in

ਬਾਲੀਵੁੱਡ ਦੇ ਨਾਮਵਰ ਗੀਤਕਾਰ ਇਰਸ਼ਾਦ ਕਾਮਿਲ ਬਣਾਉਣਗੇ ਪੰਜਾਬੀ ਫ਼ਿਲਮ ‘ਸਾਂਝੀ’

ਇਰਸ਼ਾਦ ਕਾਮਿਲ ਇਸ ਵੇਲੇ ਭਾਰਤੀ ਫ਼ਿਲਮ ਇੰਡਸਟਰੀ ਦੇ ਚੌਟੀ ਦੇ ਗੀਤਕਾਰਾਂ ਵਿੱਚੋਂ ਇਕ ਹੈ। ਪੰਜਾਬ ਦੀ ਧਰਤੀ ਮਲੇਰਕੋਟਲਾ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲਾ ਇਰਸ਼ਾਦ ਗੀਤਾਂ ਦੇ ਨਾਲ ਨਾਲ ਸਾਹਿਤ ਲਿਖਣਾ ਅਤੇ ਪੜ•ਨਾ ਆਪਣਾ ਕਰਮ ਮੰਨਦਾ ਹੈ।  ਆਨੰਦ ਬਖ਼ਸ਼ੀ ਅਤੇ ਗੁਲਜ਼ਾਰ ਵਰਗੇ ਫ਼ਨਕਾਰਾਂ ਦੀ  ਅਗਲੀ ਵਿਰਾਸਤ ਮੰਨੇ ਜਾਂਦੇ ਇਰਸ਼ਾਦ ਦੇ ਸੈਂਕੜੇ ਗੀਤ, ਦਰਜਨਾਂ ਫ਼ਿਲਮਾਂ ਦੀ ਸਫ਼ਲਤਾ ਦੀ ਵਜ•ਾ ਬਣੇ ਹਨ। ਪੰਜਾਬ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਉਸ ਨੇ ਹਮੇਸ਼ਾ ਹੀ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਤੋਂ ਵਾਸਾ ਵੱਟੀ ਰੱਖਿਆ ਹੈ।  ਉਸ ਮੁਤਾਬਕ ਪੰਜਾਬੀ ਸੰਗੀਤ ‘ਚ ਇਮਾਨਦਾਰੀ ਤੇ ਲਗਣ ਨਾਲ ਕੋਈ ਕੰਮ ਨਹੀਂ ਹੋ ਰਿਹਾ। ਇਹੀ ਹਾਲ ਫ਼ਿਲਮਾਂ ਦਾ ਹੈ।  ਉਸ ਮੁਤਾਬਕ ਪੰਜਾਬੀ ਫ਼ਿਲਮਸ਼ਾਜ ਪੰਜਾਬੀ ਸਿਨਮੇ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ। ਪੰਜਾਬੀ ਸੰਗੀਤ ਤੇ ਫ਼ਿਲਮਾਂ ਤੋਂ ਉਦਾਸੀਨ ਇਰਸ਼ਾਦ ਹੁਣ ਖੁਦ ਇਕ ਪੰਜਾਬੀ ਫ਼ਿਲਮ ਬਣਾ ਰਹੇ ਹਨ। ਇਸ ਫ਼ਿਲਮ ਦਾ ਨਾਂ ‘ਸਾਂਝੀ’ ਰੱਖਿਆ ਗਿਆ ਹੈ। ਫ਼ਿਲਮ ਦੀ ਕਹਾਣੀ ਉਹਨਾਂ ਖੁਦ ਲਿਖੀ ਹੈ। ਇਸ ਫ਼ਿਲਮ ਨੂੰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਪ੍ਰੋਡਿਊਸ ਕਰ ਰਹੇ ਹਨ। ਪੰਜਾਬੀ ਦੀ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬ ‘ਤੇ ਅਧਾਰਿਤ ਹੋਵੇਗੀ। ਪਤਾ ਲੱਗਾ ਹੈ ਕਿ ਇਸ ਫ਼ਿਲਮ ‘ਚ ਸਾਰੇ ਦੇ ਸਾਰੇ ਕਿਰਦਾਰ ਨਵੇਂ ਅਦਾਕਾਰ ਅਦਾ ਕਰਨਗੇ। ਫ਼ਿਲਮ ‘ਚ ਕਿਸੇ ਚਰਚਿਤ ਜਾਂ ਨਾਮੀ ਸਟਾਰ ਲਈ ਕੋਈ ਜਗ•ਾ ਨਹੀਂ ਹੈ। ਇਸ ਫ਼ਿਲਮ ਦੇ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

ਕਿਵੇਂ ਲੱਗਿਆ ਐਮੀ ਵਿਰਕ ਦਾ ਫ਼ਿਲਮਾਂ ‘ਚ ਤੁੱਕਾ?

ਟੇਸ਼ਨ :    ‘ਟੇਸ਼ਨ’ ‘ਤੇ ਨਹੀਂ ਰੁਕੀ ਦਰਸ਼ਕਾਂ ਦੀ ਟਰੇਨ, ਲਾਲ ਝੰਡੀ ਵੀ ਆਈ ਨਾ ਕੰਮ