in

‘ਬਲੈਕੀਆ’ ਵਿੱਚ ਕੁਝ ਇਸ ਅੰਦਾਜ਼ ਵਿੱਚ ਨਜ਼ਰ ਆਵੇਗੀ ਇਹਾਨਾ ਢਿੱਲੋਂ, ਦੇਖੋ ਤਸਵੀਰਾਂ 

ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਪੰਜਾਬੀ ਸਿਨੇਮੇ ਦੀ ਇਹ ਖੂਬਸੂਰਤ ਹੀਰੋਇਨ ਛੇਤੀ ਹੀ ਪੰਜਾਬੀ ਫ਼ਿਲਮ ‘ਬਲੈਕੀਆ’ ਵਿੱਚ ਇਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ। ਅੱਧੀ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਅਤੇ ਬਾਲੀਵੁੱਡ ਦੀ ‘ਹੇਟ ਸਟੋਰੀ 4’ ਵਰਗੀ ਚਰਚਿਤ ਫ਼ਿਲਮ ਵਿੱਚ ਕੰਮ ਕਰ ਚੁੱਕੀ ਇਹਾਨਾ ‘ਬਲੈਕੀਆ’ ਦੇ ਨਾਲ ਨਾਲ ਇਕ ਹਿੰਦੀ ਫ਼ਿਲਮ ਵਿੱਚ ਅਰਜੁਣ ਰਾਮਪਾਲ ਨਾਲ ਵੀ ਨਜ਼ਰ ਆਵੇਗੀ। ‘ਓਹਰੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਵਿਵੇਕ ਓਹਰੀ ਅਤੇ ਨਿਰਦੇਸ਼ਕ ਸੁਖਮੰਦਰ ਧੰਜਲ ਦੀ ਇਸ ਐਕਸ਼ਨ ਤੇ ਪੀਰੀਅਡ ਡਰਾਮਾ ਫ਼ਿਲਮ ਇਹਾਨਾ ਕਲਾਸਿਕ ਪਹਿਰਾਵੇ ‘ਚ ਇਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆਵੇਗੀ। 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਉਸ ਨਾਲ ਦੇਵ ਖਰੌੜ ਨੇ ਮੁੱਖ ਭੂਮਿਕਾ ਨਿਭਾਈ ਹੈ।

