਘ ਨੇ ਲਿਖੇ ਹਨ।

ਫ਼ਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਮੁਤਾਬਕ ਇਸ ਫ਼ਿਲਮ ਤੋਂ ਬਾਅਦ ਉਹ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਰਹੇ ਹਨ। ਜਿਸ ਦਾ ਨਿਰਦੇਸ਼ਕ ਵੀ ਰਾਕੇਸ਼ ਮਹਿਤਾ ਹੀ ਹੋਵੇਗਾ। ਇਸ ਫ਼ਿਲਮ ‘ਚ ਰਾਜਵੀਰ ਜਵੰਧਾ ਅਤੇ ਨਵਨੀਤ ਕੌਰ ਢਿੱਲੋਂ ਮੁੱਖ ਭੂਮਿਕਾ ਨਿਭਾਉਣਗੇ।

Comments & Feedback