ਐਮੀ ਵਿਰਕ ਪਿੱਛੋਂ ਆਇਆ ਤੇ ਤੇਜ਼ੀ ਨਾਲ ਕਈਆਂ ਨਾਲੋਂ ਅੱਗੇ ਨਿਕਲ ਗਿਆ। ਅਮਰਿੰਦਰ ਗਿੱਲ ਦੀ ਫ਼ਿਲਮ ‘ਅੰਗਰੇਜ਼’ ਨਾਲ ਫ਼ਿਲਮ ਸਕਰੀਨ ‘ਤੇ ਛਾਇਆ ਐਮੀ ਹੁਣ ਪੰਜਾਬੀ ਫ਼ਿਲਮਾਂ ਦਾ ਸੋਲੋ ਹੀਰੋ ਹੈ। ਇਸ ਵੇਲੇ ਉਸ ਕੋਲ ਫ਼ਿਲਮਾਂ ਦੀ ਘਾਟ ਨਹੀਂ ਹੈ। ਐਮੀ ਦਾ ਮੰਨਣਾ ਹੈ ਕਿ ਹੀਰੋ ਬਣਨ ਲਈ ਉਸ ਨੂੰ ਮਿਹਨਤ ਨਹੀਂ ਕਰਨੀ ਪਈ, ਬੱਸ ਤੁੱਕਾ ਹੀ ਲੱਗਿਆ ਹੈ। ਫ਼ਿਲਮਾਂ ‘ਚ ਤੁੱਕਾ ਲੱਗਣ ਤੋਂ ਬਾਅਦ ਹੁਣ ਉਸ ਨੂੰ ਸਫ਼ਲ ਅਦਾਕਾਰ ਬਣੇ ਰਹਿਣ ਲਈ ਮਿਹਨਤ ਕਰਨੀ ਪੈ ਰਹੀ ਹੈ।
ਐਮੀ ਵਿਰਕ ਦੀ ਫ਼ਿਲਮ ‘ਨਿੱਕਾ ਜ਼ੈਲਦਾਰ’ ਵਿੱਚ ਕੀ ਹੈ ਖ਼ਾਸ? ਕਿਉਂ ਮੰਗੀ ਸੀ ਐਮੀ ਵਿਰਕ ਨੇ ਲੋਕਾਂ ਤੋਂ ਮੁਆਫ਼ੀ? ਕਿਵੇਂ ਲੱਗਿਆ ਐਮੀ ਵਿਰਕ ਦਾ ਫ਼ਿਲਮਾਂ ‘ਚ ਆਉਣ ਦਾ ਤੁੱਕਾ? 10 ਹਜ਼ਾਰ ਰੁਪਏ ਨੇ ਕਿਵੇਂ ਬਦਲੀ ਐਮੀ ਦੀ ਜ਼ਿੰਦਗੀ? ਐਮੀ ਅੱਜ ਕੱਲ• ਪੁਲਿਸ ਤੋਂ ਕਿਉਂ ਸਿੱਖ ਰਿਹਾ ਹੈ ਕਤਲ ਦੀ ਗੁੱਥੀ ਸੁਲਝਾਉਣਾ? ਐਮੀ ਤੋਂ ਮੀਡੀਆ ਕਿਉਂ ਹੋਇਆ ਖਫ਼ਾ? ਜਾਣੋ ਐਮੀ ਨਾਲ ‘ਫ਼ਾਈਵਵੁੱਡ’ ਦੀ ਇਸ ਖਾਸ ਮੁਲਾਕਾਤ ‘ਚ