ਉਹ ਦੱਸਦੀ ਹੈ ਕਿ ਉਹ ਪੰਜਾਬ ਦੇ ਸ਼ਹਿਰ ਫ਼ਰੀਦਕੋਟ ਨਾਲ ਸਬੰਧਿਤ ਹੈ। ਚੰਡੀਗੜ• ਅਤੇ ਯੂ ਐਸ ਏ ਤੋਂ ਪੜ•ੀ ਇਹਾਨਾ ਨੇ ਆਪਣੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਫ਼ਿਲਮ ਨਗਰੀ ਮੁੰਬਈ ‘ਚ ਉਸ ਨੇ ਕਈ ਨਾਮੀਂ ਕੰਪਨੀਆਂ ਲਈ ਮਾਡਲਿੰਗ ਕੀਤੀ। ਬਹੁਤ ਸਾਰੇ ਫ਼ੈਸ਼ਨ ਸ਼ੋਅਜ਼ ‘ਚ ਹਿੱਸਾ ਲਿਆ। ਫੈਸ਼ਨ ਇੰਡਸਟਰੀ ‘ਚ ਕੰਮ ਕਰਨ ਤੋਂ ਬਾਅਦ ਉਸ ਨੇ ਫ਼ਿਲਮ ਇੰਡਸਟਰੀ ‘ਚ ਆਉਣ ਦਾ ਫ਼ੈਸਲਾ ਲਿਆ। ਬੈਰੀ ਜ਼ੌਹਨ ਦੇ ਐਕਟਿੰਗ ਸਕੂਲ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਅਜੇ ਆਪਣਾ ਫ਼ੋਟੋਸ਼ੂਟ ਕਰਵਾਉਣ ਬਾਰੇ ਸੋਚ ਰਹੀ ਸੀ ਕਿ ਉਸ ਨੂੰ ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੂਲ’ ਦੀ ਆਫ਼ਰ ਹੋ ਗਈ। ਨਾਮਵਰ ਫ਼ਿਲਮ ਡਾਇਰੈਕਟਰ ਸਿਮਰਜੀਤ ਸਿੰਘ ਦੀ ਇਸ ਫ਼ਿਲਮ ‘ਚ ਉਸ ਨੇ ਹਰੀਸ਼ ਵਰਮਾ ਤੇ ਅਮਰਿੰਦਰ ਗਿੱਲ ਨਾਲ ਮੁੱਖ ਭੂਮਿਕਾ ਨਿਭਾਈ। ਅਜੇ ਉਸ ਨੇ ਇਕ ਫ਼ਿਲਮ ਹੀ ਕੀਤੀ ਸੀ ਕਿ ਉਸ ਨੂੰ ਮੁੜ ਫ਼ੈਸ਼ਨ ਇੰਡਸਟਰੀ ਵੱਲ ਧਿਆਨ ਦੇਣਾ ਪਿਆ। ਨਿਊਯਾਰਕ, ਕੈਨੇਡਾ, ਅਸਟ੍ਰੇਲੀਆ ਤੇ ਅਮਰੀਕਾ ਵਰਗੇ ਮੁਲਕਾਂ ਦੀਆਂ ਨਾਮੀਂ ਕੰਪਨੀਆਂ ਲਈ ਫ਼ੋਟੋਸ਼ੂਟ ਕਰਵਾ ਚੁੱਕੀ ਇਹਾਨਾ ਇਸ ਦੌਰਾਨ ਸਿੱਪੀ ਗਿੱਲ ਦੀ ਫ਼ਿਲਮ ‘ਟਾਈਗਰ’ ਵਿੱਚ ਵੀ ਨਜ਼ਰ ਆਈ।
ਇਸ ਫ਼ਿਲਮ ਤੋਂ ਬਾਅਦ ਉਸ ਨੇ ਪੱਕੇ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਦਾ ਮਨ ਬਣਾਇਆ ਹੈ। ਪਿਛਲੇ ਸਾਲ ਉਸ ਦੀ ਫ਼ਿਲਮ ‘ ਠੱਗ ਲਾਈਫ’ ਰਿਲੀਜ਼ ਹੋਈ ਸੀ, ਜਿਸ ਵਿੱਚ ਉਸ ਨੇ ਹਰੀਸ਼ ਵਰਮਾ, ਜੱਸ ਬਾਜਵਾ ਤੇ ਰਾਜੀਵ ਠਾਕੁਰ ਨਾਲ ਇਕ ਸਟਗਲਰ ਐਕਟਰਸ ਦੀ ਭੂਮਿਕਾ ਨਿਭਾਈ ਸੀ। ਇਸੇ ਸਾਲ ਹੀ ਉਹ ਬਾਲੀਵੁੱਡ ਦੀ ਚਰਚਿਤ ਫ਼ਿਲਮ ‘ਹੇਟ ਸਟੋਰੀ 4’ ਵਿੱਚ ਵੀ ਦਿਖਾਈ ਦਿੱਤੀ।  ਉਸਦੀ ਇਕ ਫ਼ਿਲਮ ‘ਗੁੰਡੇ’ ਵੀ ਰਿਲੀਜ਼ ਲਈ ਤਿਆਰ ਹੈ।  ਇਸ ਸਾਲ ਉਹ ‘ਬਲੈਕੀਆ’ ਰਾਹੀਂ ਆਪਣੀ ਅਦਾਕਾਰੀ ਦਾ ਜਾਦੂ ਬਿਖੇਰੇਗੀ। ਇਸ ਫ਼ਿਲਮ ਵਿੱਚ ਉਸ ਨੇ ਇਕ ਹਿੰਦੂ ਲੜਕੀ ਦਾ ਕਿਰਦਾਰ  ਨਿਭਾਇਆ ਹੈ। ਉਸ ਦਾ ਇਹ ਕਿਰਦਾਰ ਫ਼ਿਲਮ ‘ਚ ਬੇਹੱਦ ਅਹਿਮ ਹੈ। ਇਹਾਨਾ ਮੁਤਾਬਕ ਇਹ ਫ਼ਿਲਮ ਇਕ ਪੀਰੀਅਡ ਫ਼ਿਲਮ ਹੈ। ਇਸ ਫ਼ਿਲਮ ‘ਚ ਉਹ ਦੌਰ ਦਿਖਾਇਆ ਗਿਆ ਹੈ ਜਦੋਂ ਸਰਹੱਦਾਂ ‘ਤੇ ਸੋਨੇ ਦੀ ਸਮੱਗਲਿੰਗ ਹੁੰਦੀ ਸੀ। ਫ਼ਿਲਮ ‘ਚ ਐਕਸ਼ਨ, ਰੁਮਾਂਸ ਤੇ ਪਰਿਵਾਰਕ ਡਰਾਮਾ ਸਭ ਦੇਖਣ ਨੂੰ ਮਿਲੇਗਾ।
ਇਹਾਨਾ ਮੁਤਾਬਕ ਇਹ ਫ਼ਿਲਮ ਉਸਦੇ ਕਰੀਅਰ ਨੂੰ ਹੁਲਾਰਾ ਦੇਵੇਗੀ। ਭਵਿੱਖ ‘ਚ ਉਹ ਅਜਿਹੀਆਂ ਚੁਣੌਤੀਭਰਪੂਰ ਫ਼ਿਲਮਾਂ ‘ਚ ਹੀ ਕੰਮ ਕਰਨ ਦੀ ਇੱਛਾ ਰੱਖਦੀ ਹੈ। ਉਹ ਰੁਮਾਂਟਿਕ ਫ਼ਿਲਮਾਂ ‘ਚ ਕੰਮ ਕਰਨ ਦੀ ਜ਼ਿਆਦਾ ਇੁਛੱਕ ਹੈ। ਉਹ ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਵਰਗੇ ਨਿਰਦੇਸ਼ਕ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ। ਮਾਧੁਰੀ ਦੀਕਸ਼ਤ ਨੂੰ ਆਪਣਾ ਅਦਾਰਸ਼ ਮੰਨਦੀ ਇਹਾਨਾ ਹੌਲੀ ਹੌਲੀ ਆਪਣੀਆਂ ਪਸੰਦੀਦਾ ਫ਼ਿਲਮਾਂ ਵੱਲ ਵੱਧ ਰਹੀ ਹੈ। ਉਸ ਨੂੰ ਲਗਾਤਾਰ ਪੰਜਾਬੀ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ। ਉਹ ਪੰਜਾਬੀ ਫ਼ਿਲਮਾਂ ‘ਚ ਮਹਿਜ ਕਠਪੁਤਲੀ ਵਜੋਂ ਕੰਮ ਨਹੀਂ ਕਰਨਾ ਚਾਹੁੰਦੀ ਬਲਕਿ ਹੀਰੋਇਨ ਬੇਸਡ ਫ਼ਿਲਮਾਂ ਉਸ ਦੀ ਪਹਿਲੀ ਪਸੰਦ ਹੋਣਗੀਆਂ। ਉਸ ਨੂੰ ਆਸ ਹੈ ਕਿ ਜਲਦੀ ਹੀ ਪੰਜਾਬੀ ‘ਚ ਵੀ ਹੀਰੋਇਨ ਸੈਂਟਰਿਕ ਫ਼ਿਲਮਾਂ ਬਣਗੀਆਂ।

Leave a Reply

Your email address will not be published. Required fields are marked *

‘ਨਾਢੂ ਖਾ’ ਵਿੱਚ ਦਿਖੇਗੀ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਖੂਬਸੂਰਤ ਪ੍ਰੇਮ ਕਹਾਣੀ, 26 ਅਪ੍ਰੈਲ ਨੂੰ ਹੋਵੇਗੀ ਰਿਲੀਜ਼

‘ਨਾਢੂ ਖਾ’ ਵਿੱਚ ਦਿਖੇਗਾ ਬਨਿੰਦਰ ਬਨੀ ਦੀ ਅਦਾਕਾਰੀ ਦਾ ਕਮਾਲ